ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਰਿਹਾ ਸ਼ਲਾਘਾਯੋਗ
Monday, Apr 01, 2019 - 04:43 AM (IST)
ਫਤਿਹਗੜ੍ਹ ਸਾਹਿਬ (ਰੂਪੀ)-ਸਰਹਿੰਦ ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ ਦਾ ਸਾਲਾਨਾ ਨਤੀਜਾ ਐਲਾਨਿਆ ਗਿਆ। ਇਸ ਪ੍ਰੋਗਰਾਮ ਦੇ ਵਿਸ਼ੇ ਵਿਚ ਸਕੂਲ ਪ੍ਰਿੰਸੀਪਲ ਦਵਿੰਦਰ ਕੁਮਾਰ ਨੇ ਦੱਸਿਆ ਕਿ ਇਸ ਮੌਕੇ ਅਸ਼ੋਕਾ ਐਜੂਕੇਸ਼ਨਲ ਟਰੱਸਟ ਦੇ ਪ੍ਰਧਾਨ ਸੁਭਾਸ਼ ਸੂਦ, ਸਾਬਕਾ ਪ੍ਰਧਾਨ ਰਾਜੀਵ ਦੱਤਾ, ਸੈਕਟਰੀ ਸੁਰਿੰਦਰ ਭਾਰਦਵਾਜ, ਮੈਨੇਜਰ ਮੁਨੀਸ਼ ਮੈਂਗੀ, ਪ੍ਰੋਫੈਸਰ ਅਸ਼ੋਕ ਸੂਦ, ਪ੍ਰੋ. ਨਰਿੰਦਰ ਸੂਦ, ਪ੍ਰੋ. ਬਲਰਾਜ ਸੂਦ, ਤਰਸੇਮ ਖੁੱਲਰ, ਦਵਿੰਦਰ ਵਰਮਾ, ਨਰੇਸ਼ ਘਈ, ਸੁਮਿਤ ਮੋਦੀ ਵਿਸ਼ੇਸ਼ ਰੂਪ ਵਿਚ ਹਾਜ਼ਰ ਹੋਏ ਤੇ ਉਨ੍ਹਾਂ ਵਲੋਂ ਉਚ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਸਕੂਲ ਦੇ ਸਾਲਾਨਾ ਨਤੀਜੇ ਦੇ ਵਿਸ਼ੇ ਵਿਚ ਦਵਿੰਦਰ ਨੇ ਦੱਸਿਆ ਕਿ ਸਕੂਲ ਦੇ 11ਵੀਂ ਨਾਨ ਮੈਡੀਕਲ ਦੇ ਵਿਦਿਆਰਥੀ ਪੰਕਜ ਕੁਮਾਰ ਨੇ 94. 2 ਫੀਸਦੀ ਨੰਬਰ ਲਏ, 11ਵੀਂ ਕਾਮਰਸ ਦੇ ਵਿਦਿਆਰਥੀ ਦੀਪਕ ਗਰਗ ਨੇ 95. 6 ਫੀਸਦੀ ਨੰਬਰ ਪ੍ਰਾਪਤ ਕੀਤੇ ਅਤੇ 11ਵੀਂ ਆਰਟਸ ਦੇ ਜਸਪ੍ਰੀਤ ਸਿੰਘ ਨੇ 85. 3 ਫੀਸਦੀ ਨੰਬਰ ਪ੍ਰਾਪਤ ਕੀਤੇ। ਉਨ੍ਹਾਂ ਵਿਦਿਆਰਥੀਆਂ ਦੀ ਸਫ਼ਲਤਾ ’ਤੇ ਮੁਬਾਰਕਬਾਦ ਦਿੰਦਿਆਂ ਉਨਾਂ ਨੂੰ ਭਵਿੱਖ ਵਿਚ ਸਖ਼ਤ ਮਿਹਨਤ ਲਈ ਵੀ ਪ੍ਰੇਰਿਆ। ਇਸ ਮੌਕੇ ਅਸ਼ੋਕਾ ਐਜੂਕੇਸ਼ਨਲ ਟਰੱਸਟ ਦੇ ਪ੍ਰਧਾਨ ਸੁਭਾਸ਼ ਸੂਦ ਅਤੇ ਮੈਨੇਜਰ ਮੁਨੀਸ਼ ਮੈਂਗੀ ਨੇ ਸਕੂਲ ਦੇ ਚੰਗੇ ਨਤੀਜੇ ਦਾ ਸੇਹਰਾ ਪ੍ਰਿੰਸੀਪਲ ਦਵਿੰਦਰ ਕੁਮਾਰ ਅਤੇ ਸਟਾਫ ਨੂੰ ਦਿੰਦਿਆਂ ਕਿਹਾ ਕਿ ਅਥਾਹ ਮਿਹਨਤ ਹੀ ਸਫ਼ਲਤਾ ਦਾ ਮੁੱਖ ਦੁਆਰ ਹੈ ਅਤੇ ਸਹੀ ਮਾਰਗਦਰਸ਼ਨ ਅਤੇ ਚੰਗਾ ਅਧਿਆਪਕ ਹੀ ਆਪਣੇ ਵਿਦਿਆਰਥੀ ਨੂੰ ਸਹੀ ਸਿੱਖਿਆ ਦੇ ਕੇ ਉਸਨੂੰ ਸਫਲਤਾ ਦੇ ਮੁਕਾਮ ’ਤੇ ਪਹੁੰਚਾ ਸਕਦਾ ਹੈ। ਇਸ ਮੌਕੇ ਰਾਜ ਕੁਮਾਰ, ਨਰਿੰਦਰ ਕੁਮਾਰ, ਸੁਨੀਲ ਜੋਸ਼ੀ, ਗੌਰਵ ਸਿਆਲ, ਆਸ਼ਾ ਜੋਸ਼ੀ, ਉਰਮਿਲਾ ਦੇਵੀ, ਦਵਿੰਦਰ ਕੌਰ, ਸਕੂਲ ਸਟਾਫ ਅਤੇ ਮਾਪੇ ਮੌਜੂਦ ਸਨ।
