ਪਟਿਆਲਾ ਜ਼ਿਲ੍ਹੇ ''ਚ ਦੂਜੇ ਦਿਨ ਵੀ ਕੋਰੋਨਾ ਦੇ 250 ਤੋਂ ਵੱਧ ਮਾਮਲੇ ਆਏ ਪਾਜ਼ੇਟਿਵ, 4 ਦੀ ਮੌਤ

Sunday, Sep 13, 2020 - 12:48 AM (IST)

ਪਟਿਆਲਾ ਜ਼ਿਲ੍ਹੇ ''ਚ ਦੂਜੇ ਦਿਨ ਵੀ ਕੋਰੋਨਾ ਦੇ 250 ਤੋਂ ਵੱਧ ਮਾਮਲੇ ਆਏ ਪਾਜ਼ੇਟਿਵ, 4 ਦੀ ਮੌਤ

ਪਟਿਆਲਾ, (ਪਰਮੀਤ)- ਜ਼ਿਲ੍ਹੇ ’ਚ ਅੱਜ ਲਗਾਤਾਰ ਦੂਜੇ ਦਿਨ ਕੋਰੋਨਾ ਬਲਾਸਟ ਹੋਇਆ ਜਦੋਂ 3 ਪੁਲਸ ਮੁਲਾਜ਼ਮਾਂ ਅਤੇ 3 ਸਿਹਤ ਕਰਮੀਆਂ ਸਮੇਤ 253 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ ਮਿਲੇ ਹਨ। ਕਲ ਸ਼ੁੱਕਰਵਾਰ ਨੂੰ 254 ਕੇਸ ਕੋਰੋਨਾ ਪਾਜ਼ੇਟਿਵ ਆਏ ਸਨ। ਇਹ ਚੌਥੀ ਵਾਰ ਹੈ, ਜਦੋਂ ਇਕੋ ਦਿਨ ’ਚ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 240 ਜਾਂ ਉਸ ਤੋਂ ਵੱਧ ਦਰਜ ਕੀਤੀ ਗਈ। ਸਿਹਤ ਵਿਭਾਗ ਵਲੋਂ ਖਾਸ ਹਦਾਇਤਾਂ ਹਨ ਕਿ ਕੋਰੋਨਾ ਕਾਲ ’ਚ ਬਜ਼ੁਰਗਾਂ ਦਾ ਖਾਸ ਧਿਆਨ ਰੱਖਿਆ ਜਾਵੇ ਕਿਉਂਕਿ ਿਜ਼ਆਦਾਤਰ ਬਜ਼ੁਰਗ ਹੀ ਮੌਤ ਦੇ ਮੂੰਹ ’ਚ ਜਾ ਰਹੇ ਹਨ। ਸ਼ਨੀਵਾਰ 4 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋਈ, ਜੋ ਸਾਰੇ ਹੀ 60 ਸਾਲ ਜਾਂ ਇਸ ਤੋਂ ਵਧ ਉਮਰ ਦੇ ਹਨ।

ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਅੱਜ 253 ਕੇਸ ਆਉਣ ਨਾਲ ਜ਼ਿਲੇ ’ਚ ਹੁਣ ਤੱਕ ਪਾਜ਼ੇਟਿਵ ਕੇਸਾਂ ਦੀ ਗਿਣਤੀ 8410 ਹੋ ਗਈ ਹੈ। ਅੱਜ 116 ਹੋਰ ਮਰੀਜ਼ ਬੀਮਾਰੀ ਨੂੰ ਹਰਾ ਕੇ ਤੰਦਰੁਸਤ ਹੋ ਗਏ ਹਨ। ਤੰਦਰੁਸਤ ਹੋਏ ਮਰੀਜ਼ਾਂ ਦੀ ਗਿਣਤੀ 6498 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ 4 ਹੋਰ ਮਰੀਜ਼ਾਂ ਦੀ ਮੌਤ ਹੋਣ ਤੋਂ ਬਾਅਦ ਹੁਣ ਤੱਕ ਹੋਈਆਂ ਮੌਤਾਂ ਦੀ ਗਿਣਤੀ 232 ਹੋ ਗਈ ਹੈ। ਇਸ ਵੇਲੇ 1680 ਕੇਸ ਐਕਟਿਵ ਹਨ।

