ਕਿਸਾਨ ਮੰਚ ਸੋਸ਼ਲ ਵੈੈੱਲਫੇਅਰ ਕਲੱਬ ਦੀ ਮੀਟਿੰਗ ’ਚ ਅਹਿਮ ਵਿਚਾਰਾਂ
Monday, Apr 15, 2019 - 04:02 AM (IST)

ਪਟਿਆਲਾ (ਅਵਤਾਰ)-ਇਲਾਕੇ ਦੀ ਸਿਰਮੌਰ ਸਮਾਜ-ਸੇਵੀ ਸੰਸਥਾ ਕਿਸਾਨ ਮੰਚ ਸੋਸ਼ਲ ਵੈੈੱਲਫੇਅਰ ਕਲੱਬ ਦੀ ਮਹੀਨਾਵਾਰ ਮੀਟਿੰਗ ਚੇਅਰਮੈਨ ਸੁਖਵੀਰ ਸਿੰਘ ਪੰਧੇਰ ਦੇ ਗ੍ਰਹਿ ਪਿੰਡ ਚਹਿਲ ਵਿਖੇ ਹੋਈ। ਮੀਟਿੰਗ ’ਚ ਕਲੱਬ ਦੇ ਸਰਪ੍ਰਸਤ ਮਹੰਤ ਹਰਵਿੰਦਰ ਸਿੰਘ ਖਨੌਡ਼ਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਸਰਪ੍ਰਸਤ ਮਹੰਤ ਹਰਵਿੰਦਰ ਖਨੌਡ਼ਾ ਨੇ ਕਿਹਾ ਕਿ ਕਲੱਬ ਦਾ ਮੁੱਖ ਮੰਤਵ ਲੋਡ਼ਵੰਦਾਂ ਦੀ ਮਦਦ ਕਰਨਾ ਹੈ। ਇਸ ਮੰਤਵ ਲਈ ਗ੍ਰਾਮ ਪੰਚਾਇਤਾਂ, ਯੂਥ ਕਲੱਬ ਤੇ ਸਮਾਜ-ਸੇਵੀ ਸੰਸਥਾਵਾਂ ਆਪੋ-ਆਪਣਾ ਰੋਲ ਅਦਾ ਕਰ ਰਹੀਆਂ ਹਨ। ਇਸ ’ਚੋਂ ਕਿਸਾਨ ਮੰਚ ਕਲੱਬ ਵੀ ਇਕ ਹੈ। ਇਸ ਦੌਰਾਨ ਕਲੱਬ ਦੇ ਚੇਅਰਮੈਨ ਸੁਖਵੀਰ ਸਿੰਘ ਪੰਧੇਰ, ਖਜ਼ਾਨਚੀ ਨੇਤਰ ਸਿੰਘ ਘੁੰਡਰ, ਭਗਵੰਤ ਸਿੰਘ ਮਣਕੂ, ਮੱਖਣ ਸਿੰਘ ਟੌਹਡ਼ਾ, ਹਰਬੰਸ ਸਿੰਘ ਰੈਸਲ, ਜੈਮਲ ਸਿੰਘ ਚਾਸਵਾਲ, ਬਲਵਿੰਦਰ ਸਿੰਘ ਮਾਨ ਤੇ ਮਾਸਟਰ ਬਲਵਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਸਮਾਜ-ਸੇਵੀ ਕੰਮਾਂ ਪ੍ਰਤੀ ਸੁਝਾਅ ਦਿੱਤੇ। ਇਸੇ ਦੌਰਾਨ ਮੇਵਾ ਸਿੰਘ ਪਾਲੀਆ ਦੇ ਢਾਡੀ ਜਥੇ ਨੇ ਕਿਰਸਾਨੀ ਨਾਲ ਸਬੰਧਤ ਵਾਰ ਪੇਸ਼ ਕੀਤੀ। ਇਸ ਮੌਕੇ ਬਲਾਕ ਸੰਮਤੀ ਮੈਂਬਰ ਰਾਜ ਕੁਮਾਰ ਹੱਲਾ, ਕੁਲਦੀਪ ਸਿੰਘ ਪਾਲੀਆ, ਹਰਬੰਸ ਸਿੰਘ ਸਰਪੰਚ ਰੈਸਲ, ਗੋਪਾਲ ਸਿੰਘ ਖਨੌਡ਼ਾ, ਪਵਨਪ੍ਰੀਤ ਸਿੰਘ ਗਰਚਾ, ਕਰਮਜੀਤ ਸਿੰਘ ਸਰਪੰਚ ਫਰੀਦਪੁਰ, ਜਸਵਿੰਦਰ ਸਿੰਘ ਜੇਜੀ, ਬਲਜਿੰਦਰ ਸਿੰਘ ਦਸਮੇਸ਼ ਕੰਬਾਈਨ, ਅਜਾਇਬ ਸਿੰਘ ਛੰਨਾ, ਹਰਬੰਸ ਸਿੰਘ ਨਾਨੋਵਾਲ, ਸੁਰਜੀਤ ਸਿੰਘ ਸ. ਸਰਪੰਚ, ਮਨਦੀਪ ਵਰਮਾ, ਨਾਜ਼ਰ ਸਿੰਘ ਰਾਠੀ, ਗੁਰਵਿੰਦਰ ਸਿੰਘ ਪਨੈਚ, ਜਤਿੰਦਰ ਬੰਟੀ ਸਾਹੀਏਵਾਲ, ਹਰਕੀਰਤ ਸਿੰਘ ਮਾਹਲ, ਹੰਸਾ ਸਿੰਘ ਸਰਪੰਚ ਰਾਮਗਡ਼੍ਹ, ਗੁਰਿੰਦਰ ਸਿੰਘ ਪਾਲੀਆ, ਨਾਜ਼ਰ ਸਿੰਘ ਪੂਣੀਏਵਾਲ, ਅਮਰੀਸ਼ ਸਿੰਘ ਸਰਪੰਚ ਜਸੋਮਾਜਰਾ ਅਤੇ ਮਨਜੀਤ ਸਿੰਘ ਝੰਬਾਲੀ ਸਮੇਤ ਕਲੱਬ ਮੈਂਬਰ ਹਾਜ਼ਰ ਸਨ।