ਪਟਿਆਲਾ ਦੇ ਡੀ.ਸੀ.ਬੀ. ਬੈਂਕ 'ਚ ਲੱਗੀ ਅੱਗ (ਵੀਡੀਓ)

Monday, Sep 23, 2019 - 12:04 PM (IST)

ਪਟਿਆਲਾ (ਬਖਸ਼ੀ)—ਪਟਿਆਲਾ ਦੇ ਲੀਲਾ ਭਵਨ ਸਥਿਤ ਡੀ.ਸੀ.ਬੀ. ਬੈਂਕ 'ਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਅੱਗ ਦੀ ਲਪੇਟ 'ਚ ਆਉਣ ਨਾਲ ਬੈਂਕ ਅੰਦਰ ਪਿਆ ਫਰਨੀਚਰ,ਏ.ਸੀ. ਤੇ ਰਿਕਾਰਡ ਸਣੇ ਹੋਰ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ ਹੈ।

PunjabKesari

ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਸਵੇਰੇ ਮੁਲਾਜ਼ਮ ਬੈਂਕ 'ਚ  ਪਹੁੰਚੇ ਤੇ ਅੰਦਰੋਂ ਧੂਆਂ ਨਿਕਲਦਾ ਵੇਖ ਪੁਲਸ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਈ। ਅੱਗ ਦੇ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਪੁਲਸ ਮੁਤਾਬਕ ਕੈਸ਼ ਰੂਮ ਬਿਲਕੁਲ ਸੁਰੱਖਿਅਤ ਹੈ। ਫਿਲਹਾਲ ਪੁਲਸ ਵਲੋਂ ਮਾਮਲਾ ਦਰਜ ਕਰ ਜਾਂਚ ਕੀਤੀ ਜਾ ਰਹੀ ਹੈ।

PunjabKesari


author

Shyna

Content Editor

Related News