ਪਟਿਆਲਾ ਦੇ ਸਸਪੈਂਡ ਕੀਤੇ ਮੇਅਰ ਦੇ ਕੈਪਟਨ ਦੀ ਪਾਰਟੀ ''ਚ ਜਾਣ ਦੇ ਚਰਚੇ!

Saturday, Nov 27, 2021 - 03:31 PM (IST)

ਪਟਿਆਲਾ ਦੇ ਸਸਪੈਂਡ ਕੀਤੇ ਮੇਅਰ ਦੇ ਕੈਪਟਨ ਦੀ ਪਾਰਟੀ ''ਚ ਜਾਣ ਦੇ ਚਰਚੇ!

ਪਟਿਆਲਾ : ਪਟਿਆਲਾ ਦੇ ਸਸਪੈਂਡ ਕੀਤੇ ਮੇਅਰ ਸੰਜੀਵ ਸ਼ਰਮਾ ਬਿੱਟੂ ਦੇ ਮੁਅੱਤਲੀ ਆਰਡਰ ਵਿਭਾਗ ਅਜੇ ਤੱਕ ਜਾਰੀ ਨਹੀਂ ਕਰ ਸਕਿਆ ਹੈ। ਨਗਰ ਨਿਗਮ ਦੇ ਕਮਿਸ਼ਨਰ ਵਿਨੀਤ ਕੁਮਾਰ ਨੇ ਸੰਜੀਵ ਸ਼ਰਮਾ ਬਿੱਟੂ ਨੂੰ ਸਰਕਾਰੀ ਗੱਡੀ ਵਾਪਸ ਭੇਜਣ ਲਈ ਹੁਕਮ ਜਾਰੀ ਕਰ ਦਿੱਤੇ ਹਨ। ਇੱਥੋਂ ਤੱਕ ਕਿ ਸਰਕਾਰੀ ਡਰਾਈਵਰ ਨੂੰ ਵੀ ਵਾਪਸ ਆਉਣ ਲਈ ਕਿਹਾ ਗਿਆ ਹੈ। ਇਸੇ ਦੌਰਾਨ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਸੰਜੀਵ ਸ਼ਰਮਾ ਬਿੱਟੂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ 'ਚ ਸ਼ਾਮਲ ਹੋ ਸਕਦੇ ਹਨ।

ਇਹ ਵੀ ਪੜ੍ਹੋ : ਚਿੱਟੇ ਦੀ ਓਵਰਡੋਜ਼ ਨਾਲ ਜਵਾਨ ਪੁੱਤ ਦੀ ਮੌਤ, ਵਿਧਵਾ ਮਾਂ ਨੇ ਰੋਂਦਿਆਂ ਬਿਆਨ ਕੀਤਾ ਦਰਦ

ਦੱਸਣਯੋਗ ਹੈ ਕਿ ਮੇਅਰ ਖੇਮੇ ਵੱਲੋਂ ਇਸ ਘਟਨਾਕ੍ਰਮ ਨੂੰ ਲੈ ਕੇ ਹਾਈਕੋਰਟ ਜਾਣ ਦੀ ਤਿਆਰੀ ਵਿੱਢੀ ਹੋਈ ਹੈ ਪਰ ਇਸ ਲਈ ਉਨ੍ਹਾਂ ਨੂੰ ਲਿਖ਼ਤੀ ਤੌਰ 'ਤੇ ਮੁਅੱਤਲੀ ਆਰਡਰ ਜ਼ਰੂਰ ਚਾਹੀਦੇ ਹਨ। ਹਾਈਕੋਰਟ ਜਾਣ ਲਈ ਹੁਣ ਮੁਅੱਤਲੀ ਆਰਡਰਾਂ ਦੀ ਉਡੀਕ ਕੀਤੀ ਜਾ ਰਹੀ ਹੈ। ਕਾਨੂੰਨੀ ਮਾਹਿਰਾਂ ਦਾ ਮੰਨਣਾ ਹੈ ਕਿ ਨਗਰ ਨਿਗਮ ਦੇ ਲਾਅ ਅਨੁਸਾਰ ਹਾਈਕੋਰਟ ਸੰਜੀਵ ਸ਼ਰਮਾ ਬਿੱਟੂ ਖ਼ਿਲਾਫ਼ ਆਏ ਫ਼ੈਸਲੇ 'ਤੇ ਸਟੇਅ ਆਰਡਰ ਜਾਰੀ ਕਰ ਸਕਦੀ ਹੈ।
ਇਹ ਵੀ ਪੜ੍ਹੋ : ਮੋਹਾਲੀ ਪੁੱਜੇ 'ਅਰਵਿੰਦ ਕੇਜਰੀਵਾਲ' ਦਾ ਅਧਿਆਪਕਾਂ ਨਾਲ ਵਾਅਦਾ, 'ਸਰਕਾਰ ਆਉਣ 'ਤੇ ਸਭ ਨੂੰ ਪੱਕੇ ਕਰਾਂਗੇ'
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News