ਮਿਕਸਡ ਮਾਰਸ਼ਲ ਆਰਟ ਸਕੂਲ ਦੇਵੇਗਾ ਖਿਡਾਰੀਆਂ ਨੂੰ ਸਿੱਖਿਆ ਦੇ ਖੇਤਰ ’ਚ ਅੱਗੇ ਵਧਣ ਦਾ ਮੌਕਾ : ਨੀਰਜ ਸ਼ਰਮਾ
Monday, Apr 22, 2019 - 04:44 AM (IST)
ਫਤਿਹਗੜ੍ਹ ਸਾਹਿਬ (ਸੁਰੇਸ਼)- ਮਿਕਸਡ ਮਾਰਸ਼ਲ ਆਰਟ ਸਕੂਲ ਜ਼ਿਲਾ ਫਤਿਹਗੜ੍ਹ ਸਾਹਿਬ ’ਚ ਜਿੱਥੇ ਖਿਡਾਰੀਆਂ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਖੇਡਣ ਦਾ ਮੌਕਾ ਪ੍ਰਦਾਨ ਕਰ ਰਿਹਾ ਹੈ ਉੱਥੇ ਹੀ ਹੁਣ ਉਕਤ ਖੇਡ ਸੰਸਥਾਨ ਸਿੱਖਿਆ ਦੇ ਖੇਤਰ ’ਚ ਵੀ ਖਿਡਾਰੀਆਂ ਨੂੰ ਅੱਗੇ ਵਧਣ ਦਾ ਮੌਕਾ ਪ੍ਰਦਾਨ ਕਰੇਗਾ। ਸਕੂਲ ਦੇ ਕੋਚ ਨੀਰਜ ਸ਼ਰਮਾ ਨੇ ਦੱਸਿਆ ਕਿ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਖੇਡਣ ਵਾਲੇ ਜ਼ਿਆਦਾਤਰ ਖਿਡਾਰੀ ਉੱਚੇ ਪੱਧਰ ਦੀ ਸਿੱਖਿਆ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੋ ਖਿਡਾਰੀ ਕਾਲਜ ਤੇ ਯੂਨੀਵਰਸਿਟੀ ਦੀ ਪੜ੍ਹਾਈ ਪੂਰੀ ਨਹੀਂ ਕਰ ਸਕੇ, ਹੁਣ ਉਨ੍ਹਾਂ ਦਾ ਮਿਕਸਡ ਮਾਰਸ਼ਲ ਆਰਟ ਸਕੂਲ ਜ਼ਿਲੇ ਭਰ ’ਚ ਉਨ੍ਹਾਂ ਸਾਰੇ ਖਿਡਾਰੀਆਂ ਲਈ ਮੁਫਤ ਉੱਚ ਸਿੱਖਿਆ ਦਾ ਮੌਕਾ ਪ੍ਰਧਾਨ ਕਰੇਗਾ।