ਤਾਲਾਬੰਦੀ ਦੌਰਾਨ ਪਟਿਆਲਾ 'ਚ ਸ਼ਨੀਵਾਰ ਨੂੰ ਵੀ ਆਮ ਵਾਂਗ ਖੁੱਲ੍ਹੇ ਬਾਜ਼ਾਰ, ਪਰ ਗਾਹਕ ਗ਼ਾਇਬ

Saturday, Jun 13, 2020 - 11:39 AM (IST)

ਪਟਿਆਲਾ (ਬਲਜਿੰਦਰ, ਬਿਕਰਮਜੀਤ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ਨੀਵਾਰ ਅਤੇ ਐਤਵਾਰ ਨੂੰ ਤਾਲਾਬੰਦੀ ਸਬੰਧੀ ਜਾਰੀ ਹਦਾਇਤਾਂ ਤੋਂ ਬਾਅਦ ਸ਼ਨੀਵਾਰ ਨੂੰ ਬਾਜ਼ਾਰ ਖੁੱਲ੍ਹੇ ਰਹੇ ਪਰ ਗ੍ਰਾਹਕ ਗਾਇਬ ਰਹੇ। ਕਿਉਂÎਕਿ ਨਵੇਂ ਨਿਰਦੇਸ਼ਾਂ ਦੇ ਮੁਤਾਬਕ ਸ਼ਨੀਵਾਰ ਨੂੰ ਸ਼ਾਮ ਪੰਜ ਵਜੇ ਤੱਕ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ ਪਰ ਲੋਕ ਬਿਨਾਂ ਕੰਮ ਤੋਂ ਘਰ ਤੋਂ ਬਾਹਰ ਨਹੀਂ ਜਾ ਸਕਦੇ। ਇਸ ਤੋਂ ਬਾਅਦ ਪਟਿਆਲਾ 'ਚ ਅੱਜ ਜ਼ਿਆਦਾਤਰ ਬਾਜ਼ਾਰ ਖੁੱਲ੍ਹੇ ਰਹੇ ਪਰ ਲੋਕ ਘਰਾਂ ਵਿਚ ਹੀ ਰਹਿਣ ਕਾਰਨ ਕਈ ਬਾਜ਼ਾਰ ਸੁੰਨਸਾਨ ਹੀ ਪਏ ਸਨ।

PunjabKesari

'ਜਗ ਬਾਣੀ' ਦੀ ਟੀਮ ਵਲੋਂ ਦੌਰਾ ਕਰਨ ਤੋਂ ਪਾਇਆ ਗਿਆ ਕਿ ਜ਼ਿਆਦਾਤਰ ਦੁਕਾਨਾਂ ਖਾਲੀ ਪਈਆਂ ਸਨ। ਸਿਰਫ ਰਾਸ਼ਨ ਅਤੇ ਹੋਰ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ 'ਤੇ ਹੀ ਲੋਕ ਦਿਖਾਈ ਦੇ ਰਹੇ ਸਨ। ਸ਼ਬਜੀ ਮੰਡੀ 'ਚ ਸਵੇਰੇ ਆਮ ਦੀ ਤਰ੍ਹਾਂ ਦੀ ਲੋਕ ਪਹੁੰਚੇ ਹੋਏ ਸਨ। ਪਟਿਆਲਾ ਦੇ ਪ੍ਰਮੁੱਖ ਬਜ਼ਾਰਾਂ ਅਦਾਲਤ ਬਜ਼ਾਰ, 22 ਨੰ: ਫਾਟਕ, ਭੁਪਿੰਦਰਾ ਰੋਡ, ਅਨਾਰਦਾਨਾ ਚੌਂਕ,ਧਰਮਪੁਰਾ ਬਜ਼ਾਰ, ਅਰਨਾ ਬਰਨਾ ਚੌਂਕ, ਆਰੀਆ ਸਮਾਜ ਚੌਂਕ ਅਤੇ ਕਿਲ੍ਹਾ ਚੌਂਕ 'ਚੋਂ ਰੌਣਕ ਗਾਇਬ ਸੀ।

PunjabKesari

ਸੋਮਵਾਰ ਤੋਂ ਸ਼ੁਕਰਵਾਰ ਤੱਕ ਬਾਜ਼ਾਰ ਆਮ ਦੀ ਤਰ੍ਹਾਂ ਦੀ ਖੁੱਲਣ ਦੇ ਕਾਰਨ ਸ਼ਨੀਵਾਰ ਨੂੰ ਲੋਕਾਂ 'ਚ ਬੰਦ ਨੂੰ ਲੈ ਕੇ ਕੋਈ ਜ਼ਿਆਦਾ ਹਫੜਾ ਦਫੜੀ ਨਹੀਂ ਸੀ। ਇਧਰ ਲਗਾਤਾਰ ਕੋਰੋਨਾ ਦੇ ਵਧ ਰਹੇ ਮਰੀਜ਼ਾਂ ਦੇ ਕਾਰਨ ਵੀ ਲੋਕਾਂ ਨੇ ਘਰਾਂ 'ਚ ਰਹਿਣ ਨੂੰ ਹੀ ਤਰਜੀਹ ਦਿੱਤੀ।

PunjabKesari

ਪਟਿਆਲਾ 'ਚ ਵੀ ਬਾਕੀ ਪੰਜਾਬ ਦੀ ਤਰ੍ਹਾਂ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਜਿਸ ਨੂੰ ਲੈ ਕੇ ਲੋਕਾਂ 'ਚ ਚਰਚਾ ਹੋਣ ਦੇ ਕਾਰਨ ਵੀ ਲੋਕ ਬਿਨਾਂ ਕਿਸੇ ਕਾਰਨ ਤੋਂ ਬਾਹਰ ਨਿਕਲਣ ਨੂੰ ਤਰਜੀਹ ਨਹੀਂ ਦੇ ਰਹੇ। ਇਥੇ ਇਹ ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਪੂਰੇ ਪੰਜਾਬ ਦੇ ਨਾਲ-ਨਾਲ ਪਟਿਆਲਾ ਵਿਚ ਵੀ ਕੋਰੋਨਾ ਦੇ ਮਰੀਜ਼ਾਂ ਦੀ ਸੰਖਿਆ ਵਧ ਰਹੀ ਹੈ। ਖਾਸ ਗੱਲ ਇਹ ਹੈ ਕਿ ਹੁਣ ਮਰੀਜ਼ ਵੱਖ ਥਾਵਾਂ ਤੋਂ ਆ ਰਹੇ ਹਨ ਜਿਸ ਦੇ ਕਾਰਨ ਲੋਕਾਂ 'ਚ ਫਿਰ ਤੋਂ ਕੋਰੋਨਾ ਨੂੰ ਲੈ ਕੇ ਡਰ ਵਾਲਾ ਮਾਹੌਲ ਬਣਿਆ ਹੋਇਆ ਹੈ।

PunjabKesari


Shyna

Content Editor

Related News