ਕਾਲਜ ’ਚ ਕਢਾਈ ਅਤੇ ਪੈਚ ਵਰਕ ਦੀ ਪ੍ਰਦਰਸ਼ਨੀ

Monday, Apr 15, 2019 - 04:03 AM (IST)

ਕਾਲਜ ’ਚ ਕਢਾਈ ਅਤੇ ਪੈਚ ਵਰਕ ਦੀ ਪ੍ਰਦਰਸ਼ਨੀ
ਪਟਿਆਲਾ (ਜੋਸਨ)-ਖ਼ਾਲਸਾ ਕਾਲਜ ਦੇ ਪੀ. ਜੀ. ਡਿਪਾਰਟਮੈਂਟ ਆਫ਼ ਹੋਮ ਸਾਇੰਸ ਐਂਡ ਫੈਸ਼ਨ ਡਿਜ਼ਾਈਨਿੰਗ ਵੱਲੋਂ ਕਢਾਈ ਅਤੇ ਪੈਚ ਵਰਕ ’ਤੇ ਤਿਆਰ ਕੀਤੀਆਂ ਵਸਤਾਂ ਦੀ ਪ੍ਰਦਰਸ਼ਨੀ ਲਾਈ ਗਈ। ਇਸ ’ਚ ਐੈੱਮ.ਐੈੱਸਸੀ. ਫੈਸ਼ਨ ਡਿਜ਼ਾਈਨਿੰਗ ਭਾਗ ਦੂਜਾ ਦੀਆਂ ਵਿਦਿਆਰਥਣਾਂ ਨੇ ਹੱਥ ਦੀ ਕਢਾਈ ਅਤੇ ਮਸ਼ੀਨੀ ਪੈਚ ਵਰਕ ਨਾਲ ਪਰਦੇ, ਮੇਜ਼ਪੋਸ਼, ਕੁਸ਼ਨ ਕਵਰ, ਟੇਬਲ ਮੈਟ, ਚਾਦਰਾਂ, ਮੇਜ਼ ਰਨਰ ਅਤੇ ਮੈਟ ਆਦਿ ਤਿਆਰ ਕੀਤੇ। ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਪ੍ਰਦਰਸ਼ਨੀ ਨਾਲ ਸਬੰਧਤ ਵਸਤਾਂ ਤਿਆਰ ਕਰਨ ਵਾਲੀਆਂ ਵਿਦਿਆਰਥਣਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਕਲਾ ’ਚ ਨਿਪੁੰਨ ਹੋਣ ਨਾਲ ਵਿਦਿਆਰਥਣਾਂ ਦਾ ਸਿਰਫ਼ ਅਕਾਦਮਿਕ ਮਿਆਰ ਹੀ ਨਹੀਂ ਵਧਦਾ, ਸਗੋਂ ਉਹ ਆਉਣ ਵਾਲੇ ਸਮੇਂ ’ਚ ਰੋਜ਼ਗਾਰ ਪ੍ਰਾਪਤ ਕਰਨ ਯੋਗ ਹੋ ਸਕਣਗੀਆਂ। ਡਿਪਟੀ ਪ੍ਰਿੰਸੀਪਲ ਡਾ. ਜਸਲੀਨ ਕੌਰ ਨੇ ਵੀ ਵਿਦਿਆਰਥਣਾਂ ਦੇ ਕੰਮ ਨੂੰ ਸਲਾਹਿਆ।

Related News