ਭਾਰਤ ਬੰਦ ਦੌਰਾਨ 'ਪਟਿਆਲਾ' ਮੁਕੰਮਲ ਬੰਦ, ਦੇਖੋ ਤਾਜ਼ਾ ਹਾਲਾਤ ਬਿਆਨ ਕਰਦੀਆਂ ਤਸਵੀਰਾਂ

Friday, Mar 26, 2021 - 12:04 PM (IST)

ਪਟਿਆਲਾ (ਬਲਜਿੰਦਰ, ਪਰਮੀਤ) : ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ ਦੌਰਾਨ ਪਟਿਆਲਾ ਮੁਕੰਮਲ ਬੰਦ ਰਿਹਾ। ਅਹਿਮ ਗੱਲ ਇਹ ਦੇਖਣ ਨੂੰ ਮਿਲੀ ਕਿ ਵਪਾਰੀਆਂ ਨੇ ਵੀ ਕਿਸਾਨਾਂ ਦਾ ਪੂਰਾ ਸਾਥ ਦਿੰਦੇ ਹੋਏ ਆਪਣੇ-ਆਪ ਬਜ਼ਾਰ ਬੰਦ ਕਰ ਦਿੱਤੇ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੇ 4 ਮਹੀਨੇ ਪੂਰੇ ਹੋਣ 'ਤੇ ਅੱਜ 'ਭਾਰਤ ਬੰਦ' ਦਾ ਐਲਾਨ, ਜਾਣੋ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ

PunjabKesari

ਇੱਥੋਂ ਤੱਕ ਕਿ ਪੰਜਾਬੀ ਯੂਨੀਵਰਸਿਟੀ ਦੇ ਸਟਾਫ਼ ਨੇ ਵੀ ਬੰਦ ਦਾ ਸਮਰਥਨ ਕਰਦੇ ਹੋਏ ਸਵੇਰੇ ਹੀ ਗੇਟ ਬੰਦ ਕਰ ਦਿੱਤਾ। ਸ਼ਹਿਰ ਵਿਚ ਅੱਜ ਨਾ ਦੁੱਧ ਦੀ ਸਪਲਾਈ ਹੋਈ ਅਤੇ ਨਾ ਹੀ ਸਬਜ਼ੀ ਮੰਡੀ ਖੁੱਲ੍ਹੀ।

PunjabKesari

ਮੁਕੰਮਲ ਬੰਦ ਵਿਚ ਸਭ ਤੋਂ ਵੱਡੀ ਗੱਲ ਇਹ ਰਹੀ ਕਿ ਇਹ ਕਿਸੇ ਵੀ ਵਿਅਕਤੀ ਨੇ ਕਹਿ ਕੇ ਬੰਦ ਨਹੀ ਕਰਵਾਇਆ, ਸਗੋਂ ਤਿੰਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਲੋਕਾਂ ਨੇ ਖ਼ੁਦ ਹੀ ਬੰਦ ਨੂੰ ਭਾਰੀ ਸਮਰਥਨ ਦਿੱਤਾ।

ਇਹ ਵੀ ਪੜ੍ਹੋ : ਭਾਰਤ ਬੰਦ : 'ਮੋਹਾਲੀ' 'ਚ ਕਈ ਥਾਈਂ ਚੱਕਾ ਜਾਮ, ਸਿਰਫ ਇਨ੍ਹਾਂ ਮੁਲਾਜ਼ਮਾਂ ਨੂੰ ਲੰਘਣ ਦੀ ਇਜਾਜ਼ਤ (ਤਸਵੀਰਾਂ)

PunjabKesari

ਸਮੁੱਚੇ ਵਰਗ ਅੱਜ ਕਿਸਾਨਾਂ ਦੇ ਹੱਕ ਵਿਚ ਉਤਰੇ ਅਤੇ ਕੇਂਦਰ ਸਰਕਰ ਦੇ ਖ਼ਿਲਾਫ਼ ਖੁੱਲ੍ਹ ਕੇ ਨਾਅਰੇਬਾਜ਼ੀ ਕੀਤੀ। ਪਟਿਆਲਾ ਦੇ ਬਜ਼ਾਰਾਂ ਵਿਚ ਸੁੰਨ ਛਾਈ ਰਹੀ ਅਤੇ ਸਰਕਾਰੀ ਦਫ਼ਤਰਾਂ ਵਿਚ ਵੀ ਭੀੜ ਆਮ ਨਾਲੋਂ ਕਿਤੇ ਜ਼ਿਆਦਾ ਘੱਟ ਸੀ।

ਇਹ ਵੀ ਪੜ੍ਹੋ : 'ਪੰਜਾਬ ਪੁਲਸ' 'ਚ ਜਾਣ ਦੇ ਚਾਹਵਾਨ ਨੌਜਵਾਨਾਂ ਲਈ ਖ਼ੁਸ਼ਖ਼ਬਰੀ, ਜਲਦ ਹੋਵੇਗੀ ਭਰਤੀ

PunjabKesari

ਬੱਸ ਅੱਡੇ ਅਤੇ ਰੇਲਵੇ ਸਟੇਸ਼ਨ ਵੀ ਸੁੰਨੇ ਹੀ ਦਿਖਾਈ ਦੇ ਰਹੇ ਸਨ। ਪਟਿਆਲਾ ਵਿਚ ਬੰਦ ਦੇ ਦੌਰਾਨ ਥਾਂ-ਥਾਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

PunjabKesari

PunjabKesari

PunjabKesari
ਨੋਟ : ਪਟਿਆਲਾ 'ਚ ਭਾਰਤ ਬੰਦ ਦੇ ਮੁੰਕਮਲ ਅਸਰ ਬਾਰੇ ਦਿਓ ਆਪਣੀ ਰਾਏ
 


Babita

Content Editor

Related News