''ਪਵਨ ਬਾਂਸਲ'' ਨਾਲੋਂ ਜ਼ਿਆਦਾ ਅਮੀਰ ਹੈ ਪਤਨੀ, ਜਾਣੋ ਕਿੰਨੀ ਹੈ ਜਾਇਦਾਦ

Saturday, Apr 27, 2019 - 03:54 PM (IST)

''ਪਵਨ ਬਾਂਸਲ'' ਨਾਲੋਂ ਜ਼ਿਆਦਾ ਅਮੀਰ ਹੈ ਪਤਨੀ, ਜਾਣੋ ਕਿੰਨੀ ਹੈ ਜਾਇਦਾਦ

ਚੰਡੀਗੜ੍ਹ (ਰਾਏ) : ਚੰਡੀਗੜ੍ਹ ਤੋਂ ਕਾਂਗਰਸ ਦੇ ਉਮੀਦਵਾਰ ਪਵਨ ਕੁਮਾਰ ਬਾਂਸਲ ਵਲੋਂ ਨਾਮਜ਼ਦਗੀ ਪੱਤਰ ਨਾਲ ਦਿੱਤੇ ਸਹੁੰ ਪੱਤਰ 'ਚ ਐਲਾਨੀ ਜਾਇਦਾਦ ਅਨੁਸਾਰ ਬਾਂਸਲ ਕੋਲ 19,083, 508.90 ਰੁਪਏ ਅਤੇ ਉਨ੍ਹਾਂ ਦੀ ਪਤਨੀ ਮਧੂ ਬਾਂਸਲ ਦੇ ਨਾਂ 2,55,89,727.72 ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਹੈ। ਬਾਂਸਲ ਕੋਲ 1.29,93,508.90 ਦੀ ਚੱਲ ਅਤੇ 60,90,0,00 ਰੁਪਏ ਦੀ ਅਚੱਲ ਜਾਇਦਾਦ ਹੈ। ਬਾਂਸਲ ਖਿਲਾਫ ਕਿਤੇ ਕੋਈ ਅਪਰਾਧਿਕ ਅਤੇ ਹੋਰ ਮਾਮਲਾ ਦਰਜ ਨਹੀਂ ਹੈ। ਬਾਂਸਲ ਕੋਲ 1,00,000 ਰੁਪਏ ਅਤੇ ਉਨ੍ਹਾਂ ਦੀ ਪਤਨੀ ਕੋਲ 2,00,000 ਲੱਖ ਦੀ ਨਕਦੀ ਹੈ। ਬਾਂਸਲ ਦੇ ਦਿੱਲੀ 'ਚ ਸੰਸਦ ਭਵਨ 'ਚ ਸਥਿਤ ਬੈਂਕ ਦੀ ਬ੍ਰਾਂਚ 'ਚ 19.64,989.91 ਰੁਪਏ ਅਤੇ ਉਨ੍ਹਾਂ ਦੀ ਪਤਨੀ ਦੇ ਨਾਂ ਮਨੀਮਾਜਰਾ ਬੈਂਕ 'ਚ 58,95,727.72 ਰੁਪਏ ਹਨ। ਇਸ ਤੋਂ ਇਲਾਵਾ ਦਿੱਲੀ ਦੇ ਇਕ ਹੋਰ ਬੈਂਕ 'ਚ 60,261.69 ਰੁਪਏ ਹਨ। ਵਿੱਤੀ ਸੰਸÎਥਾਵਾਂ ਦੀਆਂ ਵੱਖ-ਵੱਖ ਯੋਜਨਾਨਾਂ, ਫਿਕਸ ਡਿਪਾਜ਼ਿਟ ਆਦਿ 'ਚ ਪਵਨ ਬਾਂਸਲ ਨੇ 7,42,565 ਰੁਪਏ ਦਾ ਨਿਵੇਸ਼ ਕੀਤਾ ਹੈ। ਬਾਂਸਲ ਦੇ ਮਿਊਚਲ ਫੰਡ 'ਚ 48 ਲੱਖ ਤੇ ਉਨ੍ਹਾਂ ਦੀ ਪਤਨੀ ਦੇ ਨਾਂ 'ਤੇ ਥਓਨ ਫਾਰਮਾਸੀਊਟੀਕਲ ਬੱਦੀ 'ਚ 67,75,000 ਰੁਪਏ ਦੇ ਸ਼ੇਅਰ ਹਨ। ਬਾਂਸਲ ਦਾ 56,00,000 ਰੁਪਏ ਅਤੇ ਉਨ੍ਹਾਂ ਦੀ ਪਤਨੀ ਦਾ 49 ਲੱਖ ਦਾ ਕਰਜ਼ਾ ਹੈਰੀਟੇਜ ਐਜੂਕੇਸ਼ਨਲ ਸੋਸਾਇਟੀ ਚੰਡੀਗੜ੍ਹ ਦੇ ਕੋਲ ਹੈ।


author

Babita

Content Editor

Related News