ਨਗਰ ਨਿਗਮ ਦੇ ਸੇਵਾਮੁਕਤ ਮੁਲਾਜ਼ਮਾਂ ਦੀ ਜੁਆਇੰਟ ਕਮਿਸ਼ਨਰ ਨਾਲ ਮੀਟਿੰਗ
Monday, Apr 15, 2019 - 04:03 AM (IST)

ਪਟਿਆਲਾ (ਰਾਜੇਸ਼)-ਨਗਰ ਨਿਗਮ ਦੇ ਸੇਵਾਮੁਕਤ ਕਰਮਚਾਰੀਆਂ ਨੇ ਨਗਰ ਨਿਗਮ ਦੀ ਜੁਆਇੰਟ ਕਮਿਸ਼ਨਰ ਹਰਕਿਰਤ ਕੌਰ ਚਾਨੇ ਨਾਲ ਮੀਟਿੰਗ ਕਰ ਕੇ ਆਪਣੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਉਨ੍ਹਾਂ ਨਗਰ ਨਿਗਮ ਵਿਖੇ ਅਹੁਦਾ ਸੰਭਾਲਣ ’ਤੇ ਸੇਵਾਮੁਕਤ ਕਰਮਚਾਰੀਆਂ ਨੇ ਉਨ੍ਹਾਂ ਨੂੰ ਫੁੱਲਾਂ ਦਾ ਬੁੱਕਾ ਭੇਟ ਕਰ ਕੇ ਸਨਮਾਨਤ ਕੀਤਾ। ਪੰਜਾਬ ਲੋਕਲ ਬਾਡੀਜ਼ ਪੈਨਸ਼ਨਰ ਫੈੈੱਡਰੇਸ਼ਨ ਦੇ ਜਨਰਲ ਸਕੱਤਰ ਬਲਵੰਤ ਸਿੰਘ ਸੰਧੂ ਦੀ ਅਗਵਾਈ ਹੇਠ ਸੇਵਾਮੁਕਤ ਮੁਲਾਜ਼ਮਾਂ ਦੇ ਵਫਦ ਨੇ ਦੱਸਿਆ ਕਿ ਉਨ੍ਹਾਂ 35-35 ਸਾਲ ਨਗਰ ਨਿਗਮ ਵਿਚ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸੇਵਾਮੁਕਤ ਕਰਮਚਾਰੀ ਸੰਘ ਨੂੰ ਨਗਰ ਨਿਗਮ ਵਿਚ ਦਫ਼ਤਰ ਅਲਾਟ ਕੀਤਾ ਜਾਵੇ। ਰਿਟਾਇਰਡ ਮੁਲਾਜ਼ਮਾਂ ਦੇ ਕੰਮ ਪਹਿਲ ਦੇ ਆਧਾਰ ’ਤੇ ਕੀਤੇ ਜਾਣ। ਉਹ ਨਗਰ ਨਿਗਮ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੰਦੇ ਰਹਿਣਗੇ। ਇਸ ਮੌਕੇ ਬਲਵੰਤ ਸਿੰਘ ਸੰਧੂ ਨਾਲ ਪ੍ਰੇਮ ਚੰਦ ਸ਼ਰਮਾ, ਜੋਗਿੰਦਰ ਸਿੰਘ, ਗੁਰਬਖਸ਼ ਸਿੰਘ, ਹਰਚੰਦ ਸਿੰਘ, ਰਤਨ ਲਾਲ, ਦਲਜੀਤ ਸਿੰਘ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ।