ਪਾਵਰਕਾਮ ਵੱਲੋਂ ਨੋਡਲ ਕੰਪਲੇਂਟ ਸੈਂਟਰ ਸਥਾਪਤ

06/17/2019 9:47:51 AM

ਪਟਿਆਲਾ (ਜੋਸਨ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕਾਮ) ਪੰਜਾਬ ਵਿਚ 92 ਲੱਖ ਤੋਂ ਵੱਧ ਵੱਖ-ਵੱਖ ਸ਼੍ਰੇਣੀਆਂ ਦੇ ਖਪਤਕਾਰਾਂ ਨੂੰ ਬਿਜਲੀ ਸਪਲਾਈ ਕਰ ਰਿਹਾ ਹੈ। ਕਾਰਪੋਰੇਸ਼ਨ ਵੱਲੋਂ 1912 ਨੰਬਰ 'ਤੇ ਟੈਲੀਫੋਨ/ਐੱਸ.ਐੈੱਮ.ਐੈੱਸ. ਰਾਹੀਂ ਬਿਜਲੀ ਖਪਤਕਾਰਾਂ ਦੀਆਂ ਸ਼ਿਕਾਇਤਾਂ ਰਜਿਸਟਰਡ ਕੀਤੀਆਂ ਜਾਂਦੀਆਂ ਹਨ। ਝੋਨੇ ਦੇ ਮੌਸਮ ਦੌਰਾਨ ਬਿਜਲੀ ਸਬੰਧੀ ਸ਼ਿਕਾਇਤਾਂ ਵਧਣ ਨਾਲ 1912 ਨੰਬਰ 'ਤੇ ਸ਼ਿਕਾਇਤਾਂ ਦਰਜ ਕਰਨ ਦੀ ਸਮਰਥਾ ਦੁੱਗਣੀ ਕਰ ਦਿੱਤੀ ਜਾਂਦੀ ਹੈ। ਫਿਰ ਵੀ ਕੁਦਰਤੀ ਕਰੋਪੀ (ਤੂਫਾਨ-ਝੱਖੜ) ਦੀ ਸਥਿਤੀ ਵਿਚ ਖਪਤਕਾਰਾਂ ਦੀਆਂ ਸ਼ਿਕਾਇਤਾਂ ਦਰਜ ਕਰਨ ਦੀ ਗਿਣਤੀ ਵਧ ਜਾਂਦੀ ਹੈ। ਖਪਤਕਾਰਾਂ ਨੂੰ ਬਿਜਲੀ ਸਬੰਧੀ ਸ਼ਿਕਾਇਤਾਂ ਦਰਜ ਕਰਾਉਣ ਵਿਚ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਬਿਜਲੀ ਖਪਤਕਾਰਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ 1912 ਨੰਬਰ ਤੋਂ ਇਲਾਵਾ ਰਾਜ ਵਿਚ ਸਾਰੇ ਡਵੀਜ਼ਨ ਦਫਤਰਾਂ ਵਿਚ ਨੋਡਲ ਕੰਪਲੇਂਟ ਸੈਂਟਰ ਸਥਾਪਤ ਕੀਤੇ ਹਨ।

ਪਾਵਰਕਾਮ ਨੇ ਆਪਣੇ ਫੀਲਡ ਅਫਸਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਬਿਜਲੀ ਖਪਤਕਾਰਾਂ ਨੂੰ ਨੋਡਲ ਕੰਪਲੇਂਟ ਸੈਂਟਰਾਂ ਦੇ ਟੈਲੀਫੋਨ ਨੰਬਰ ਸਬੰਧੀ ਜਾਣਕਾਰੀ ਦੇਣ ਲਈ ਯਤਨ ਕੀਤੇ ਜਾਣ। ਸਾਰੇ ਸਬ-ਡਵੀਜ਼ਨ ਅਫਸਰਾਂ ਨੂੰ ਇਹ ਯਕੀਨੀ ਬਣਾਉਣ ਲਈ ਹਦਾਇਤਾਂ ਕੀਤੀਆਂ ਹਨ ਕਿ ਖਪਤਕਾਰਾਂ ਨੂੰ ਬਿਜਲੀ ਬਿੱਲਾਂ ਅਤੇ ਨੋਡਲ ਕੰਪਲੇਂਟ ਸੈਂਟਰਾਂ ਦੇ ਨੰਬਰਾਂ ਸਬੰਧੀ ਸਟੈਂਪ ਲਾ ਕੇ ਸੂਚਨਾ ਦਿੱਤੀ ਜਾਵੇ। ਇਸ ਤੋਂ ਇਲਾਵਾ ਸਾਰੇ ਸੀਨੀਅਰ ਐਕਸੀਅਨ ਅਤੇ ਐੈੱਸ.ਡੀ.ਓ. ਨੂੰ ਹਦਾਇਤਾਂ ਜਾਰੀ ਕੀਤੀਆਂ ਹਨ, ਕਿ ਉਹ ਨੋਟਿਸ ਬੋਰਡਾਂ ਅਤੇ ਕੈਸ਼ ਕਾਊਂਟਰ ਅਤੇ ਕੰਪਲੈਂਟ ਸੈਂਟਰਾਂ 'ਤੇ ਰੰਗਦਾਰ ਆਕਰਸ਼ਕ ਢੰਗ ਨਾਲ ਨੋਡਲ ਕੰਪਲੇਂਟ ਸੈਂਟਰਾਂ ਦੇ ਨੰਬਰ ਲਿਖਵਾਉਣ ਅਤੇ ਪ੍ਰਦਰਸ਼ਤ ਕਰਨ।


cherry

Content Editor

Related News