ਪੰਜਾਬ ਦਾ ਸ਼ੇਰ ਪੁੱਤ ਹਰਜੀਤ ਸਿੰਘ ਪਹੁੰਚਿਆ ਘਰ, ਇੰਝ ਮਨਾਇਆ ਗਿਆ ਜਸ਼ਨ (ਵੀਡੀਓ)
Thursday, Apr 30, 2020 - 04:44 PM (IST)
ਪਟਿਆਲਾ (ਇੰਦਰਜੀਤ ਬਖਸ਼ੀ): ਪਿਛਲੇ ਦਿਨੀਂ ਏ.ਐੱਸ.ਆਈ. ਹਰਜੀਤ ਸਿੰਘ ਦਾ ਗੁੱਟ ਸਨੌਰ ਮੰਡੀ ਵਿਖੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਵੱਡੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਉਹ ਕਾਫੀ ਸੁਰਖੀਆ 'ਚ ਵੀ ਰਿਹਾ, ਜਿਸ ਤੋਂ ਬਾਅਦ ਹਰਜੀਤ ਸਿੰਘ ਨੂੰ ਇਲਾਜ ਲਈ ਪੀ.ਜੀ.ਆਈ. ਭੇਜਿਆ ਗਿਆ ਅਤੇ ਅੱਜ ਉਹ ਇਲਾਜ ਕਰਵਾ ਕੇ ਵਾਪਸ ਪਟਿਆਲਾ ਪਰਤ ਆਇਆ ਹੈ।
ਇਹ ਵੀ ਪੜ੍ਹੋ: ਚਾਲਕ ਨੇ ਸਾਬਕਾ ਸਰਪੰਚ ਸਮੇਤ 2 'ਤੇ ਚੜ੍ਹਾਈ ਗੱਡੀ, ਕੀਤੀ ਹਵਾਈ ਫਾਇੰਰਿੰਗ
ਜਾਣਕਾਰੀ ਮੁਤਾਬਕ ਜਦੋਂ ਉਹ ਪਟਿਆਲਾ ਪਹੁੰਚਿਆ ਤਾਂ ਐੱਸ.ਐੱਸ.ਪੀ. ਪਟਿਆਲਾ ਸਮੇਤ ਪਟਿਆਲਾ ਪੁਲਸ ਦੇ ਆਲਾ ਅਧਿਕਾਰੀ ਉਸ ਦੇ ਨਾਲ ਕਾਫ਼ਲੇ ਦੇ ਰੂਪ 'ਚ ਉਸ ਦੇ ਘਰ ਪਹੁੰਚੇ ਅਤੇ ਉਸ ਨੂੰ ਘਰ ਛੱਡਿਆ। ਇਸ ਮੌਕੇ ਹਰਜੀਤ ਸਿੰਘ ਦੇ ਗੁਆਂਢੀਆਂ ਵਲੋਂ ਬਣਾਈ ਇਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿਚ ਪੰਜਾਬ ਪੁਲਸ ਬੈਂਡ ਨੇ ਉਨ੍ਹਾਂ ਦਾ ਘਰ ਪਹੁੰਚਣ ਤੇ ਸਵਾਗਤ ਵੀ ਕੀਤਾ। ਇਸ ਮੌਕੇ ਮੀਡੀਆ ਨੂੰ ਉਨ੍ਹਾਂ ਦੇ ਘਰ ਤੋਂ ਥੋੜਾ ਦੂਰ ਰੱਖਿਆ ਗਿਆ ਸੀ ਘਰ ਛੱਡਣ ਤੋਂ ਬਾਅਦ ਐੱਸ.ਐੱਸ.ਪੀ. ਪਟਿਆਲਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਹਰਜੀਤ ਸਿੰਘ ਘਰ ਵਾਪਸ ਪਰਤੇ ਹਨ। ਉਨ੍ਹਾਂ ਦਾ ਹੱਥ ਬਿਲਕੁਲ ਸਹੀ ਹੈ ਅਤੇ ਡੀ.ਜੀ.ਪੀ. ਪੰਜਾਬ ਨੇ ਉਸਦੇ ਬੇਟੇ ਅਰਸ਼ਦੀਪ ਸਿੰਘ ਨੂੰ ਕਾਂਸਟੇਬਲ ਭਰਤੀ ਵੀ ਕਰ ਦਿੱਤਾ ਇਹ ਸਭ ਕੁਝ ਹਰਜੀਤ ਸਿੰਘ ਦੀ ਬਹਾਦਰੀ ਤੇ ਕਾਰਨ ਹੋਇਆ ਜਦੋਂ ਹਰਜੀਤ ਸਿੰਘ ਪੀ.ਜੀ.ਆਈ. ਗਿਆ ਸੀ ਉਦੋਂ ਏ.ਐੱਸ.ਆਈ. ਅਤੇ ਜਦੋਂ ਹੁਣ ਉਹ ਵਾਪਸ ਪਰਤਿਆ ਤਾਂ ਉਹ ਸਬ-ਇੰਸਪੈਕਟਰ ਬਣ ਗਿਆ ਹੈ।
ਇਹ ਵੀ ਪੜ੍ਹੋ: ਵੱਡੀ ਖਬਰ: ਸ੍ਰੀ ਮੁਕਤਸਰ ਸਾਹਿਬ ਜ਼ਿਲੇ 'ਚ ਕੋਰੋਨਾ ਦੇ 3 ਹੋਰ ਪਾਜ਼ੇਟਿਵ ਕੇਸ ਆਏ ਸਾਹਮਣੇ