ਪਟਿਆਲਾ ਜ਼ਿਲ੍ਹੇ ''ਚ 7 ਪੁਲਸ ਮੁਲਾਜ਼ਮਾਂ ਸਮੇਤ 118 ਦੀ ਰਿਪੋਰਟ ਕੋਰੋਨਾ ਪਾਜ਼ੇਟਿਵ, 2 ਦੀ ਮੌਤ

08/11/2020 9:45:21 PM

ਪਟਿਆਲਾ, (ਪਰਮੀਤ)- ਪਟਿਆਲਾ ’ਚ ਕੋਰੋਨਾ ਨਾਲ 2 ਹੋਰ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 7 ਪੁਲਸ ਮੁਲਾਜ਼ਮਾਂ, 2 ਗਰਭਵਤੀ ਮਹਿਲਾਵਾਂ ਅਤੇ 3 ਸਿਹਤ ਵਿਭਾਗ ਦੇ ਮੁਲਾਜ਼ਮਾਂ ਸਮੇਤ 118 ਨਵੇਂ ਕੋਰੋਨਾ ਪਾਜ਼ੇਟਿਵ ਮਿਲੇ ਹਨ। ਜ਼ਿਲੇ ’ਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 3000 ਦਾ ਅੰਕਡ਼ਾ ਟੱਪ ਗਈ ਹੈ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ 2 ਹੋਰ ਮੌਤਾਂ ਨਾਲ ਜ਼ਿਲੇ ’ਚ ਹੁਣ ਤੱਕ 56 ਮਰੀਜ਼ਾਂ ਦੀ ਜਾਨ ਜਾ ਚੁੱਕੀ ਹੈ, ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 3095 ਹੋ ਗਈ ਹੈ, 1938 ਮਰੀਜ਼ ਠੀਕ ਹੋਏ ਅਤੇ 1101 ਐਕਟਿਵ ਹਨ।

ਇਹ ਹੋਈਆਂ ਮੌਤਾਂ

ਡਾ. ਮਲਹੋਤਰਾ ਨੇ ਦੱਸਿਆ ਕਿ ਪਟਿਆਲਾ ਦੇ ਭਰਪੂਰ ਗਾਰਡਨ ਦਾ ਰਹਿਣ ਵਾਲਾ 69 ਸਾਲਾ ਬਜ਼ੁਰਗ ਜੋ ਸ਼ੂਗਰ ਬੀ. ਪੀ. ਦਾ ਮਰੀਜ਼ ਸੀ, ਉਸ ਦੀ ਗਿਆਨ ਸਾਗਰ ਹਸਪਤਾਲ ’ਚ ਮੌਤ ਹੋ ਗਈ, ਜਦੋਂ ਕਿ ਪਾਤਡ਼ਾਂ ਦੇ ਤੁਲਸੀ ਨਗਰ ਦੀ ਰਹਿਣ ਵਾਲੀ 68 ਸਾਲਾ ਮਹਿਲਾ ਦੀ ਵੀ ਮੌਤ ਹੋ ਗਈ।

