ਪਟਿਆਲਾ :ਕਰੀਬ 30 ਘੰਟਿਆਂ ਤੋਂ ਲਾਪਤਾ ਮਾਸੂਮ, ਨਹੀਂ ਲੱਗੀ ਕੋਈ ਸੂਹ

Tuesday, Aug 06, 2019 - 08:13 PM (IST)

ਪਟਿਆਲਾ :ਕਰੀਬ 30 ਘੰਟਿਆਂ ਤੋਂ ਲਾਪਤਾ ਮਾਸੂਮ, ਨਹੀਂ ਲੱਗੀ ਕੋਈ ਸੂਹ

ਪਟਿਆਲਾ (ਜੋਸਨ) - ਸਥਾਨਕ ਪ੍ਰੇਮ ਨਗਰ ਅਬਲੋਵਾਲ ਦੇ ਸਰਕਾਰੀ ਸਕੂਲ ਦੀ ਚੌਥੀ ਕਲਾਸ 'ਚ ਪੜ੍ਹਨ ਵਾਲਾ ਇਕ ਲੜਕਾ ਪਿਛਲੇ 30 ਘੰਟਿਆਂ ਤੋਂ ਲਾਪਤਾ ਹੈ। ਉਸ ਦਾ ਅਜੇ ਤੱਕ ਕੋਈ ਵੀ ਸੁਰਾਗ ਨਹੀਂ ਲੱਗ ਸਕਿਆ। ਜਾਣਕਾਰੀ ਦਿੰਦਿਆਂ ਲਾਪਤਾ ਜਗਜੀਤ ਦੇ ਪਰਿਵਾਰਕ ਮੈਂਬਰਾਂ ਨੇ ਥਾਣਾ ਸਿਵਲ ਲਾਈਨਜ਼ 'ਚ ਰਿਪੋਰਟ ਵੀ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਕਤ ਲੜਕਾ ਪੜ੍ਹਨ ਦੇ ਨਾਲ-ਨਾਲ ਸਾਈਕਲ ਰਿਪੇਅਰ ਦਾ ਕੰਮ ਵੀ ਕਰਦਾ ਸੀ। ਇਹ ਬੱਚਾ ਸਵੇਰੇ ਸਕੂਲ ਜਾਣ ਤੋਂ ਬਾਅਦ ਸ਼ਾਮ 4 ਕੁ ਵਜੇ ਸਾਈਕਲਾਂ ਵਾਲੀ ਦੁਕਾਨ 'ਤੇ ਕੰਮ ਸਿੱਖਣ ਜਾਂਦਾ ਸੀ।

ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਇਹ ਕਿਸੇ ਹੋਰ ਬੱਚੇ ਨਾਲ ਲੜ ਕੇ ਆ ਗਿਆ। ਉਸ ਦਾ ਪਰਿਵਾਰ ਘਰ 'ਚ ਹੀ ਉਸ ਦੀ ਸ਼ਿਕਾਇਤ ਲੈ ਕੇ ਆਇਆ। ਇਸ ਤੋਂ ਬਾਅਦ ਜਗਜੀਤ ਨੂੰ ਉਸ ਦੀ ਮਾਂ ਨੇ ਝਿੜਕ ਦਿੱਤਾ ਅਤੇ ਫਿਰ ਘਰ ਖਾਣਾ ਖਾਣ ਤੋਂ ਬਾਅਦ ਘਰ ਇਹ ਕਹਿ ਕੇ ਚਲਾ ਗਿਆ ਕਿ ਉਹ ਦੁਕਾਨ 'ਤੇ ਜਾ ਰਿਹਾ ਹੈ। ਉਹ ਨਾ ਤਾਂ ਦੁਕਾਨ 'ਤੇ ਗਿਆ ਅਤੇ ਨਾ ਹੀ ਵਾਪਸ ਘਰ ਆਇਆ। ਪਰਿਵਾਰਕ ਮੈਂਬਰ ਉਸ ਦੀ ਭਾਲ ਵਿਚ ਜੁਟੇ ਹੋਏ ਹਨ। ਉਨ੍ਹਾਂ ਨੂੰ ਇਕ ਸੀ. ਸੀ. ਟੀ. ਵੀ. ਵਿਚ ਭਾਦਸੋਂ ਰੋਡ ਚੁੰਗੀ ਵੱਲ ਥਾਪਰ ਕਾਲਜ ਦੀ ਕੰਧ ਦੇ ਨਾਲ-ਨਾਲ ਜਾਂਦਾ ਵਿਖਾਈ ਦਿੱਤਾ ਹੈ। ਉਸ ਦੀ ਅਜੇ ਤੱਕ ਕੋਈ ਸੂਹ ਨਹੀਂ ਲੱਗੀ।


author

Karan Kumar

Content Editor

Related News