ਆਂਧਰਾ ਵਾਂਗ ਪੰਜਾਬ ਨੂੰ ਵੀ ਆਪਣੀ ਹਾਈ ਕੋਰਟ ਮਿਲੇ : ਪ੍ਰੋ. ਬਡੂੰਗਰ

Thursday, Jan 03, 2019 - 11:21 AM (IST)

ਆਂਧਰਾ ਵਾਂਗ ਪੰਜਾਬ ਨੂੰ ਵੀ ਆਪਣੀ ਹਾਈ ਕੋਰਟ ਮਿਲੇ : ਪ੍ਰੋ. ਬਡੂੰਗਰ

ਫਤਿਹਗੜ੍ਹ ਸਾਹਿਬ/ ਪਟਿਆਲਾ (ਜਗਦੇਵ, ਰਾਣਾ)—ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ 2 ਜੂਨ 2014 'ਚ ਨਵੇਂ ਬਣੇ ਆਂਧਰਾ ਪ੍ਰਦੇਸ਼ ਦੇ ਸਟੇਟ ਨੂੰ ਨਵੀਂ ਹਾਈ ਕੋਰਟ ਮਿਲ ਗਈ, ਜਦੋਂ ਕਿ 1966 'ਚ ਪੰਜਾਬ ਦੇ 3 ਟੁਕੜੇ (ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼) ਕਰ ਕੀਤੇ ਗਏ ਸਨ ਤੇ ਇਨ੍ਹਾਂ 'ਚੋਂ ਹਿਮਾਚਲ ਪ੍ਰਦੇਸ਼ ਨੂੰ ਤਾਂ ਹਿਮਾਚਲ ਹਾਈ ਕੋਰਟ ਤੇ  ਰਾਜਧਾਨੀ ਸ਼ਿਮਲਾ ਵੀ ਮਿਲ ਗਈ ਸੀ, ਪਰ ਮਦਰ ਸਟੇਟ ਪੰਜਾਬ ਨਾਲ ਬਹੁਤ ਵੱਡਾ ਧੱਕਾ ਹੋਇਆ ਹੈ, ਕਿਉਂਕਿ ਪੰਜਾਬ ਨੂੰ ਹੁਣ ਤੱਕ ਨਾ ਤਾਂ ਆਪਣੀ ਰਾਜਧਾਨੀ ਮਿਲੀ ਹੈ ਤੇ ਨਾ ਹੀ ਆਪਣੀ ਹਾਈ ਕੋਰਟ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ  ਲੰਮੇ ਸਮੇਂ ਤੋਂ ਬੜੀ ਜੱਦੋ-ਜਹਿਦ ਕਰਦਾ ਆ ਰਿਹਾ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਪੰਜਾਬ ਨੂੰ ਚੰਡੀਗੜ੍ਹ 'ਚ ਸਥਿਤ ਮਾਨਯੋਗ ਹਾਈ ਕੋਰਟ ਤੇ ਰਾਜਧਾਨੀ ਪੰਜਾਬ ਨੂੰ ਮਿਲਣੀ ਚਾਹੀਦੀ ਹੈ, ਕਿਉਂਕਿ ਜਦੋਂ 2014 'ਚ ਨਵੇਂ ਬਣੇ ਰਾਜ ਆਂਧਰਾ ਪ੍ਰਦੇਸ਼ ਨੂੰ ਆਪਣਾ ਨਵਾਂ ਹਾਈਕੋਰਟ ਮਿਲ ਸਕਦਾ ਹੈ ਤਾਂ 1966 'ਚ ਮੰਗ ਕਰਦੇ ਆ ਰਹੇ ਪੰਜਾਬ ਨੂੰ ਆਪਣੀ ਰਾਜਧਾਨੀ ਤੇ ਹਾਈ ਕੋਰਟ ਕਿਉਂ ਨਹੀਂ ਮਿਲ ਸਕਦਾ। ਉਨ੍ਹਾਂ ਕਿਹਾ ਕਿ ਗੁਆਂਢੀ ਸੂਬੇ ਹਰਿਆਣਾ ਨੂੰ ਆਪਣੀ ਵੱਖਰੀ ਰਾਜਧਾਨੀ ਤੇ ਵੱਖਰਾ ਹਾਈ ਕੋਰਟ ਆਪਣੇ ਪੱਧਰ 'ਤੇ ਬਣਾਉਣਾ ਚਾਹੀਦਾ ਹੈ।


author

Shyna

Content Editor

Related News