ਸ਼੍ਰੀ ਸ਼ਿਆਮ ਮਿੱਤਰ ਮੰਡਲ ਨੇ ਕਰਾਇਆ ਹਨੂਮਾਨ ਜਨਮ ਉਤਸਵ ਸਬੰਧੀ ਸ਼੍ਰੀ ਸੁੰਦਰਕਾਂਡ ਜੀ ਦਾ ਪਾਠ

Monday, Apr 22, 2019 - 04:43 AM (IST)

ਸ਼੍ਰੀ ਸ਼ਿਆਮ ਮਿੱਤਰ ਮੰਡਲ ਨੇ ਕਰਾਇਆ ਹਨੂਮਾਨ ਜਨਮ ਉਤਸਵ ਸਬੰਧੀ ਸ਼੍ਰੀ ਸੁੰਦਰਕਾਂਡ ਜੀ ਦਾ ਪਾਠ
ਫਤਿਹਗੜ੍ਹ ਸਾਹਿਬ (ਸੁਰੇਸ਼)- ਭਗਵਾਨ ਸ਼੍ਰੀ ਹਨੂਮਾਨ ਜੀ ਦੇ ਜਨਮ ਉਤਸਵ ਸਬੰਧੀ ਸ਼੍ਰੀ ਸ਼ਿਆਮ ਮਿੱਤਰ ਮੰਡਲ ਮੰਡੀ ਗੋਬਿੰਦਗੜ੍ਹ ਵੱਲੋਂ ਸ਼੍ਰੀ ਮਹਾਵਰ ਵੈਸ਼ਯ ਧਰਮਾਰਥ ਟਰੱਸਟ ਦੇ ਸਹਿਯੋਗ ਨਾਲ ਅੱਜ ਸਵੇਰੇ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ’ਚ ਸ਼੍ਰੀ ਸੁੰਦਰਕਾਂਡ ਜੀ ਦਾ ਪਾਠ ਕਰਵਾਇਆ ਗਿਆ। ਇਸ ਮੌਕੇ ਉਦਯੋਗਪਤੀ ਤੁਲਸੀ ਰਾਮ ਗੁਪਤਾ ਤੇ ਦਿਨੇਸ਼ ਗੁਪਤਾ ਇਸਪਾਤ ਪ੍ਰੋਫਾਈਲ ਵਾਲਿਆਂ ਨੇ ਮੁੱਖ ਮਹਿਮਾਨ ਦੇ ਰੂਪ ’ਚ ਸ਼ਾਮਲ ਹੋ ਕੇ ਬਾਲਾਜੀ ਦਾ ਪੂਜਨ ਕਰ ਕੇ ਸ਼੍ਰੀ ਸੁੰਦਰਕਾਂਡ ਜੀ ਦੇ ਪਾਠ ਦਾ ਸ਼ੁੱਭਆਰੰਭ ਕਰਵਾਇਆ। ਇਸ ਮੌਕੇ ਸ਼੍ਰੀ ਹਰੀਓਮ ਮੁੰਜਾਲ ਭਾਰਤੀ ਸੰਸਕ੍ਰਿਤੀ ਦੇ ਪ੍ਰੇਰਣਾ ਸੰਗਠਨ ਕੇਸ਼ਵਪੁਰਮ ਦਿੱਲੀ ਵਾਲਿਆਂ ਨੇ ਸ਼੍ਰੀ ਸੁੰਦਰਕਾਂਡ ਜੀ ਦਾ ਪਾਠ ਕਰ ਕੇ ਬਾਲਾਜੀ ਦਾ ਗੁਣਗਾਨ ਕੀਤਾ। ਪਾਠ ਤੋਂ ਪਹਿਲਾਂ ਭਜਨ ਗਾਇਕ ਹਰੀਓਮ ਮੁੰਜਾਲ ਵੱਲੋਂ ਸ਼੍ਰੀ ਮਾਨ ਚਾਲੀਸਾ ਜੀ ਦਾ ਪਾਵਨ ਪਾਠ ਕਰ ਕੇ ਮਾਹੌਲ ਨੂੰ ਹਨੂਮਾਮਮਈ ਕਰ ਦਿੱਤਾ। ਇਸ ਮੌਕੇ ਸ਼੍ਰੀ ਸ਼ਿਆਮ ਮਿੱਤਰ ਮੰਡਲ ਵੱਲੋਂ ਸ਼੍ਰੀ ਤੁਲਸੀ ਰਾਮ ਗੁਪਤਾ ਤੇ ਭਜਨ ਗਾਇਕ ਹਰੀਓਮ ਮੁੰਜਾਲ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਦੀ ਪ੍ਰਧਾਨ ਪੂਨਮ ਜਿੰਦਲ, ਕੇ. ਕੇ. ਜਿੰਦਲ, ਜੇ. ਪੀ. ਗੋਇਲ, ਹਰੀ ਪ੍ਰਕਾਸ਼ ਗੋਇਲ, ਚੋਪੜਾ ਗਰੁੱਪ ਦੇ ਬਲਦੇਵ ਚੋਪੜਾ, ਸ਼੍ਰੀ ਬ੍ਰਾਹਮਣ ਸਭਾ ਦੇ ਕੈਲਾਸ਼ ਚੰਦ ਸ਼ਰਮਾ, ਰਾਧੇਸ਼ਿਆਮ ਗੋਇਲ, ਯੁਵਾ ਅਗਰਵਾਲ ਸਭਾ ਦੇ ਪ੍ਰਧਾਨ ਸੱਜਣ ਗੋਇਲ, ਅੰਕੁਰ ਗਰਗ, ਪਰਵੀਨ ਬਾਂਸਲ, ਸੰਜੇ ਗਰਗ, ਸੰਦੀਪ ਗੋਇਲ, ਆਈਸਰਾ ਦੇ ਰਾਸ਼ਟਰੀ ਉੇਪ ਪ੍ਰਧਾਨ ਹਰਮੇਸ਼ ਜੈਨ, ਰੂਪ ਕਿਸ਼ੋਰ ਗੁਪਤਾ, ਰਾਮ ਕ੍ਰਿਸ਼ਨ ਗੁਪਤਾ, ਸੱਤ ਨਾਰਾਇਣ ਗੁਪਤਾ, ਸੁਭਾਸ਼ ਗੁਪਤਾ ਐੱਲ. ਆਈ. ਸੀ. ਵਾਲੇ, ਵਿਪਨ ਸ਼ਰਮਾ, ਹਰੀਓਮ ਗੁਪਤਾ, ਲਲਿਤ ਗੁਪਤਾ, ਪੰਕਜ ਗੁਪਤਾ, ਸੰਜੇ ਗੁਪਤਾ, ਰਿਸ਼ੀਰਾਜ ਗੋਇਲ, ਰਾਜਿੰਦਰ ਗੁਪਤਾ, ਮਦਨ ਗੁਪਤਾ, ਮਹੇਸ਼ ਗੁਪਤਾ, ਭੁਪੇਸ਼ ਗੁਪਤਾ, ਗੁਰਮੁਖ ਗੁਪਤਾ, ਵਿਜੇ ਤੇ ਸੁਭਾਸ਼ ਗੁਪਤਾ, ਰੋਹਤਾਸ਼ ਗੁਪਤਾ, ਅਨਿਲ ਗੁਪਤਾ, ਰਾਕੇਸ਼ ਗੁਪਤਾ, ਨਵੀਨ ਗੁਪਤਾ, ਮੁਕੇਸ਼ ਖੰਡੇਲਵਾਲ, ਨੁਕੇਸ਼ ਗੁਪਤਾ, ਫਤਿਹ ਚੰਦ ਗੁਪਤਾ, ਸੁਨੀਲ ਗੁਪਤਾ, ਰਾਧੇਸ਼ਿਆਮ ਗੁਪਤਾ, ਮਦਨ ਗੁਪਤਾ, ਸ਼੍ਰੀਕ੍ਰਿਸ਼ਨ ਗੁਪਤਾ, ਸ਼ਿਵ ਲਾਲ ਗੁਪਤਾ, ਮੱਖਣ ਲਾਲ ਗੁਪਤਾ, ਓਮ ਰਤਨ ਡਾਟਾ, ਦੇਵਕੀਨੰਦਨ ਗੁਪਤਾ, ਦਰਸ਼ਨ ਗੋਇਲ, ਸੁਸ਼ੀਲ ਕੌਸ਼ਿਕ, ਵਿਮਲ ਮਹਾਵਰ, ਘਨਸ਼ਿਆਮ ਦਾਸ ਗੁਪਤਾ, ਬ੍ਰਿਜਬਿਹਾਰੀ ਗੁਪਤਾ, ਮਹਿੰਦਰ ਮਿੱਤਲ, ਭੂਸ਼ਣ ਲਾਲ ਗੇਰਾ, ਸੰਦੀਪ ਸਿੱਪੀ ਸ਼ਰਮਾ, ਰਾਮਕਿਸ਼ੋਰ ਗੁਪਤਾ ਤੇ ਬ੍ਰਿਜਮੋਹਨ ਗੁਪਤਾ ਆਦਿ ਹਾਜ਼ਰ ਸਨ।

Related News