ਪਟਿਆਲਾ ਜ਼ਿਲ੍ਹੇ ’ਚ ਕੋਰੋਨਾ ਦੇ 218 ਨਵੇਂ ਪਾਜ਼ੇਟਿਵ ਮਾਮਲੇ ਆਏ ਸਾਹਮਣੇ, 4 ਦੀ ਮੌਤ

Saturday, Sep 19, 2020 - 10:08 PM (IST)

ਪਟਿਆਲਾ ਜ਼ਿਲ੍ਹੇ ’ਚ ਕੋਰੋਨਾ ਦੇ 218 ਨਵੇਂ ਪਾਜ਼ੇਟਿਵ ਮਾਮਲੇ ਆਏ ਸਾਹਮਣੇ, 4 ਦੀ ਮੌਤ

ਪਟਿਆਲਾ, (ਪਰਮੀਤ)- ਜ਼ਿਲ੍ਹੇ ’ਚ 218 ਕੋਰੋਨਾ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲੇ ’ਚ ਪ੍ਰਾਪਤ 2350 ਦੇ ਕਰੀਬ ਰਿਪੋਰਟਾਂ ’ਚੋਂ 218 ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜਿਨ੍ਹਾਂ ’ਚੋਂ ਇਕ ਦੀ ਸੂਚਨਾ ਚੰਡੀਗਡ਼੍ਹ, ਇਕ ਪੀ. ਜੀ. ਆਈ. ਅਤੇ ਇਕ ਐੱਸ. ਏ. ਐੱਸ. ਨਗਰ ਤੋਂ ਪ੍ਰਾਪਤ ਹੋਈ ਹੈ। ਇਸ ਤਰ੍ਹਾਂ ਹੁਣ ਜ਼ਿਲੇ ’ਚ ਪਾਜ਼ੇਟਿਵ ਕੇਸਾਂ ਦੀ ਗਿਣਤੀ 10180 ਹੋ ਗਈ ਹੈ। ਮਿਸ਼ਨ ਫਤਿਹ ਤਹਿਤ ਅੱਜ ਜ਼ਿਲੇ ਦੇ 183 ਹੋਰ ਮਰੀਜ਼ ਠੀਕ ਹੋ ਗਏ ਹਨ, ਜਿਸ ਨਾਲ ਜ਼ਿਲੇ ’ਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੁਣ 7732 ਹੋ ਗਈ ਹੈ। ਪਾਜ਼ੇਟਿਵ ਕੇਸਾਂ ’ਚੋਂ 4 ਹੋਰ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 279 ਹੋ ਗਈ ਹੈ, 7732 ਕੇਸ ਠੀਕ ਹੋ ਚੁੱਕੇ ਹਨ ਅਤੇ ਜ਼ਿਲੇ ’ਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 2169 ਹੈ।

ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜ਼ਿਲੇ ’ਚ 4 ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ’ਚੋਂ ਤਿੰਨ ਪਟਿਆਲਾ ਸ਼ਹਿਰ, ਇਕ ਨਾਭਾ ਨਾਲ ਸਬੰਧਤ ਹਨ। ਪਹਿਲਾਂ ਪਟਿਆਲਾ ਦਿ ਧੀਰੂ ਕੀ ਮਾਜਰੀ ’ਚ ਰਹਿਣ ਵਾਲੀ 60 ਸਾਲਾ ਔਰਤ, ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ’ਚ ਦਾਖਲ ਹੋਈ ਸੀ, ਦੂਜਾ ਅਰਬਨ ਅਸਟੇਟ ਫੇਜ਼ ਇਕ ਦੀ ਰਹਿਣ ਵਾਲੀ 52 ਸਾਲਾ ਔਰਤ, ਜੋ ਕਿ ਪੁਰਾਣੀ ਸ਼ੂਗਰ ਦੀ ਮਰੀਜ਼ ਸੀ ਅਤੇ ਪਟਿਆਲਾ ਦੇ ਨਿੱਜੀ ਹਸਪਤਾਲ ’ਚ ਦਾਖਲ ਸੀ, ਤੀਜਾ ਪਟਿਆਲਾ ਦੇ ਤ੍ਰਿਪਡ਼ੀ ਏਰੀਏ ’ਚ ਰਹਿਣ ਵਾਲਾ 60 ਸਾਲਾ ਪੁਰਸ਼, ਜੋ ਕਿ ਪੁਰਾਣਾ ਸ਼ੂਗਰ ਦਾ ਮਰੀਜ਼ ਸੀ, ਚੌਥਾ ਨਾਭਾ ਦੇ ਦਸਮੇਸ਼ ਕਾਲੋਨੀ ਦੀ ਰਹਿਣ ਵਾਲੀ 60 ਸਾਲਾ ਔਰਤ, ਜੋ ਕਿ ਦਿਲ ਦੀਆਂ ਬੀਮਾਰੀਆਂ ਨਾਲ ਪੀਡ਼ਤ ਸੀ ਅਤੇ ਪੀ. ਜੀ. ਆਈ. ਚੰਡੀਗਡ਼੍ਹ ਵਿਖੇ ਦਾਖਲ ਸੀ। ਇਨ੍ਹਾਂ 4 ਮਰੀਜ਼ਾਂ ਦੀ ਮੌਤ ਨਾਲ ਹੁਣ ਜ਼ਿਲੇ ’ਚ ਕੁਲ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤਾਂ ਦੀ ਗਿਣਤੀ 279 ਹੋ ਗਈ ਹੈ।

