PAU ਦੇ ਵਿਦਿਆਰਥੀ ਦੀ ਵੱਡੀ ਪ੍ਰਾਪਤੀ, ਅਮਰੀਕਾ ਦੀ ਯੂਨੀਵਰਸਿਟੀ ’ਚ ਖੋਜ ਸਹਿਯੋਗੀ ਵਜੋਂ ਹੋਈ ਚੋਣ
Saturday, Jul 08, 2023 - 02:59 AM (IST)
ਲੁਧਿਆਣਾ (ਡੇਵਿਨ)-ਪੀ. ਏ. ਯੂ. ’ਚ ਪੌਦਾ ਰੋਗ ਵਿਗਿਆਨ ਦੇ ਖੇਤਰ ’ਚ ਐੱਮ. ਐੱਸ. ਸੀ. ਦੇ ਵਿਦਿਆਰਥੀ ਤਪਿਸ਼ ਪਵਾਰ ਦੀ ਚੋਣ ਅਮਰੀਕਾ ਦੀ ਦੱਖਣੀ ਡੈਕੋਟਾ ਰਾਜ ਯੂਨੀਵਰਸਿਟੀ ’ਚ ਖੋਜ ਸਹਿਯੋਗੀ ਵਜੋਂ ਹੋਈ ਹੈ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਪੌਦਾ ਰੋਗ ਵਿਗਿਆਨ ਵਿਭਾਗ ਦੇ ਮੁਖੀ ਡਾ. ਪ੍ਰਭਜੋਧ ਸਿੰਘ ਸੰਧੂ ਨੇ ਦੱਸਿਆ ਕਿ ਇਹ ਵਿਦਿਆਰਥੀ ਆਪਣੇ ਵਿਸ਼ੇ ਸਬੰਧੀ ਖੋਜ ਨੂੰ ਅਮਰੀਕਾ ਦੀ ਉਸ ਯੂਨੀਵਰਸਿਟੀ ’ਚ ਰਹਿ ਕੇ ਨੇਪਰੇ ਚੜ੍ਹਾਏਗਾ।
ਇਹ ਖ਼ਬਰ ਵੀ ਪੜ੍ਹੋ : ਇਟਲੀ ’ਚ ਰੂਹ ਕੰਬਾਊ ਹਾਦਸੇ ਨੇ ਉਜਾੜਿਆ ਪਰਿਵਾਰ, 2 ਸਾਲਾ ਬੱਚੇ ਸਣੇ 3 ਜੀਆਂ ਦੀ ਦਰਦਨਾਕ ਮੌਤ
ਉਨ੍ਹਾਂ ਦੱਸਿਆ ਕਿ ਵਿਦਿਆਰਥੀ ਦੇ ਨਿਗਰਾਨ ਡਾ. ਰੁਪੇਸ਼ ਕੁਮਾਰ ਅਰੋੜਾ ਹਨ। ਉਨ੍ਹਾਂ ਦੀ ਅਗਵਾਈ ’ਚ ਹੀ ਤਪਿਸ਼ ਪਵਾਰ ਨੇ ਆਪਣੇ ਐੱਮ. ਐੱਸਸੀ. ਖੋਜ ਪ੍ਰਬੰਧ ਨੂੰ ਪੂਰਾ ਕੀਤਾ। ਪੀ. ਏ. ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਤਪਿਸ਼ ਪਵਾਰ ਨੂੰ ਇਸ ਪ੍ਰਾਪਤੀ ’ਤੇ ਵਧਾਈ ਦਿੰਦਿਆਂ ਕਿਹਾ ਕਿ ਇਸ ਨਾਲ ਉਸ ਦੀ ਨਿੱਜੀ ਮਿਹਨਤ ਤਾਂ ਝਲਕਦੀ ਹੀ ਹੈ, ਨਾਲ ਹੀ ਪੀ. ਏ. ਯੂ. ਦੀ ਸਿੱਖਿਆ ਅਤੇ ਖੋਜ ਮਿਆਰਾਂ ਦੀ ਪ੍ਰਮਾਣਿਕਤਾ ਵੀ ਸਿੱਧ ਹੁੰਦੀ ਹੈ।
ਇਹ ਖ਼ਬਰ ਵੀ ਪੜ੍ਹੋ : ਲੱਖਾਂ ਰੁਪਏ ਲਾ ਕੇ ਕੈਨੇਡਾ ਭੇਜੀ ਪਤਨੀ, ਖੁਦ ਦੇ ਪਹੁੰਚਣ ’ਤੇ ਫੇਰੀਆਂ ਅੱਖਾਂ ਤੇ ਕਰ ’ਤਾ ਉਹ ਜੋ ਸੋਚਿਆ ਨਹੀਂ ਸੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8