ਵੇਖੋ, ਕਿਉਂ ਇਸ ਢਾਬੇ ''ਤੇ ਖਲ੍ਹੋਦੀਆਂ ਗੱਡੀਆਂ ''ਚੋਂ ਗਾਇਬ ਹੁੰਦਾ ਸੀ ਤੇਲ (ਵੀਡੀਓ)

Sunday, Feb 03, 2019 - 05:57 PM (IST)


ਫਤਿਹਗੜ੍ਹ ਸਾਹਿਬ (ਵਿਪਨ)—ਸਰਹਿੰਦ-ਪਟਿਆਲਾ ਰੋਡ 'ਤੇ ਸਥਿਤ ਢਾਬਾ ਜਿਮੀਂਦਾਰਾ ਵੈਸ਼ਣੋ ਢਾਬਾ ਹੈ। ਇਸ ਢਾਬੇ 'ਤੇ ਜੋ ਵੀ ਗੱਡੀ ਆਣ ਕੇ ਖਲ੍ਹੋਦੀ, ਉਸ ਵਿਚੋਂ ਪੈਟਰੋਲ-ਡੀਜ਼ਲ ਗਾਇਬ ਹੋ ਜਾਂਦਾ ਸੀ। ਦਰਅਸਲ, ਢਾਬਾ ਮਾਲਕ ਗੱਡੀਆਂ 'ਚੋਂ ਪੈਟਰੋਲ-ਡੀਜ਼ਲ ਚੋਰੀ ਕਰ ਲੈਂਦਾ ਸੀ। ਇਕ ਡਰਾਈਵਰ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਪੁਲਸ ਨੇ ਢਾਬਾ ਮਾਲਕ ਨੂੰ ਗ੍ਰਿਫਤਾਰ ਕਰ ਲਿਆ  ਹੈ। ਪੁੱਛਗਿੱਛ ਦੌਰਾਨ ਦੋਸ਼ੀ ਦੀ ਨਿਸ਼ਾਨਦੇਹੀ 'ਤੇ 610 ਲੀਟਰ ਡੀਜ਼ਲ ਬਰਾਮਦ ਕੀਤਾ ਗਿਆ ਹੈ।

ਪੁਲਸ ਮੁਤਾਬਕ ਇਹ ਵਿਅਕਤੀ ਚੋਰੀ ਦਾ ਪੈਟਰੋਲ-ਡੀਜ਼ਲ ਕਿੱਥੇ ਤੇ ਕਿਸਨੂੰ ਵੇਚਦੇ ਸਨ। ਇਸ ਬਾਰੇ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। 


author

Shyna

Content Editor

Related News