ਇਨ੍ਹਾਂ ਇਲਾਕਿਆਂ ’ਚੋਂ ਮਿਲੇ ਨਵੇਂ ਮਰੀਜ਼

ਸਿਵਲ ਸਰਜਨ ਨੇ ਦੱਸਿਆ ਕਿ ਅੱਜ ਮਿਲੇ 253 ਮਰੀਜ਼ਾਂ ’ਚੋਂ 159 ਪਟਿਆਲਾ ਸ਼ਹਿਰ, 3 ਸਮਾਣਾ, 34 ਰਾਜਪੁਰਾ, 14 ਨਾਭਾ, ਬਲਾਕ ਭਾਦਸੋਂ ਤੋਂ 9, ਬਲਾਕ ਕੋਲੀ ਤੋਂ 11, ਬਲਾਕ ਕਾਲੋਮਾਜਰਾ ਤੋਂ 7, ਬਲਾਕ ਹਰਪਾਲਪੁਰ ਤੋਂ 5, ਬਲਾਕ ਦੁਧਨਸਾਧਾਂ ਤੋਂ 5, ਬਲਾਕ ਸ਼ੁੱਤਰਾਣਾ ਤੋਂ 6 ਕੇਸ ਰਿਪੋਰਟ ਹੋਏ ਹਨ। ਇਨ੍ਹਾਂ ’ਚੋਂ 85 ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਉਣ, 168 ਕੰਟੇਨਮੈਂਟ ਜ਼ੋਨ ਅਤੇ ਓ. ਪੀ. ਡੀ. ’ਚ ਆਏ ਨਵੇਂ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਮਰੀਜ਼ਾਂ ਦੇ ਲਏ ਸੈਂਪਲਾਂ ’ਚੋਂ ਆਏ ਪਾਜ਼ੇਟਿਵ ਕੇਸ ਸ਼ਾਮਿਲ ਹਨ।

ਵਿਸਥਾਰ ’ਚ ਉਨ੍ਹਾਂ ਦੱਸਿਆ ਕਿ ਪਾਜ਼ੇਟਿਵ ਕੇਸ ਪਟਿਆਲਾ ਸ਼ਹਿਰ ਦੇ ਅਨੰਦ ਨਗਰ ਅਤੇ ਅਰਬਨ ਅਸਟੇਟ ਫੇਸ-1 ਤੋਂ 2, ਮਿਲਟਰੀ ਕੈਂਟ, ਅਾਜ਼ਾਦ ਨਗਰ, ਸਿਵਲ ਲਾਈਨਜ਼, ਨਿਊ ਆਫੀਸਰ ਕਾਲੋਨੀ, ਪੀ. ਆਰ. ਟੀ. ਸੀ. ਵਰਕਸ਼ਾਪ, ਖਾਲਸ ਕਾਲੋਨੀ, ਹਰਮਨ ਕਾਲੋਨੀ, ਰਾਜਪੁਰਾ ਕਾਲੋਨੀ, ਲਾਹੌਰੀ ਗੇਟ, ਗੁਰੂ ਨਾਨਕ ਨਗਰ, ਪ੍ਰੇਮ ਨਗਰ, ਐੱਸ. ਐੱਸ. ਟੀ. ਨਗਰ, ਓਮੈਕਸ ਸਿਟੀ, ਜੋਗਿੰਦਰ ਨਗਰ, ਸੇਵਕ ਕਾਲੋਨੀ, ਤਫੱਜ਼ਲਪੁਰਾ, ਨਿਊ ਲਾਲ ਬਾਗ, ਗਰੀਨ ਐਨਕਲੇਵ, ਬਾਰਾਦਰੀ ਰੈਜੀਡੈਂਸ਼ੀਅਲ ਏਰੀਆ, ਸੈਂਟਰਲ ਜੇਲ, ਅਮਨ ਵਿਹਾਰ, ਧਾਲੀਵਾਲ ਕਾਲੋਨੀ, ਪੁਰਾਣਾ ਬਿਸ਼ਨ ਨਗਰ, ਰਾਘੋਮਾਜਰਾ ਆਦਿ ਥਾਵਾਂ ਤੋਂ ਇਲਾਵਾ ਵੱਖ-ਵੱਖ ਗਲੀ-ਮੁਹੱਲਿਆਂ ਅਤੇ ਕਾਲੋਨੀਆਂ ’ਚੋਂ ਪਾਏ ਗਏ ਹਨ।