ਇਨ੍ਹਾਂ ਇਲਾਕਿਆਂ ’ਚੋਂ ਮਿਲੇ ਨਵੇਂ ਕੇਸ

ਸਿਵਲ ਸਰਜਨ ਨੇ ਦੱਸਿਆ ਕਿ ਨਵੇਂ 118 ਮਰੀਜ਼ਾਂ ’ਚੋਂ 68 ਪਟਿਆਲਾ ਸ਼ਹਿਰ, 22 ਰਾਜਪੁਰਾ, 5 ਨਾਭਾ, 5 ਸਮਾਣਾ ਅਤੇ 18 ਵੱਖ-ਵੱਖ ਪਿੰਡਾਂ ਤੋਂ ਹਨ। ਇਨ੍ਹਾਂ ’ਚੋਂ 34 ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਉਣ ਅਤੇ 84 ਕੰਟੇਨਮੈਂਟ ਜ਼ੋਨ ਅਤੇ ਓ. ਪੀ. ਡੀ. ’ਚ ਆਏ ਨਵੇਂ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਮਰੀਜ਼ਾਂ ਦੇ ਲਏ ਸੈਂਪਲਾਂ ’ਚੋਂ ਆਏ ਪਾਜ਼ੇਟਿਵ ਕੇਸ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਪਟਿਆਲਾ ਦੇ ਰਾਘੋਮਾਜਰਾ ਤੋਂ 8, ਘੇਰ ਸੋਢੀਆਂ ਤੋਂ 7, ਰਤਨ ਨਗਰ, ਅਰੋਡ਼ਾ ਸਟਰੀਟ, ਅਨਾਰਦਾਨਾ ਚੌਕ, ਆਰਿਆ ਸਮਾਜ ਚੌਕ ਤੋਂ 3-3, ਨਿਉ ਗਰਲਜ਼ ਹੋਸਟਲ ਜੀ. ਐੱਮ. ਸੀ, ਵਿਕਾਸ ਕਾਲੋਨੀ, ਦੇਸੀ ਮਹਿਮਾਨਦਾਰੀ, ਅਜ਼ਾਦ ਨਗਰ, ਧੋਬੀਆਂ ਵਾਲੀ ਗਲੀ, ਏਕਤਾ ਵਿਹਾਰ, ਰਣਜੀਤ ਨਗਰ, ਪੀਪਲ ਵਾਲੀ ਗਲੀ, ਤੇਜ਼ ਬਾਗ ਕਾਲੋਨੀ ਤੋਂ 2-2, ਬਡੂੰਗਰ, ਡਾਕਟਰ ਕਾਲੋਨੀ, ਮਜੀਠੀਆ ਐਨਕਲੇਵ, ਪੁਰਾਣਾ ਲਾਲ ਬਾਗ, ਘੁੰਮਣ ਨਗਰ, ਦਸ਼ਮੇਸ਼ ਨਗਰ ਬੀ, ਪ੍ਰੀਤ ਨਗਰ, ਸੇਵਕ ਕਾਲੋਨੀ, ਗੁਰੂ ਤੇਗ ਬਹਾਦਰ ਕਾਲੋਨੀ, ਧੀਰੂ ਨਗਰ, ਐੱਸ. ਐੱਸ. ਟੀ. ਨਗਰ, ਅਮਨ ਵਿਹਾਰ, ਆਦਰਸ਼ ਕਾਲੋਨੀ, ਓਮੈਕਸ ਸਿਟੀ, ਜਰਨਲ ਹਰਬਖਸ਼ ਐਨਕਲੇਵ, ਨਿਊ ਬਿਸ਼ਨ ਨਗਰ, ਦਸ਼ਮੇਸ਼ ਨਗਰ, ਰਾਮ ਨਗਰ, ਨਿਰਭੈ ਕਾਲੋਨੀ, ਚੰਦ ਮਾਰਗ, ਐੱਸ. ਐੱਸ. ਟੀ. ਨਗਰ, ਅਰਬਨ ਅਸਟੇਟ ਆਦਿ ਤੋਂ 1-1, ਰਾਜਪੁਰਾ ਦੇ ਏ. ਪੀ. ਜੇ. ਕਾਲੋਨੀ (ਹਸਪਤਾਲ) ਤੋਂ 5, ਗਰੀਨ ਸਿਟੀ ਫੇਜ਼-1 (ਨੀਲਪੁਰ) ਤੋਂ 4, ਮੋਹਿੰਦਰਾ ਗੰਜ, ਧਾਮੋਲੀ ਰੋਡ, ਮਾਣਕਪੁਰ ਤੋਂ 2-2 ਪੰਜੀਰੀ ਪਲਾਟ, ਸ਼ਿਆਮ ਨਗਰ, ਚੌਕੀ ਕਸਤੂਰਬਾ, ਪੁਰਾਣਾ ਰਾਜਪੁਰਾ, ਡਾਲੀਮਾ ਵਿਹਾਰ, ਨਿਊ ਦਸ਼ਮੇਸ਼ ਕਾਲੋਨੀ ਅਤੇ ਭਗਤ ਕਾਲੋਨੀ ਤੋਂ 1-1, ਸਮਾਣਾ ਦੇ ਜੈਨ ਮੁਹੱਲਾ ਤੋਂ 2, ਅਮਾਮਗਡ਼੍ਹ ਮੁਹੱਲਾ, ਖੱਤਰੀਆਂ ਮੁਹੱਲਾ, ਸ਼ਹੀਦ ਚੌਕ ’ਚੋਂ 1-1, ਨਾਭਾ ਦੇ ਥੱਥੇਡ਼ਾ ਮੁਹੱਲਾ, ਅਲੋਹਰਾਂ ਗੇਟ, ਆਪੋ-ਆਪ ਸਟਰੀਟ, ਘੁਲਾਡ਼ ਮੰਡੀ ਤੇ ਕਰਤਾਰ ਕਾਲੋਨੀ ’ਚੋਂ 1-1 ਅਤੇ 18 ਵੱਖ-ਵੱਖ ਪਿੰਡਾਂ ਤੋਂ ਕੋਵਿਡ ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ।


Bharat Thapa

Content Editor

Related News