ਚੁੰਨੀ ਕਲਾਂ ਵਿਖੇ ਵਾਲਮੀਕਿ ਭਾਈਚਾਰੇ ਨੇ ਕੀਤੀ ਮੀਟਿੰਗ
Monday, Apr 22, 2019 - 04:45 AM (IST)
ਫਤਿਹਗੜ੍ਹ ਸਾਹਿਬ (ਜਗਦੇਵ)-ਪਿੰਡ ਚੁੰਨੀ ਕਲਾਂ ਵਿਖੇ ਕੁਲਦੀਪ ਸਹੋਤਾ ਦੇ ਪਹੁੰਚਣ ’ਤੇ ਵਾਲਮੀਕਿ ਭਾਈਚਾਰੇ ਵਲੋਂ ਸਿਰੋਪਾਓ ਪਾ ਕੇ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਇਸ ਮੌਕੇ ਕੁਲਦੀਪ ਸਹੋਤਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਉਹ ਦਲਿਤ ਸਮਾਜ ਦੇ ਹੱਕਾਂ ਦੀ ਲਡ਼ਾਈ ਲਡ਼ ਰਹੇ ਹਨ, ਜਿਸ ਕਾਰਨ ਉਨ੍ਹਾਂ ਦਾ ਵਿਰੋਧ ਹੋਣਾ ਵੀ ਲਾਜ਼ਮੀ ਹੈ, ਪਰ ਉਹ ਆਪਣੀ ਲਡ਼ਾਈ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਫਤਿਹਗਡ਼੍ਹ ਸਾਹਿਬ ਉਹ ਜ਼ਿਲਾ ਹੈ ਜਿੱਥੇ 2 ਅਪ੍ਰੈਲ 2018 ਨੂੰ ਐਟਰੋ ਸਿਟੀ ਐਕਟ ਸਬੰਧੀ ਸਭ ਤੋਂ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਉਸ ਸਮੇਂ ਅਕਾਲੀ ਜਾਂ ਕਾਂਗਰਸ ਪਾਰਟੀ ਵਲੋਂ ਚੋਣ ਲਡ਼ਨ ਵਾਲੇ ਆਗੂ ਕਿਉਂ ਸਾਹਮਣੇ ਨਹੀਂ ਆਏ। ਉਨ੍ਹਾਂ ਦਲਿਤ ਭਾਈਚਾਰੇ ਨੂੰ ਅਪੀਲ ਕੀਤੀ ਕਿ 10 ਨਵੰਬਰ 2018 ਨੂੰ ਰਾਖਵਾਂਕਰਨ ਦਾ ਵਿਰੋਧ ਕਰਨ ਵਾਲਾ ਜਨਰਲ ਭਾਈਚਾਰਾ ਜਦੋ ਵੋਟਾਂ ਲਈ ਆਵੇ ਤਾਂ ਸਵਾਲ ਜ਼ਰੂਰ ਪੁੱਛਿਓ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਦੀਪ ਸਿੰਘ ਧਾਲੀਵਾਲ, ਬਿੰਦਰ ਹੁਸੈਨਪੁਰਾ, ਰਜਿੰਦਰ ਗੋਗੀ, ਸਤਨਾਮ ਸਹੋਤਾ, ਰਾਜੂ ਸ਼ਹੀਦਗਡ਼੍ਹ, ਕਰਮਜੀਤ ਕੌਰ, ਅੰਗਰੇਜ਼ ਕੌਰ ਤੇ ਚਰਨਜੀਤ ਕੌਰ ਆਦਿ ਵੀ ਹਾਜ਼ਰ ਸਨ।