ਇਸੇ ਤਰ੍ਹਾਂ ਰਾਜਪੁਰਾ ਦੇ ਡਾਲੀਮਾ ਵਿਹਾਰ, ਗੁਰੂ ਅਰਜਨ ਦੇਵ ਨਗਰ, ਨੇਡ਼ੇ ਐੱਨ. ਟੀ. ਸੀ. ਸਕੂਲ, ਐੱਸ. ਐੱਸ. ਬੀ. ਕਾਲੋਨੀ, ਲੱਕਡ਼ ਮੰਡੀ, ਅਮਰਦੀਪ ਕਾਲੋਨੀ, ਏਕਤਾ ਕਾਲੋਨੀ, ਪਟੇਲ ਨਗਰ, ਗਗਨ ਵਿਹਾਰ, ਗਾਂਧੀ ਕਾਲੋਨੀ, ਰੌਸ਼ਨ ਕਾਲੋਨੀ, ਨੇਡ਼ੇ ਆਰਿਆ ਸਮਾਜ ਮੰਦਿਰ, ਨੇਡ਼ੇ ਦੁਰਗਾ ਮੰਦਿਰ, ਪੁਰਾਨਾ ਰਾਜਪੁਰਾ, ਗਰਗ ਕਾਲੋਨੀ, ਨੇਡ਼ੇ ਸਤਨਰਾਇਣ ਮੰਦਿਰ, ਗੁਰੂ ਅਮਰਦਾਸ ਕਾਲੋਨੀ, ਸਮਾਣਾ ਦੇ ਨੀਲਗਡ਼੍ਹ ਮੁਹੱਲਾ, ਸਰਾਫਾ ਬਾਜ਼ਾਰ ਅਤੇ ਨਾਭਾ ਦੇ ਮੈਹਸ ਗੇਟ, ਬੈਂਕ ਸਟਰੀਟ, ਬਠਿੰਡੀਆ ਮੁਹੱਲਾ, ਸੈਂਚੂਰੀ ਐਨਕਲੇਵ, ਪੀ. ਡਬਲਿਊ ਰੈਸਟ ਹਾਉਸ, ਸਦਰ ਬਾਜ਼ਾਰ, ਮਲੇਰੀਆਨ ਸਟਰੀਟ ਆਦਿ ਥਾਵਾਂ ਤੋਂ ਇਲਾਵਾ ਹੋਰ ਵੱਖ-ਵੱਖ ਕਾਲੋਨੀਆਂ, ਗੱਲੀਆ, ਮੁਹੱਲਿਆਂ ਅਤੇ ਪਿੰਡਾਂ ’ਚੋਂ ਪਾਏ ਗਏ ਹਨ।

ਸ਼ਨੀਵਾਰ ਇਨ੍ਹਾਂ ਮਰੀਜ਼ਾਂ ਦੀ ਗਈ ਜਾਨ

ਡਾ. ਮਲਹੋਤਰਾ ਨੇ ਦੱਸਿਆ ਸ਼ਨੀਵਾਰ ਜ਼ਿਲੇ ’ਚ 4 ਹੋਰ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ’ਚੋਂ 3 ਪਟਿਆਲਾ ਅਤੇ 1 ਤਹਿਸੀਲ ਸਮਾਣਾ ਨਾਲ ਸਬੰਧਤ ਹਨ। ਪਹਿਲਾ ਪਟਿਆਲਾ ਦੇ ਸਰਾਭਾ ਨਗਰ ਦਾ ਰਹਿਣ ਵਾਲਾ 85 ਸਾਲਾ ਬਜ਼ੁਰਗ ਜੋ ਕਿ ਪੁਰਾਣਾ ਸ਼ੂਗਰ ਅਤੇ ਦਿਲ ਦੀਆਂ ਬੀਮਾਰੀਆਂ ਦਾ ਮਰੀਜ਼ ਸੀ, ਦੂਸਰਾ ਗੁਰੂ ਤੇਗ ਬਹਾਦਰ ਕਾਲੋਨੀ ਦਾ ਰਹਿਣ ਵਾਲਾ 61 ਸਾਲਾ ਪੁਰਸ਼ ਜੋ ਕਿ ਪੁਰਾਣਾ ਸ਼ੂਗਰ ਦਾ ਮਰੀਜ਼ ਸੀ ਅਤੇ ਸਾਹ ਦੀ ਦਿੱਕਤ ਕਾਰਣ ਹਸਪਤਾਲ ’ਚ ਦਾਖਲ ਹੋਇਆ ਸੀ, ਤੀਸਰਾ ਸੂਤ ਵਾਲਾ ਮੁਹੱਲੇ ਦਾ 68 ਸਾਲਾ ਪੁਰਸ਼ ਜੋ ਕਿ ਪੁਰਾਣਾ ਹਾਈਪਰਟੈਂਸ਼ਨ ਦਾ ਮਰੀਜ਼ ਸੀ ਅਤੇ ਚੌਥਾ ਪਿੰਡ ਗਾਜੇਵਾਸ ਤਹਿਸੀਲ ਸਮਾਣਾ ਦੀ ਰਹਿਣ ਵਾਲੀ 60 ਸਾਲ ਅੌਰਤ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ’ਚ ਦਾਖਲ ਹੋਈ ਸੀ। ਇਹ ਸਾਰੇ ਮਰੀਜ਼ ਰਾਜਿੰਦਰਾ ਹਸਪਤਾਲ ’ਚ ਦਾਖਲ ਸਨ।


author

Bharat Thapa

Content Editor

Related News