ਪਟਵਾਰਖਾਨੇ ''ਚ ਹੋਈ ਚੋਰੀ
Tuesday, Jan 16, 2018 - 07:24 AM (IST)

ਖਡੂਰ ਸਾਹਿਬ, (ਕੁਲਾਰ)- ਬੀਤੀ ਰਾਤ ਪਟਵਾਰਖਾਨੇ 'ਚ ਚੋਰਾਂ ਵੱਲੋਂ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਟਵਾਰੀ ਸੁਖਪ੍ਰੀਤ ਸਿੰਘ ਪੰਨੂੰ ਨੇ ਦੱਸਿਆ ਕਿ ਖਡੂਰ ਸਾਹਿਬ ਪਟਵਾਰਖਾਨੇ 'ਚ ਉਸ ਦਾ ਦਫਤਰ ਹੈ ਅਤੇ ਉਹ ਡਿਊਟੀ ਖਤਮ ਹੋਣ ਉਪਰੰਤ ਦਫਤਰ ਦੇ ਦਰਵਾਜ਼ੇ ਨੂੰ ਤਾਲਾ ਲਾ ਕੇ ਗਿਆ ਸੀ ਪਰ ਸਵੇਰੇ ਆਉਣ 'ਤੇ ਉਸ ਨੇ ਦੇਖਿਆ ਕਿ ਦਫਤਰ ਦਾ ਤਾਲਾ ਟੁੱਟਾ ਪਿਆ ਹੈ। ਜਦੋਂ ਉਸ ਨੇ ਅੰਦਰ ਦੇਖਿਆ ਤਾਂ ਇਕ ਇਨਵਰਟਰ, ਬੈਟਰਾ ਅਤੇ ਰੋਜ਼ਨਾਮਚਾ ਗਾਇਬ ਸੀ, ਜੋ ਚੋਰ ਚੋਰੀ ਕਰ ਕੇ ਲੈ ਗਏ। ਪੰਨੂੰ ਨੇ ਦੱਸਿਆ ਕਿ ਇਸ ਸਬੰਧੀ ਸਬੰਧਤ ਪੁਲਸ ਚੌਕੀ ਖਡੂਰ ਸਾਹਿਬ ਵਿਖੇ ਲਿਖਤੀ ਦਰਖਾਸਤ ਦੇ ਦਿੱਤੀ ਹੈ।
ਇਸ ਮੌਕੇ ਤਹਿਸੀਲਦਾਰ ਖਡੂਰ ਸਾਹਿਬ ਮੈਡਮ ਸੀਮਾ ਸਿੰਘ, ਕਾਨੂੰਨਗੋ ਦਲਜੀਤ ਸਿੰਘ, ਕਸ਼ਮੀਰ ਸਿੰਘ ਸ਼ਾਹ, ਪ੍ਰਿਤਪਾਲ ਸਿੰਘ ਖਹਿਰਾ ਤੇ ਸਤਨਾਮ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਪੁਲਸ ਚੌਕੀ ਦੇ ਇੰਚਾਰਜ ਅਮਰਜੀਤ ਸਿੰਘ ਨੇ ਕਿਹਾ ਕਿ ਚੋਰਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।