ਸੇਵਾ ਦਲ ਦਾ ਉਦੇਸ਼ ਨਵੀਂ ਪੀਡ਼੍ਹੀ ਨੂੰ ਦੇਸ਼ ਦੇ ਸੱਭਿਆਚਾਰ ਨਾਲ ਜੋਡ਼ਨਾ : ਸ਼ਸ਼ੀ ਉੱਪਲ
Monday, Apr 22, 2019 - 04:43 AM (IST)
ਫਤਿਹਗੜ੍ਹ ਸਾਹਿਬ (ਰੂਪੀ)-ਸ੍ਰੀ ਹਨੂਮਾਨ ਸੇਵਾ ਦਲ ਸਰਹਿੰਦ ਵਲੋਂ ਸ੍ਰੀ ਹਨੂਮਾਨ ਜੈਅੰਤੀ ਮੌਕੇ ਪੁਰਾਣੀ ਅਨਾਜ ਮੰਡੀ ਵਿਚ ਸ੍ਰੀ ਹਨੂਮਾਨ ਜੈਅੰਤੀ ਉਤਸਵ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਵਿਚ ਸ਼੍ਰੀ ਮਨੋਜ ਜੀ ਸਹਾਰਨਪੁਰ ਵਾਲਿਆਂ ਨੇ ਆਪਣੇ ਪ੍ਰਵਚਨਾਂ ਰਾਹੀਂ ਭਗਤਾਂ ਨੂੰ ਦੱਸਿਆ ਕਿ ਸਾਨੂੰ ਸ੍ਰੀ ਹਨੂਮਾਨ ਜੀ ਤੋਂ ਨਿਰਸੁਆਰਥ ਸੇਵਾ ਕਰਨ ਦੀ ਪ੍ਰੇਰਣਾ ਲੈਣੀ ਚਾਹੀਦੀ ਅਤੈ ਸ਼ਰਧਾ ਅਤੇ ਸੇਵਾ ਦੇ ਨਾਲ ਮਨੁੱਖ ਜਾਤ ਦਾ ਭਲਾ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸੁੰਦਰਕਾਂਡ ਵਿਚ ਸ੍ਰੀ ਹਨੂਮਾਨ ਜੀ ਨੇ ਕਈ ਮੁਸ਼ਕਲ ਕਾਰਜਾਂ ਨੂੰ ਆਪਣੀ ਚੁਸਤੀ ਨਾਲ ਸੰਭਵ ਕਰ ਕੇ ਦਿਖਾਇਆ, ਇਸ ਲਈ ਸਾਨੂੰ ਵੀ ਉਨ੍ਹਾਂ ਤੋਂ ਸਿੱਖਿਆ ਲੈਣਾ ਚਾਹੀਦੀ ਹੈ। ਉਨ੍ਹਾਂ ਵਲੋਂ ਗਾਏ ਭਜਨ ਅੱਜ ਹਨੂੰਮਾਨ ਜੈਅੰਤੀ ਹੈ ਅਤੇ ਰਾਮ ਜੀ ਦੀ ਸੈਨਾ ਚਲੀ ’ਤੇ ਭਗਤ ਰਾਮਮਈ ਹੋ ਕੇ ਖੂਬ ਝੂਮੇ। ਇਸ ਮੌਕੇ ਪ੍ਰਧਾਨ ਸ਼ਸ਼ੀ ਉੱਪਲ ਨੇ ਦੱਸਿਆ ਕਿ ਸੇਵਾ ਦਲ ਦਾ ਉਦੇਸ਼ ਨਵੀਂ ਪੀਡ਼੍ਹੀ ਨੂੰ ਆਪਣੇ ਦੇਸ਼ ਦੀ ਸੱਭਿਅਤਾ ਅਤੇ ਸੱਭਿਆਚਾਰ ਨਾਲ ਜੋਡ਼ਨਾ ਹੈ। ਸ੍ਰੀ ਹਨੂਮਾਨ ਸੇਵਾ ਦਲ ਵਲੋਂ ਹਰੇਕ ਸਾਲ ਇਹ ਉਤਸਵ ਆਯੋਜਿਤ ਕੀਤਾ ਜਾਂਦਾ ਹੈ, ਜਿਸ ਵਿਚ ਸੇਵਾ ਦਲ ਮੈਂਬਰ, ਸ਼ਹਿਰ ਵਾਸੀ ਅਤੇ ਸੰਸਥਾਵਾਂ ਦੇ ਭਰਪੂਰ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਆਯੋਜਨ ਵਿਚ ਬੀਤੇ ਦਿਨੀਂ ਕਰਵਾਏ ਸ੍ਰੀ ਹਨੂਮਾਨ ਚਾਲੀਸਾ ਲੇਖ ਮੁਕਾਬਲੇ ਵਿਚ ਉਚ ਸਥਾਨ ਪ੍ਰਾਪਤ ਕਰਨ ਵਾਲੇ ਪ੍ਰਤੀਯੋਗੀਆਂ ਨੂੰ ਸਨਮਾਨਤ ਵੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਆਰਜੂ ਬੱਸੀ ਪੁੱਤਰੀ ਸੋਹਣ ਲਾਲ ਨੇ ਪਹਿਲਾ ਸਥਾਨ, ਤਨੂੰ ਪੁੱਤਰੀ ਜਤਿੰਦਰ ਕੁਮਾਰ ਨੇ ਦੂਸਰਾ ਸਥਾਨ, ਵੈਨਿਕਾ ਪੁੱਤਰੀ ਪਵਨ ਕੁਮਾਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਅਤੇ ਸਿਤਾਰਾ ਪੁੱਤਰੀ ਅਬਦੁਲ ਗੁਫਾਰ ਨੂੰ ਵਧੀਆ ਲੇਖ ਲਈ ਸਨਮਾਨਤ ਕੀਤਾ ਗਿਆ। ਅੱਜ ਦੇ ਆਯੋਜਨ ਵਿਚ ਇਲਾਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਅਸ਼ੋਕਾ ਐਜੂਕੇਸ਼ਨ ਟਰੱਸਟ ਦੇ ਪ੍ਰਧਾਨ ਸੁਭਾਸ਼ ਸੂਦ, ਅਗਰਵਾਲ ਸਭਾ ਦੇ ਪ੍ਰਧਾਨ ਅਜੈ ਮੋਦੀ, ਖੱਤਰੀ ਸਭਾ ਦੇ ਪ੍ਰਧਾਨ ਰਵਿੰਦਰ ਪੁਰੀ, ਨਵਾਬ ਅਲੀ, ਭਵੀਸ਼ਣ ਸੂਦ, ਗਿਆਨ ਸੂਦ, ਮਨੀਸ਼ ਸਿਡਾਨਾ, ਕੁਲਦੀਪ ਸਹੋਤਾ, ਸੁਰਿੰਦਰ ਆਸ਼ਟਾ, ਸਤੀਸ਼ ਗਾਜਰੀ, ਸੰਜੀਵ ਉੱਪਲ ਅਸ਼ੋਕ ਸੂਦ ਕੌਂਸਲਰ, ਬਾਂਕੇ ਬਿਹਾਰੀ ਸਮਿਤੀ ਦੇ ਸਰਪ੍ਰਸਤ ਅਸ਼ਵਨੀ ਚੋਪਡ਼ਾ, ਪ੍ਰਧਾਨ ਅਸ਼ੋਕ ਸੂਦ, ਅਨਿਲ ਮਦਾਨ, ਜਗਦੀਸ਼ ਵਰਮਾ, ਲੇਖਰਾਜ, ਰਾਜੇਸ਼ ਸਿੰਘੀ, ਸੰਜੀਵ ਵਰਮਾ, ਨਵਦੀਪ ਮੈਂਗੀ, ਅਨੰਦ ਮੋਹਨ, ਹਰੀਸ਼ ਅਗਰਵਾਲ, ਰਾਜ ਵਰਮਾ, ਡਾ. ਰਘਵੀਰ ਸੂਰੀ, ਕਮਲ ਕੁਮਾਰ, ਕ੍ਰਿਸ਼ਨ ਗੁਪਤਾ, ਨਰੇਸ਼ ਵੈਦ, ਨੀਰਜ ਕੌਸ਼ਲ, ਨਰੇਸ਼ ਸਰੀਨ, ਧੀਰਜ, ਰਾਜੂ, ਰਾਕੇਸ਼ ਕਾਲੂ, ਵਿਨੇ ਸੂਦ, ਰਣਜੀਤ ਸ਼ਰਮਾ, ਕਮਲੇਸ਼ ਵਰਮਾ, ਅਸ਼ਵਨੀ ਅਗਰਵਾਲ, ਰਾਜੇਸ਼ ਕੌਡ਼ਾ, ਦੀਪਕ ਕੌਡ਼ਾ, ਦੀਪਕ ਸੂਦ, ਰੋਹਿਤ ਸ਼ਰਮਾ, ਗੌਰਵ, ਮਹੇਸ਼ ਪੁਰੀ, ਹੰਸਰਾਜ, ਜਗਜੀਤ ਕੋਕੀ ਕੌਂਸਲਰ, ਨਰਿੰਦਰ ਪ੍ਰਿੰਸ ਕੌਂਸਲਰ, ਐੱਸ. ਐੱਨ. ਸ਼ਰਮਾ, ਅਸ਼ੋਕ ਧੀਮਾਨ, ਸੰਜੀਵ ਕਪਿਲਾ, ਰਾਕੇਸ਼ ਗੁਪਤਾ, ਸਚਿਨ ਸ਼ਰਮਾ, ਆਸ਼ੂਤੋਸ਼ ਬਾਤਿਸ਼, ਅੰਕਿਤ ਗੋਇਲ, ਸ਼ਾਮ ਲਾਲ ਗੁਪਤਾ, ਰਵਿੰਦਰ ਉੱਪਲ, ਸੁਰਿੰਦਰ ਭਾਰਦਵਾਜ, ਸੰਦੀਪ ਗੁਪਤਾ, ਲਲਿਤ ਗੁਪਤਾ, ਕਰਮ ਚੰਦ, ਰਣਜੀਤ ਸਿੰਘ ਤਰਖਾਣਮਾਜਰਾ, ਰਾਜਿੰਦਰ ਪਾਲ ਧੀਮਾਨ, ਵਿਵੇਕ ਸ਼ਰਮਾ, ਅਰਜੁਨ ਕੁਮਾਰ, ਪ੍ਰਦੀਪ ਸੂਦ, ਰਜਤ ਉੱਪਲ , ਗਣੇਸ਼, ਨਰਿੰਦਰ ਸ਼ਰਮਾ, ਕਰਣ ਉੱਪਲ , ਅਸ਼ਵਿਨ ਸੂਦ, ਰਾਜੀਵ ਕੁਮਾਰ, ਦੀਪਕ ਕੌਸ਼ਲ, ਉਰਮਿਲਾ ਦੇਵੀ, ਰਕਸ਼ਾ ਸੂਦ, ਰਜਨੀ ਬੈਕਟਰ, ਸੁਨੀਤਾ ਦੇਵੀ, ਅਨੀਤਾ ਰਾਣੀ, ਅਮਿਤਾ ਬੱਸੀ, ਨਿਧੀ ਉੱਪਲ ਅਤੇ ਹੋਰ ਮੌਜੂਦ ਸਨ।