ਪਟਿਆਲਾ 'ਚ ਕੋਰੋਨਾ ਦੀ ਦਹਿਸ਼ਤ : 15 ਹੋਰ ਵਿਅਕਤੀਆਂ ਦੀ ਰਿਪੋਰਟ ਆਈ ਪਾਜ਼ੇਟਿਵ

Saturday, Apr 18, 2020 - 07:14 PM (IST)

ਪਟਿਆਲਾ 'ਚ ਕੋਰੋਨਾ ਦੀ ਦਹਿਸ਼ਤ : 15 ਹੋਰ ਵਿਅਕਤੀਆਂ ਦੀ ਰਿਪੋਰਟ ਆਈ ਪਾਜ਼ੇਟਿਵ

ਪਟਿਆਲਾ,(ਰਾਜੇਸ਼) : ਦੁਨੀਆ ਭਰ ’ਚ ਕੋੋਰੋਨਾ ਵਾਇਰਸ ਨੇ ਹਾਹਾਕਾਰ ਮਚਾਉਣ ਵਾਲੇ ਕੋਰੋਨਾ ਨੇ ਪਟਿਆਲਾ ਸ਼ਹਿਰ ’ਚ ਵੀ ਆਪਣੀ ਦਹਿਸ਼ਤ ਵਧਾ ਦਿੱਤੀ ਹੈ। ਅੱਜ ਪਟਿਆਲਾ ਜ਼ਿਲੇ ’ਚ ਅੱਜ 15 ਹੋਰ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਸ਼ਹਿਰ ’ਚ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਪਿਛਲੇ ਦਿਨੀਂ ਲਏ ਗਏ ਸੈਂਪਲਾਂ ਦੀ ਆਈ ਰਿਪੋਰਟ ’ਚ ਅੱਜ 15 ਹੋਰ ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸ਼ਹਿਰ ’ਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 27 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਸਾਹਮਣੇ ਆਏ ਕੇਸਾਂ ’ਚੋਂ 9 ਪਟਿਆਲਾ ਸ਼ਹਿਰ ਦੇ ਤੇ 6 ਰਾਜਪੁਰਾ ਸ਼ਹਿਰ ਨਾਲ ਸਬੰਧਤ ਹਨ।

ਜ਼ਿਕਰਯੋਗ ਹੈ ਕਿ ਪਟਿਆਲਾ ਜ਼ਿਲੇ ’ਚ ਪਹਿਲਾਂ 11 ਕੋਰੋਨਾ ਵਾਇਰਸ ਪਾਜ਼ੇਟਿਵ ਕੇਸ ਸਨ ਤੇ ਹੁਣ ਜ਼ਿਲੇ ’ਚ ਕੋਰੋਨਾ ਪਾਜ਼ੇਟਿਵ ਦੀ ਗਿਣਤੀ 26 ਹੋ ਗਈ ਹੈ।

 


author

Deepak Kumar

Content Editor

Related News