ਪਟਵਾਰੀ ਨੇ ਖੁਦ ਨੂੰ ਗੋਲੀ ਮਾਰੀ, ਮੌਤ
Wednesday, Dec 06, 2017 - 04:56 PM (IST)

ਮਾਨਸਾ (ਬਿਊਰੋ) - ਮਾਨਸਾ ਦੇ ਪਿੰਡ ਚਹਿਲਾਂਵਾਲਾ ’ਚ ਖੇਤ ’ਚ ਬਣਾਏ ਮਕਾਨ ’ਚ ਪਟਾਵਰੀ ਨੇ ਦੁਪਹਿਰ ਕਰੀਬ 12ਵਜੇ ਆਪਣੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਥਾਣਾ ਜੌਡਕਿਆ ਦੀ ਪੁਲਸ ਮਾਮਲੇ ’ਚ ਜਾਂਚ ਕਰ ਰਹੀ ਹੈ।
ਪ੍ਰਾਪਤ ਜਾਣਕਾਰੀ ਆਨੁਸਾਰ ਘਟਨਾ ਦੁਪਹਿਰ ਕਰੀਬ 12ਵਜੇ ਦੀ ਹੈ। ਪਿੰਡ ਗੋਬਿੰਦਪੁਰਾ ’ਚ ਤਾਇਨਾਤ ਪਟਵਾਰੀ ਗੁਰਮੇਲ ਸਿੰਘ (55) ਪੁੱਤਰ ਸੁਖਦੇਵ ਸਿੰਘ ਨਿਵਾਸੀ ਚਹਿਲਾਂਵਾਲਾ ਮੰਗਲਵਾਰ ਕਰੀਬ 12ਵਜੇ ਖੇਤ ’ਚ ਬਣੇ ਮਕਾਨ ਵੱਲ ਗਿਆ ਸੀ। ਉੱਥੇ ਉਸ ਨੇ ਆਪਣੀ ਲਾਇਸੈਂਸ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਗੋਲੀ ਦੀ ਅਵਾਜ ਸੁਣ ਕੇ ਜਦੋਂ ਤੱਕ ਆਲੇ-ਦੁਆਲੇ ਦੇ ਖੇਤਾਂ ’ਚ ਕੰਮ ਕਰਨ ਵਾਲੇ ਕਿਸਾਨਾਂ ਤੇ ਮਜ਼ਦੂਰ ਮਕਾਨ ’ਚ ਪਹੁੰਚੇ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਪਟਵਾਰੀ ਦੀਆਂ ਦੋ ਲਡ਼ਕੀਆਂ ਤੇ ਇਕ ਲਡ਼ਕਾ ਸੀ। ਇਕ ਲਡ਼ਕਾ ਤੇ ਲਡ਼ਕੀ ਵਿਦੇਸ਼ ’ਚ ਰਹਿੰਦੇ ਹਨ।
ਕੁਝ ਦਿਨ ਪਹਿਲਾਂ ਕੀਤਾ ਸੀ ਲਡ਼ਕੀ ਦਾ ਰਿਸ਼ਤਾ
ਪਿੰਡ ਦੇ ਸਾਬਕਾ ਸਰਪੰਚ ਕਸ਼ਮੀਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਪਟਵਾਰੀ ਗੁਰਮੇਲ ਸਿੰਘ ਨੇ ਲਡ਼ਕੀ ਦਾ ਰਿਸ਼ਤਾ ਤੈਅ ਕੀਤਾ ਸੀ। ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਕੁਝ ਸਮਾਂ ਪਹਿਲਾਂ ਹੀ ਉਸ ਦੀ ਪਿੰਡ ਗੋਬਿੰਦਪੁਰ ’ਚ ਬਦਲੀ ਹੋਈ ਸੀ।
ਐੱਸ. ਐੱਚ. ਓ. ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਪਟਵਾਰੀ ਗੁਰਮੇਲ ਸਿੰਘ ਦੇ ਵਿਦੇਸ਼ ਗਏ ਲਡ਼ਕਾ ਤੇ ਲਡ਼ਕੀ ਦੇ ਬਿਆਨਾਂ ਦੇ ਆਧਾਰ ’ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।