ਪਾਜ਼ੇਟਿਵ ਆਏ ਕੇਸਾਂ ਬਾਰੇ ਉਨ੍ਹਾਂ ਦੱਸਿਆ ਕਿ ਇਨ੍ਹਾਂ 218 ਕੇਸਾਂ ’ਚੋਂ 87 ਪਟਿਆਲਾ ਸ਼ਹਿਰ, 5 ਸਮਾਣਾ, 37 ਰਾਜਪੁਰਾ, 5 ਨਾਭਾ, ਬਲਾਕ ਭਾਦਸੋਂ ਤੋਂ 22, ਬਲਾਕ ਕੋਲੀ ਤੋਂ 29, ਬਲਾਕ ਕਾਲੋਮਾਜਰਾ ਤੋਂ 13, ਬਲਾਕ ਹਰਪਾਲਪੁਰ ਤੋਂ 14, ਬਲਾਕ ਦੁਧਨਸਾਧਾ ਤੋਂ 1, ਬਲਾਕ ਸ਼ੁਤਰਾਣਾ ਤੋਂ 5 ਕੇਸ ਰਿਪੋਰਟ ਹੋਏ ਹਨ। ਇਨ੍ਹਾਂ ’ਚੋਂ 24 ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਉਣ ਅਤੇ 194 ਕੰਟੇਨਮੈਂਟ ਜ਼ੋਨ ਅਤੇ ਓ. ਪੀ. ਡੀ . ’ਚ ਆਏ ਨਵੇਂ ਫਲੂ ਅਤੇ ਬਿਨਾਂ ਫਲੂ ਲੱਛਣਾਂ ਵਾਲੇ ਮਰੀਜ਼ਾਂ ਦੇ ਲਏ ਸੈਂਪਲਾਂ ’ਚੋਂ ਆਏ ਪਾਜ਼ੇਟਿਵ ਕੇਸ ਸ਼ਾਮਲ ਹਨ। ਵਿਸਥਾਰ ’ਚ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਪਾਜ਼ੇਟਿਵ ਕੇਸ ਪਟਿਆਲਾ ਸ਼ਹਿਰ ਦੇ ਬਾਜਵਾ ਕਾਲੋਨੀ, ਦਾਲ ਦਲੀਆਂ ਚੌਕ, ਰਣਜੀਤ ਨਗਰ, ਕਮਲ ਕਾਲੋਨੀ, ਡੀ. ਐੱਨ. ਟੀ. ਕਾਲੋਨੀ, ਪ੍ਰੇਮ ਕਾਲੋਨੀ, ਲਾਹੋਰੀ ਗੇਟ, ਮਨਸਾਹੀਆਂ ਕਾਲੋਨੀ, ਜੈ ਜਵਾਨ ਕਾਲੋਨੀ, ਸੇਵਕ ਕਾਲੋਨੀ, ਦਾਰੂ ਕੁਟੀਆ, ਡੀ. ਐੱਲ. ਐੱਫ. ਕਾਲੋਨੀ, ਮਾਲਵਾ ਇਨਕਲੇਵ, ਸਿੱਧੂ ਕਾਲੋਨੀ, ਮੁਹੱਲਾ ਚਾਨਣ ਡੌਗਰਾਂ, ਪ੍ਰੀਤ ਨਗਰ, ਮਜੀਠੀਆਂ ਇਨਕਲੇਵ, ਨਾਰਥ ਐਵੀਨਿਊ, ਅਰੋਡ਼ਿਆਂ ਸਟਰੀਟ, ਅਮਨ ਵਿਹਾਰ, ਨਿਊ ਪ੍ਰੋਫੈਸਰ ਕਾਲੋਨੀ, ਸਿਊਣਾ ਚੌਕ, ਆਈ. ਟੀ. ਬੀ. ਪੀ., ਗੁਰੂ ਤੇਗ ਬਹਾਦੁਰ ਕਾਲੋਨੀ, ਰਾਘੋਮਾਜਰਾ, ਮੁਹੱਲਾ ਕਾਰਖਾਸ, ਮਿਲਟਰੀ ਕੈਂਟ, ਤ੍ਰਿਪਡ਼ੀ, ਮਾਡਲ ਟਾਊਨ, ਆਦਰਸ਼ ਕਾਲੋਨੀ, ਆਦਿ ਥਾਵਾਂ ਤੋਂ ਇਲਾਵਾ ਵੱਖ-ਵੱਖ ਗੱਲੀ-ਮੁਹੱਲਿਆਂ ਅਤੇ ਕਾਲੋਨੀਆਂ ’ਚੋਂ ਪਾਏ ਗਏ ਹਨ। ਇਸੇ ਤਰ੍ਹਾਂ ਰਾਜਪੁਰਾ ਦੇ ਧਮੋਲੀ ਰੋਡ, ਅਨੰਦ ਨਗਰ, ਗੁਰੂ ਅਰਜਨ ਦੇਵ ਕਾਲੋਨੀ, ਸਤਕਾਰ ਵਿਹਾਰ, ਵਿਕਾਸ ਨਗਰ, ਡਾਲੀਮਾ ਵਿਹਾਰ, ਐੱਸ. ਬੀ. ਐੱਸ. ਕਾਲੋਨੀ, ਪੀਰ ਕਾਲੋਨੀ, ਮਹਿੰਦਰ ਗੰਜ, ਬਨਵਾਡ਼ੀ, ਜੱਟਾਂ ਵਾਲਾ ਮੁਹੱਲਾ, ਗਾਂਧੀ ਕਾਲੋਨੀ, ਕੇ. ਐੱਸ. ਐੱਮ. ਰੋਡ, ਪੰਚਰੰਗਾ ਚੌਕ, ਪੰਜਾਬੀ ਕਾਲੋਨੀ, ਨਿਊ ਡਾਲੀਮਾ ਵਿਹਾਰ, ਪੁਰਾਣਾ ਰਾਜਪੁਰਾ, ਨੇਡ਼ੇ ਗਗਨ ਚੌਕ, ਫੋਕਲ ਪੁਆਇੰਟ, ਗਾਂਧੀ ਕਾਲੋਨੀ, ਵਿਕਾਸ ਨਗਰ, ਸਮਾਣਾ ਦੇ ਪ੍ਰਤਾਪ ਕਾਲੋਨੀ, ਪੀ. ਐੱਸ. ਪੀ. ਸੀ. ਐੱਲ., ਗਰੀਨ ਸਿਟੀ, ਨਾਭਾ ਦੇ ਮਾਧਵ ਕਾਲੋਨੀ, ਪੁਰਾਣਾ ਹਾਥੀ ਖਾਨਾ, ਪਾਂਡੁਸਰ ਮੁਹੱਲਾ, ਫੋਕਲ ਪੁਆਇੰਟ ਤੋਂ ਇਲਾਵਾ ਹੋਰ ਵੱਖ-ਵੱਖ ਕਾਲੋਨੀਆਂ, ਗੱਲੀਆਂ, ਮੁਹੱਲਿਆਂ ਅਤੇ ਪਿੰਡਾਂ ’ਚੋਂ ਪਾਏ ਗਏ ਹਨ। ਪਾਜ਼ੇਟਿਵ ਆਏ ਇਨ੍ਹਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ਹੋਮ ਆਈਸੋਲੇਸ਼ਨ/ ਹਸਪਤਾਲਾਂ ਦੀ ਆਈਸੋਲੇਸ਼ਨ ਫੈਸੇਲਿਟੀ ’ਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇ ਇਨ੍ਹਾਂ ਦੀ ਕੰਟੈਕਟ ਟਰੇਸਿੰਗ ਕਰ ਕੇ ਸੈਂਪਲ ਲਏ ਜਾ ਰਹੇ ਹਨ।

