ਸਨੌਰ ਅਨਾਜ ਮੰਡੀ ’ਚ ਕਣਕ ਦੀ ਖਰੀਦ ਸ਼ੁਰੂ
Monday, Apr 15, 2019 - 04:03 AM (IST)

ਪਟਿਆਲਾ (ਜੋਸਨ)-ਅਨਾਜ ਮੰਡੀ ਸਨੌਰ ਵਿਖੇ ਆਡ਼ਤੀ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਗੋਇਲ ਦੀ ਅਗਵਾਈ ਹੇਠ ਕਣਕ ਦੀ ਖਰੀਦ ਸ਼ੁਰੂ ਕੀਤੀ ਗਈ। ਪੰਜਾਬ ਐਗਰੋਂ ਅਤੇ ਪਨਸਪ ਵੱਲੋਂ ਖਰੀਦ ਸ਼ੁਰੂ ਕਰ ਦਿੱਤੀ। ਇਸ ਮੌਕੇ ਪ੍ਰਧਾਨ ਨਰੇਸ਼ ਗੋਇਲ ਨੇ ਕਿਹਾ ਕਿ ਅਨਾਜ ਮੰਡੀ ਸਨੌਰ ’ਚ ਕਣਕ ਦੀ ਖਰੀਦ ਨੂੰ ਲੈ ਕੇ ਸਾਰੇ ਪ੍ਰਬੰਧ ਮੁਕੰਮਲ ਕਰ ਦਿੱਤੇ ਗਏ ਹਨ। ਕਿਸਾਨਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੀ ਕਣਕ ਦੀ ਫਸਲ ਨੂੰ ਸੁੱਕੀ ਲੈ ਕੇ ਆਉਣ। ਕਿਸਾਨਾਂ ਨੂੰ ਮੰਡੀ ’ਚ ਕਿਸੇ ਵੀ ਤਰਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਨਰੇਸ਼ ਗੋਇਲ ਪ੍ਰਧਾਨ ਆਡ਼ਤੀ ਐਸੋਸੀਏਸ਼ਨ, ਚੇਅਰਮੇਨ ਦਮੋਦਰ ਸਿੰਘ, ਕੈਸ਼ੀਅਰ ਕੰਵਲਜੀਤ ਸਿੰਘ ਵਾਲੀਆ, ਹਰਜਿੰਦਰ ਸਿੰਘ, ਰਘੁਵੀਰ ਸਿੰਘ ਵਾਲੀਆ ਅਤੇ ਆਡ਼ਤੀ ਅਤੇ ਖਰੀਦ ਏਜੰਸੀਆਂ ਦੇ ਇੰਸਪੈਕਟਰ ਮੌਜੂਦ ਰਹੇ।