ਬਜ਼ੁਰਗਾਂ ਦੀ ਦੇਖਭਾਲ ਲਈ ਮੁਲਾਜ਼ਮ ਮੁਹੱਈਆ ਕਰਵਾਉਣ ਵਾਲਾ ਜਾਅਲੀ ਏਜੰਸੀ ਵਾਲਾ ਗਿਰੋਹ ਸਰਗਰਮ

Monday, Mar 25, 2024 - 03:25 PM (IST)

ਬਜ਼ੁਰਗਾਂ ਦੀ ਦੇਖਭਾਲ ਲਈ ਮੁਲਾਜ਼ਮ ਮੁਹੱਈਆ ਕਰਵਾਉਣ ਵਾਲਾ ਜਾਅਲੀ ਏਜੰਸੀ ਵਾਲਾ ਗਿਰੋਹ ਸਰਗਰਮ

ਪਟਿਆਲਾ (ਬਲਜਿੰਦਰ) : ਸ਼ਹਿਰ ’ਚ ਇਨ੍ਹੀਂ ਦਿਨੀਂ ਬਜ਼ੁਰਗਾਂ ਦੀ ਦੇਖਭਾਲ ਲਈ ਮੁਲਾਜ਼ਮ ਮੁਹੱਈਆ ਕਰਵਾਉਣ ਦੇ ਨਾਂ ਹੇਠ ਜਾਅਲੀ ਏਜੰਸੀ ਵਾਲਾ ਗਿਰੋਹ ਪੂਰੀ ਤਰ੍ਹਾਂ ਸਰਗਰਮ ਹੈ। ਇਸ ਮਾਮਲੇ ’ਚ ਹੀਰਾ ਨਗਰ ਦੇ ਰਹਿਣ ਵਾਲੇ ਇਕ ਪਰਿਵਾਰ ਤੋਂ 40 ਹਜ਼ਾਰ ਰੁਪਏ ਲੈ ਕੇ ਗਿਰੋਹ ਦੇ ਮੈਂਬਰ ਫ਼ਰਾਰ ਹੋ ਗਏ। ਜਾਣਕਾਰੀ ਦਿੰਦਿਆਂ ਪੀੜਤ ਵਿਅਕਤੀ ਨੇ ਦੱਸਿਆ ਕਿ ਉਸ ਦਾ ਪਰਿਵਾਰ ਵਿਦੇਸ਼ ’ਚ ਰਹਿੰਦਾ ਹੈ। ਉਸ ਦੀ ਮਾਤਾ ਪਟਿਆਲਾ ਹੀਰਾ ਨਗਰ ਵਿਖੇ ਉਨ੍ਹਾਂ ਦੇ ਜੱਦੀ ਮਕਾਨ ’ਚ ਰਹਿ ਰਹੀ ਹੈ।

ਮਾਤਾ ਦੀ ਸਿਹਤ ਠੀਕ ਨਾ ਹੋਣ ਕਾਰਨ ਉਨ੍ਹਾਂ ਲਈ ਇਕ ਏਜੰਸੀ ਨਾਲ ਸੰਪਰਕ ਕਰ ਕੇ ਇਕ ਮਹਿਲਾ ਮੁਲਾਜ਼ਮ ਨੂੰ ਨੌਕਰੀ ’ਤੇ ਰੱਖਿਆ। ਏਜੰਸੀ ਵਾਲਿਆਂ ਦੇ 2 ਵਿਅਕਤੀ ਜਿਨ੍ਹਾਂ ’ਚ ਇਕ ਮਹਿਲਾ ਵੀ ਸ਼ਾਮਲ ਸੀ, ਉਨ੍ਹਾਂ ਦੇ ਘਰ ਪਹੁੰਚੀ ਤੇ ਉਨ੍ਹਾਂ ਆਉਂਦਿਆਂ ਹੀ ਆਪਣਾ ਆਧਾਰ ਕਾਰਡ, ਏਜੰਸੀ ਦਾ ਲੈਟਰ ਪੈਡ ਦਿਖਾਇਆ। ਉਸ ਲੈਟਰ ਪੈਡ ’ਤੇ ਸਮੁੱਚਾ ਐਗਰੀਮੈਂਟ ਕੀਤਾ।

ਇਸ ਦੇ ਬਦਲੇ ਉਨ੍ਹਾਂ ਨੇ 15 ਹਜ਼ਾਰ ਰੁਪਏ ਕਮਿਸ਼ਨ ਤੇ 25 ਹਜ਼ਾਰ ਰੁਪਏ 2 ਮਹੀਨਿਆਂ ਦੀ ਤਨਖਾਹ ਐਡਵਾਂਸ ’ਚ ਲੈ ਲਈ ਅਤੇ ਜਾਂਦਿਆਂ ਹੋਇਆ ਇਕ ਮਹਿਲਾ ਨੂੰ ਉਨ੍ਹਾਂ ਦੇ ਘਰ ਛੱਡ ਦਿੱਤਾ ਅਤੇ ਆਪ ਉਹ ਚਲੇ ਗਏ। ਕੁੱਝ ਦੇਰ ਬਾਅਦ ਜਦੋਂ ਉਨ੍ਹਾਂ ਨੇ ਕਿਹਾ ਕਿ ਮੈਂ ਰੱਖੀ ਗਈ ਮਹਿਲਾ ਮੁਲਾਜ਼ਮ ਸਬੰਧੀ ਪੁਲਸ ਥਾਣੇ ’ਚ ਜਾਣਕਾਰੀ ਦੇਣ ਲਈ ਜਾ ਰਹੇ ਹਨ ਤਾਂ ਕੁਝ ਦੇਰ ਵਿਚ ਹੀ ਮਾਰਕਿਟ ਜਾਣ ਦਾ ਬਹਾਨਾ ਬਣਾ ਕੇ ਉਹ ਮਹਿਲਾ ਵੀ ਫਰਾਰ ਹੋ ਗਈ। ਬਾਅਦ ’ਚ ਏਜੰਸੀ ਦਾ ਵਾ ਕੁਝ ਅਤਾ ਪਤਾ ਨਹੀਂ ਲੱਗਿਆ।
 


author

Babita

Content Editor

Related News