ਡਾ. ਮਲਹੋਤਰਾ ਨੇ ਦੱਸਿਆ ਕਿ ਜ਼ਿਅਦਾ ਕੋਵਿਡ ਪਾਜ਼ੇਟਿਵ ਆਉਣ ’ਤੇ ਬਲਾਕ ਭਾਦਸੋਂ ਦੇ ਪਿੰਡ ਕੋਟਲੀ ਵਿਖੇ ਮਾਈਕ੍ਰੋ ਕੰਟੇਨਮੈਂਟ ਲਾ ਦਿੱਤੀ ਗਈ ਹੈ ਅਤੇ ਗਾਈਡਲਾਈਨਜ਼ ਅਨੁਸਾਰ ਸਮਾਂ ਪੂਰਾ ਹੋਣ ਅਤੇ ਏਰੀਏ ’ਚੋਂ ਕੋਈ ਨਵਾਂ ਕੋਵਿਡ ਪਾਜ਼ੇਟਿਵ ਕੇਸ ਸਾਹਮਣੇ ਨਾ ਆਉਣ ’ਤੇ ਪਟਿਆਲਾ ਦੇ ਸਰਾਭਾ ਨਗਰ ’ਚ ਲਾਈ ਮਾਈਕ੍ਰੋ ਕੰਟੇਨਮੈਂਟ ਹਟਾ ਦਿੱਤੀ ਗਈ ਹੈ।

ਅੱਜ ਵੀ ਵੱਖ-ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 2450 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜ਼ਿਲੇ ’ਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਮਲਹੋਤਰਾ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ ’ਚ ਕੋਵਿਡ ਜਾਂਚ ਸਬੰਧੀ 1,32,183 ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ’ਚੋਂ ਜ਼ਿਲਾ ਪਟਿਆਲਾ ਦੇ 10,180 ਕੋਵਿਡ ਪਾਜ਼ੇਟਿਵ, 1,20,203 ਨੈਗੇਟਿਵ ਅਤੇ ਲਗਭਗ 1500 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।


author

Bharat Thapa

Content Editor

Related News