ਮਦਰਜ਼ ਡੇਅ : ਪ੍ਰਨੀਤ ਕੌਰ ਨੇ ਕੋਰੋਨਾ ਖਿਲਾਫ਼ ਜੰਗ ਲੜ ਰਹੀਆਂ ਮਾਵਾਂ ਨੂੰ ਦੱਸਿਆ ''ਕੋਰੋਨਾ ਯੋਧੇ''
Sunday, May 10, 2020 - 06:06 PM (IST)
ਪਟਿਆਲਾ ਇੰਦਰਜੀਤ ਬਖਸ਼ੀ): ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਅਤੇ ਪਟਿਆਲਾ ਦੀ ਸਾਂਸਦ ਪ੍ਰਨੀਤ ਕੌਰ ਨੇ ਮਦਰਜ਼ ਡੇਅ 'ਤੇ ਪਟਿਆਲਾ ਅਤੇ ਪੰਜਾਬ ਵਾਸੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਆਪਣੇ ਸੰਦੇਸ਼ 'ਚ ਉਨ੍ਹਾਂ ਨੇ ਮਾਵਾਂ ਨੂੰ ਕੋਰੋਨਾ ਯੋਧੇ ਕਹਿ ਕੇ ਬੁਲਾਇਆ ਹੈ ਜੋ ਇਸ ਮੁਸੀਬਤ 'ਚ ਵੀ ਆਪਣੇ ਘਰ ਨੂੰ ਛੱਡ ਕੇ ਲੋਕਾਂ ਦੀਆਂ ਸੇਵਾ ਕਰ ਰਹੀਆਂ ਹਨ। ਇਸ ਮੌਕੇ ਉਨ੍ਹਾਂ ਨੇ ਪਾਤੜਾਂ ਦੀ ਐੱਸ.ਡੀ.ਐੱਮ. ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਹ ਅਧਿਕਾਰੀ ਆਪਣੀ ਤਿੰਨ ਚਾਰ ਮਹੀਨਿਆਂ ਦੀ ਬੱਚੀ ਨੂੰ ਘਰ ਛੱਡ ਕੇ ਲੋਕਾਂ ਦੇ 'ਚ ਸੇਵਾ ਕਰਦੀ ਹੋਈ ਵਿਖਾਈ ਦੇ ਰਹੀ ਹੈ। ਅਜਿਹੀਆਂ ਬੇਹੱਦ ਮਾਵਾਂ ਹਨ ਜੋ ਆਪਣੇ ਘਰੋਂ ਬਾਹਰ ਜਾ ਕੇ ਆਪਣੀਆਂ ਸੇਵਾ ਨਿਭਾਅ ਰਹੀਆਂ ਹਨ। ਉਨ੍ਹਾਂ ਸਾਰਿਆਂ ਨੂੰ ਅੱਜ ਦੇ ਦਿਨ ਮੁਬਾਰਕਬਾਦ ਦਿੱਤੀ ਹੈ।
ਇਹ ਵੀ ਪੜ੍ਹੋ: ਨਸ਼ਾ ਛੱਡਣ ਤੋਂ ਬਾਅਦ ਡਾਂਸਰ ਦਾ ਵੱਡਾ ਖੁਲਾਸਾ, ਸਹੇਲੀ ਨੇ ਨਸ਼ੇ ਲਈ 5000 'ਚ ਵੇਚਿਆ ਬੱਚੀ ਨੂੰ
ਇਸ ਸਬੰਧੀ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ਼ 'ਤੇ ਮਦਰਜ਼ ਡੇਅ ਦੇ ਇਸ ਅਵਸਰ 'ਤੇ ਵਿਸ਼ੇਸ਼ ਤੌਰ 'ਤੇ ਉਨ੍ਹਾਂ ਔਰਤ, ਡਾਕਟਰਾਂ, ਨਰਸਾਂ ਅਤੇ ਅਧਿਕਾਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ, ਜੋ ਪੰਜਾਬ ਨੂੰ ਇਸ ਸੰਕਟ 'ਚੋਂ ਬਾਹਰ ਕੱਢਣ 'ਚ ਲੱਗੀਆਂ ਹੋਈਆਂ ਹਨ। ਆਪਣੇ ਪਰਿਵਾਰ ਅਤੇ ਛੋਟੇ ਬੱਚਿਆਂ ਨੂੰ ਪਿੱਛੇ ਛੱਡ ਕੇ ਤੁਹਾਡੀ ਬੇਮਿਸਾਲ ਭਾਵਨਾ, ਖੁੱਲ੍ਹੇ ਪਿਆਰ ਵਾਲੇ ਦਿਲ ਅਤੇ ਬੇਮਿਸਾਲ ਜੋਸ਼ ਨੂੰ ਸਲਾਮ।
ਇਹ ਵੀ ਪੜ੍ਹੋ: ਵੱਡੀ ਵਾਰਦਾਤ: ਫਰੀਦਕੋਟ 'ਚ 3 ਦਿਨਾਂ ਅੰਦਰ ਦੂਜਾ ਕਤਲ