ਪਟਿਆਲਾ ਜ਼ਿਲ੍ਹੇ ’ਚ ਕੋਰੋਨਾ ਦੇ 54 ਨਵੇਂ ਮਾਮਲੇ ਆਏ ਸਾਹਮਣੇ, 145 ਹੋਏ ਠੀਕ

Saturday, Oct 03, 2020 - 11:56 PM (IST)

ਪਟਿਆਲਾ ਜ਼ਿਲ੍ਹੇ ’ਚ ਕੋਰੋਨਾ ਦੇ 54 ਨਵੇਂ ਮਾਮਲੇ ਆਏ ਸਾਹਮਣੇ, 145 ਹੋਏ ਠੀਕ

 

ਪਟਿਆਲਾ,(ਪਰਮੀਤ)- ਜ਼ਿਲ੍ਹੇ ’ਚ ਕੋਰੋਨਾ ਦੇ ਨਵੇਂ ਕੇਸਾਂ ਨਾਲੋਂ ਤੰਦਰੁਸਤ ਹੋਣ ਵਾਲਿਆਂ ਦੀ ਗਿਣਤੀ ਤਿੰਨ ਗੁਣਾ ਹੋ ਗਈ ਹੈ। ਅੱਜ 54 ਪਾਜ਼ੇਟਿਵ ਕੇਸ ਮਿਲੇ ਜਦਕਿ ਇਸ ਦੇ ਮੁਕਾਬਲੇ 145 ਮਰੀਜ਼ ਤੰਦਰੁਸਤ ਹੋਏ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲੇ ’ਚ ਹੁਣ ਪਾਜ਼ੇਟਿਵ ਕੇਸਾਂ ਦੀ ਗਿਣਤੀ 11781 ਹੋ ਗਈ ਹੈ, ਜਦਕਿ ਤੰਦਰੁਸਤ ਹੋਣ ਵਾਲਿਆਂ ਦੀ ਗਿਣਤੀ 10378 ਹੋ ਗਈ ਹੈ। ਅੱਜ 5 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਹੁਣ ਤੱਕ ਹੋਈਆਂ ਮੌਤਾਂ ਦੀ ਗਿਣਤੀ 333 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਵੇਲੇ ਐਕਟਿਵ ਕੇਸਾਂ ਦੀ ਗਿਣਤੀ 1070 ਹੈ।

ਸਿਵਲ ਸਰਜਨ ਨੇ ਦੱਸਿਆ ਕਿ ਇਨ੍ਹਾਂ 54 ਕੇਸਾਂ ’ਚੋਂ 31 ਪਟਿਆਲਾ ਸ਼ਹਿਰ, 2 ਰਾਜਪੁਰਾ, 1 ਨਾਭਾ, ਬਲਾਕ ਭਾਦਸੋਂ ਤੋਂ 6, ਬਲਾਕ ਕੋਲੀ ਤੋਂ 3, ਬਲਾਕ ਕਾਲੋਮਾਜਰਾ ਤੋਂ 3, ਬਲਾਕ ਹਰਪਾਲਪੁਰ ਤੋਂ 2, ਬਲਾਕ ਦੁਧਨਸਾਧਾ ਤੋਂ 4 ਅਤੇ ਬਲਾਕ ਸ਼ੁੱਤਰਾਣਾ ਤੋਂ 2 ਕੇਸ ਰਿਪੋਰਟ ਹੋਏ ਹਨ। ਇਨ੍ਹਾਂ ’ਚੋਂ 10 ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਉਣ ਅਤੇ 44 ਕੰਟੇਨਮੈਂਟ ਜ਼ੋਨ ਅਤੇ ਓ. ਪੀ. ਡੀ. ’ਚ ਆਏ ਨਵੇਂ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਆਏ ਮਰੀਜ਼ਾਂ ਦੇ ਲਏ ਸੈਂਪਲਾਂ ’ਚੋਂ ਆਏ ਪਾਜ਼ੇਟਿਵ ਕੇਸ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਗਰਿੱਡ ਕਾਲੋਨੀ, ਰਤਨ ਨਗਰ, ਗੁੱਡ ਅਰਥ ਕਾਲੋਨੀ, ਪੀ. ਐੱਸ. ਈ. ਬੀ. ਗੈਸਟ ਹਾਊਸ, ਮਨਜੀਤ ਨਗਰ, ਚਰਨ ਬਾਗ, ਆਫੀਸਰ ਐਨਕਲੇਵ, ਮਜੀਠੀਆ ਐਨਕਲੇਵ, ਮਾਡਲ ਟਾਊਨ, ਕੇਸਰ ਬਾਗ, ਤ੍ਰਿਪਡ਼ੀ, ਅਨੰਦ ਨਗਰ ਬੀ, ਅਰਬਨ ਅਸੇਟਟ ਫੇਜ਼-2, ਸੰਤ ਨਗਰ, ਭਾਨ ਕਾਲੋਨੀ, ਮੇਨ ਬਾਜ਼ਾਰ, ਤ੍ਰਿਪਡ਼ੀ, ਚੀਮਾ ਬਾਗ ਕਾਲੋਨੀ, ਆਦਰਸ਼ ਕਾਲੋਨੀ, ਮਿਲਟਰੀ ਕੈਂਟ, ਅੱਪਰ ਮਾਲ ਆਦਿ ਥਾਵਾਂ ਤੋਂ ਇਲਾਵਾ ਵੱਖ-ਵੱਖ ਗਲੀ, ਮੁਹੱਲਿਆਂ ਅਤੇ ਕਾਲੋਨੀਆਂ ’ਚੋਂ ਪਾਏ ਗਏ ਹਨ। ਇਸੇ ਤਰ੍ਹਾਂ ਰਾਜਪੁਰਾ ਦੇ ਗਰੀਨ ਸਿਟੀ, ਵਾਰਡ ਨੰਬਰ 16 ਅਤੇ ਨਾਭਾ ਦੇ ਪ੍ਰੀਤ ਵਿਹਾਰ ਆਦਿ ਥਾਵਾਂ ਅਤੇ ਪਿੰਡਾਂ ’ਚੋਂ ਪਾਏ ਗਏ ਹਨ।

5 ਹੋਰ ਮਰੀਜ਼ਾਂ ਦੀ ਗਈ ਜਾਨ

ਡਾ. ਮਲਹੋਤਰਾ ਨੇ ਦੱਸਿਆ ਅੱਜ ਜ਼ਿਲੇ ’ਚ 5 ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋਈ ਹੈ। ਇਨ੍ਹਾਂ ’ਚੋਂ 3 ਪਟਿਆਲਾ ਸ਼ਹਿਰ, ਇਕ ਰਾਜਪੁਰਾ ਅਤੇ ਇਕ ਬਲਾਕ ਹਰਪਾਲਪੁਰ ਨਾਲ ਸਬੰਧਤ ਸਨ। ਪਹਿਲਾਂ ਪਟਿਆਲਾ ਦੇ ਅਮਨ ਬਾਗ ’ਚ ਰਹਿਣ ਵਾਲੀ 48 ਸਾਲਾ ਅੌਰਤ ਜੋ ਕਿ ਪੁਰਾਣੀ ਸ਼ੂਗਰ, ਕਿਡਨੀ ਅਤੇ ਹਾਈਪਰਟੈਂਸ਼ਨ ਦੀ ਮਰੀਜ਼ ਸੀ, ਦੂਸਰਾ ਗੁਰੂ ਨਾਨਕ ਨਗਰ ਦੀ ਰਹਿਣ ਵਾਲੀ 13 ਸਾਲਾ ਲਡ਼ਕੀ ਜੋ ਕਿ ਟਾਈਪ ਵਨ ਡਾਇਬਟਿਕ ਦੀ ਮਰੀਜ਼ ਸੀ, ਤੀਸਰਾ ਤ੍ਰਿਪਡ਼ੀ ਦਾ ਰਹਿਣ ਵਾਲਾ 59 ਸਾਲਾ ਪੁਰਸ਼ ਜੋ ਕਿ ਸਾਹ ਦੀ ਦਿੱਕਤ ਨਾਲ ਪਟਿਆਲਾ ਦੇ ਨਿੱਜੀ ਹਸਪਤਾਲ ’ਚ ਦਾਖਲ ਹੋਇਆ ਸੀ, ਚੌਥਾ ਰਾਜਪੁਰਾ ਦੇ ਟੀਚਰ ਕਾਲੋਨੀ ਦਾ ਰਹਿਣ ਵਾਲਾ 78 ਸਾਲਾ ਬਜ਼ੁਰਗ ਜੋ ਕਿ ਸ਼ੂਗਰ ਦਾ ਮਰੀਜ਼ ਸੀ ਅਤੇ ਪੰਜਵਾਂ ਬਲਾਕ ਹਰਪਾਲਪੁਰ ਦੇ ਪਿੰਡ ਚੱਪਡ਼ ਦਾ ਰਹਿਣ ਵਾਲਾ 65 ਸਾਲਾ ਪੁਰਸ਼ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ’ਚ ਦਾਖਲ ਹੋਇਆ ਸੀ।

ਨੈਗੇਟਿਵ 147652

ਪਾਜ਼ੇਟਿਵ 11781

ਤੰਦਰੁਸਤ ਹੋਏ 10378

ਰਿਪੋਰਟ ਪੈਂਡਿੰਗ 950

ਮੌਤਾਂ 333

ਐਕਟਿਵ 1070

ਨਵੇਂ ਕੇਸ ਪਾਜ਼ੇਟਿਵ 54

ਤੰਦਰੁਸਤ ਹੋਏ 145

ਅੱਜ ਮੌਤਾਂ 5


author

Bharat Thapa

Content Editor

Related News