ਪਟਿਆਲਾ ’ਚ ਵੱਡੀ ਸਾਜ਼ਿਸ਼ ਬੇਨਕਾਬ, ਰਾਜਪੁਰਾ ਕੋਲ ਥਰਮਲ ਨੂੰ ਜਾਂਦੀ ਰੇਲ ਲਾਈਨ ਦੀਆਂ 1200 ਪੱਤੀਆਂ ਕੱਢੀਆਂ
Saturday, Jun 04, 2022 - 01:01 PM (IST)
ਪਟਿਆਲਾ (ਪਰਮੀਤ) : ਪੰਜਾਬ ਵਿਚ ਥਰਮਲ ਪਲਾਂਟਾਂ ਨੂੰ ਕੋਲਾ ਸਪਲਾਈ ਕਰਨ ਲਈ ਵਿਛਾਈਆਂ ਰੇਲ ਲਾਈਨਾਂ ਨੂੰ ਵੱਡਾ ਨੁਕਸਾਨ ਪਹੁੰਚਾਉਂਦਿਆਂ ਅੱਜ ਸਰਾਏ ਵਣਜਾਰਾ ਰੇਲਵੇ ਸਟੇਸ਼ਨ ਤੋਂ ਰਾਜਪੁਰਾ ਥਰਮਲ ਪਲਾਂਟ ਨੂੰ ਜਾਂਦੀ ਲਾਈਨ ਦੀਆਂ 1200 ਪੱਤੀਆਂ ਕੱਢ ਦਿੱਤੀਆਂ ਗਈਆਂ। ਇਹ ਹਰਕਤ ਦੇਰ ਰਾਤ ਕੀਤੀ ਗਈ ਹੈ। ਇਹ ਪੱਤੀਆਂ ਜੋ ਲਾਈਨ ਨੂੰ ਪਕੜ ਵਿਚ ਲਿਆਉਣ ਲਈ ਲਗਾਈਆਂ ਜਾਂਦੀਆਂ ਹਨ। ਜੇਕਰ ਪੱਤੀਆਂ ਕੱਢ ਦਿੱਤੀਆਂ ਜਾਣ ਤਾਂ ਰੇਲ ਜਾਂ ਮਾਲ ਗੱਡੀ ਲੀਹੋਂ ਲੱਥ ਜਾਂਦੀ ਹੈ ਅਤੇ ਇਸ ਨਾਲ ਵੱਡਾ ਵਾਪਰਣ ਦਾ ਖ਼ਦਸ਼ਾ ਵੱਧ ਜਾਂਦਾ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਵੱਡਾ ਖੁਲਾਸਾ, ਪੁਲਸ ਨੂੰ ਹਮਲੇ ਦੀ ਕੁੱਝ ਸੈਕੰਡ ਦੀ ਵੀਡੀਓ ਕਲਿੱਪ ਮਿਲੀ
ਸੂਬੇ ਵਿਚ ਬਿਜਲੀ ਢਾਂਚੇ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਤੋਂ ਪਹਿਲਾਂ ਪਿਛਲੇ ਮਹੀਨੇ 60 ਪੱਤੀਆਂ ਕੱਢੀਆਂ ਗਈਆਂ ਸਨ। ਸੁਰੱਖਿਆ ਏਜੰਸੀਆਂ ਅਲਰਟ ਕਰ ਦਿੱਤੀਆਂ ਗਈਆਂ ਹਨ। ਇਸ ਮਾਮਲੇ ਬਾਰੇ ਐੱਸ. ਐੱਸ. ਪੀ. ਦੀਪਕ ਪਾਰਿਕ ਨਾਲ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਉਹ ਮਾਮਲੇ ਦੀ ਜਾਣਕਾਰੀ ਲੈ ਰਹੇ ਹਨ। ਇਲਾਕੇ ਦੇ ਪੁਲਸ ਅਧਿਕਾਰੀਆਂ ਨੇ ਮੌਕੇ ਦਾ ਦੌਰਾ ਕੀਤਾ ਹੈ ਅਤੇ ਰੇਲਵੇ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਰਹੇ ਹਨ। ਇਸ ਕਾਰਵਾਈ ਪਿੱਛੇ ਸਿੱਖਸ ਫ਼ਾਰ ਜਸਟਿਸ ਦੇ ਕਾਰਕੁਨਾਂ ਦਾ ਹੱਥ ਹੋਣ ਦਾ ਸ਼ੱਕ ਹੈ ਕਿਉਂਕਿ ਸਿੱਖਸ ਫ਼ਾਰ ਜਸਟਿਸ ਨੇ ਹੀ ਅੱਜ ਰੇਲ ਰੋਕੋ ਦਾ ਸੱਦਾ ਦਿੱਤਾ ਸੀ।
ਇਹ ਵੀ ਪੜ੍ਹੋ : ਗੈਂਗਸਟਰਾਂ ਦਾ ‘ਕਾਲ’ ਹਨ ਬਰਾੜ ਅਤੇ ਚੌਹਾਨ, ਜਾਣੇ ਜਾਂਦੇ ਹਨ ਐਨਕਾਊਂਟਰ ਸਪੈਸ਼ਲਿਸਟ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?