ਨਾਲੇ ਪੁੰਨ ਨਾਲੇ ਫ਼ਲੀਆਂ: PAU ਅਧਿਕਾਰੀ ਨੇ ਪਰਾਲੀ ਤੋਂ ਤਿਆਰ ਕੀਤਾ ‘ਸੋਫਾ ਸੈੱਟ’
Friday, Nov 06, 2020 - 06:28 PM (IST)
ਲੁਧਿਆਣਾ (ਸਲੂਜਾ) - ਪੰਜਾਬ ਵਿਚ ਕਿਸਾਨੀ ਸੰਘਰਸ਼ ਦੇ ਨਾਲ ਪਰਾਲੀ ਨੂੰ ਸਾੜਨ ਦਾ ਮੁੱਦਾ ਇਸ ਸਮੇਂ ਗਰਮਾਇਆ ਹੋਇਆ ਹੈ। ਇਸੇ ਦੌਰਾਨ ਪੰਜਾਬ ਖ਼ੇਤੀਬਾੜੀ ਯੂਨੀਵਰਸਿਟੀ ਦੇ ਸੰਚਾਰ ਕੇਂਦਰ ਦੇ ਅਧਿਕਾਰੀ ਡਾ. ਅਨਿਲ ਸ਼ਰਮਾ ਨੇ ਪਰਾਲੀ ਦੀ ਸੰਭਾਲ ਨੂੰ ਲੈ ਕੇ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਨੂੰ ਦਿੱਤੇ ਆਈਡੀਆ ਨੇ ਕਮਾਲ ਕਰ ਦਿੱਤਾ ਹੈ।
ਪੜ੍ਹੋ ਇਹ ਵੀ ਖ਼ਬਰ - ਇਸ ਦਿਨ ਹੈ ‘ਅਹੋਈ ਅਸ਼ਟਮੀ’ ਦਾ ਵਰਤ, ਜਾਣੋ ਪੂਜਾ ਦਾ ਸ਼ੁੱਭ ਮਹੂਰਤ ਅਤੇ ਮਹੱਤਵ
ਪੜ੍ਹੋ ਇਹ ਵੀ ਖ਼ਬਰ - ਖ਼ੁਸ਼ਖ਼ਬਰੀ : ਕੈਨੇਡਾ ''ਚ ‘ਐਂਟਰੀ’ ਕਰਨ ਲਈ ਵਿਦਿਆਰਥੀਆਂ ਨੂੰ ਮਿਲੀ ਹਰੀ ਝੰਡੀ
ਯੂਨੀਵਰਸਿਟੀ ਦੀ ਟੀਮ ਨੇ ਪਰਾਲੀ ਤੋਂ ਵਿਸ਼ੇਸ਼ ਤਰ੍ਹਾਂ ਦੇ ਸੋਫਾ ਸੈੱਟ ਤਿਆਰ ਕੀਤੇ ਹਨ, ਜਿਸ ਨਾਲ ਨਾ ਸਿਰਫ ਪਰਾਲੀ ਦੀ ਸੰਭਾਲ ਹੋਵੇਗੀ, ਸਗੋਂ ਇਹ ਸੋਫੇ ਬੈਠਣ ਲਈ ਅਰਾਮਦਾਈ ਹਨ। ਯੂਨੀਵਰਸਿਟੀ ਦੇ ਸੰਚਾਰ ਕੇਂਦਰ ਦੇ ਡਾ. ਅਨਿਲ ਸ਼ਰਮਾ ਨੇ ਦੱਸਿਆ ਕਿ ਆਮ ਤੌਰ ’ਤੇ ਵੱਖ-ਵੱਖ ਪਿੰਡਾਂ ਵਿਚ ਸ਼ੂਟਿੰਗ ਦੌਰਾਨ ਉਨ੍ਹਾਂ ਨੂੰ ਇਹ ਮਹਿਸੂਸ ਹੋਇਆ ਕਿ ਪਰਾਲੀ ਦੀ ਵਰਤੋਂ ਬੈਠਣਯੋਗ ਫਰਨੀਚਰ ਲਈ ਵੀ ਹੋ ਸਕਦੀ ਹੈ। ਇਹ ਸੁਝਾਅ ਉਨ੍ਹਾਂ ਨੇ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਨਾਲ ਸਾਂਝੇ ਕੀਤੇ ਅਤੇ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਤਜ਼ਰਬਾ ਕੀਤਾ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ - ਆਪਣੀ ਖ਼ੁਰਾਕ ''ਚ ਜ਼ਰੂਰ ਸ਼ਾਮਲ ਕਰੋ ‘ਸੁੱਕਾ ਨਾਰੀਅਲ’, ਇਨ੍ਹਾਂ ਬੀਮਾਰੀਆਂ ਦਾ ਜੜ੍ਹ ਤੋਂ ਕਰੇਗਾ ਇਲਾਜ
ਪੜ੍ਹੋ ਇਹ ਵੀ ਖ਼ਬਰ - ਨਵੰਬਰ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰ ਜਾਣਨ ਲਈ ਪੜ੍ਹੋ ਇਹ ਖ਼ਬਰ
ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਸ਼ੇਸ਼ ਸੋਫਿਆਂ ਨੂੰ ਤਿਆਰ ਕਰਨ ਵਿਚ ਮੋਟੀ ਪਲਾਸਟਿਕ ਦੇ ਲਿਫਾਫੇ ਅਤੇ ਜਾਲੀ ਦੀ ਵਰਤੋਂ ਹੋਈ ਹੈ। ਇਸ ਨੂੰ ਤਿਆਰ ਕਰਨ ਵਿਚ ਵੀ ਕੋਈ ਜ਼ਿਆਦਾ ਲਾਗਤ ਨਹੀਂ ਆਉਂਦੀ। ਇਹ ਸੋਫੇ ਬੈਠਣ ਲਈ ਵੀ ਅਰਾਮਦਾਈ ਹਨ। ਉਨ੍ਹਾਂ ਦੀ ਕਿਸਾਨਾਂ ਨੂੰ ਇਹ ਸਲਾਹ ਹੈ ਕਿ ਇਥੇ ਪਰਾਲੀ ਦੀ ਸੰਭਾਲ ਲਈ ਹੋਰ ਸਾਧਨ ਨਹੀਂ ਹੈ, ਉਥੇ ਪਰਾਲੀ ਦੀ ਸੰਭਾਲ ਇਸ ਤਰ੍ਹਾਂ ਦੇ ਫਰਨੀਚਰ ਤਿਆਰ ਕਰਨ ’ਚ ਕੀਤੀ ਜਾ ਸਕਦੀ ਹੈ। ਇਸ ਨਾਲ ਯਕੀਨਣ ਤੌਰ ’ਤੇ ਪਰਾਲੀ ਨੂੰ ਸਾੜਨ ਤੋਂ ਨਿਜਾਤ ਤਾਂ ਮਿਲੇਗੀ, ਨਾਲ ਹੀ ਕਿਸਾਨੀ ਨੂੰ ਆਮਦਨ ਵੀ ਹੋਵੇਗੀ। ਸਭ ਤੋਂ ਵੱਡੀ ਗੱਲ ਪਰਾਲੀ ਨੂੰ ਅੱਗ ਦੇ ਹਵਾਲੇ ਨਾ ਕਰਨ ਨਾਲ ਵਾਤਾਵਰਣ ਵੀ ਸਾਫ ਰਹੇਗਾ।
ਪੜ੍ਹੋ ਇਹ ਵੀ ਖ਼ਬਰ - Beauty Tips : ਸਰਦੀਆਂ ’ਚ ਰਸੋਈ ਘਰ ਦੀਆਂ ਇਨ੍ਹਾਂ ਚੀਜ਼ਾਂ ਨਾਲ ਰੱਖੋ ਆਪਣੀ ਚਮੜੀ ਦਾ ਧਿਆਨ