ਮੋਦੀ ਨੇ 5 ਸਾਲ ਦੇਸ਼ ਨੂੰ ਲੁੱਟਿਆ, ਹੁਣ ਕਿਉਂ ਰਚਾ ਰਿਹੈ ‘ਚੌਕੀਦਾਰ’ ਦਾ ਢੌਂਗ? : ਪ੍ਰਨੀਤ ਕੌਰ
Monday, Apr 01, 2019 - 04:16 AM (IST)
ਪਟਿਆਲਾ (ਸਨੇਹੀ)-‘ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ 5 ਸਾਲ ਤੋਂ ਹਿੰਦੁਸਤਾਨ ਦੀ ਜਨਤਾ ਨੂੰ ਲੁਟਦਾ ਰਿਹਾ ਹੈ। ਹੁਣ ‘ਚੌਕੀਦਾਰ’ ਦਾ ਢੌਂਗ ਕਿਉਂ ਰਚਾ ਰਿਹਾ ਹੈ?’ ਇਹ ਪ੍ਰਗਟਾਵਾ ਸਾਬਕਾ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਨੇ ਅੱਜ ਇਥੇ ਸੀਨੀਅਰ ਕਾਂਗਰਸੀ ਆਗੂ ਜਥੇਦਾਰ ਮੰਗਤ ਸਿੰਘ ਘੱਗਾ ਦੀ ਬਰਸੀ ਮੌਕੇ ਸ਼ਰਧਾਂਜਲੀ ਦੇਣ ਉਪਰੰਤ ਪ੍ਰੈੈੱਸ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਰਾਜ-ਕਾਲ ਦੌਰਾਨ ਦੇਸ਼ ਦੀ ਜਨਤਾ ਨੂੰ ਸਹੂਲਤਾਂ ਘੱਟ ਅਤੇ ਨੋਟਬੰਦੀ, ਜੀ. ਐੱਸ. ਟੀ., ਆਈ. ਐੈੱਸ. ਟੀ. ਅਤੇ ਹੋਰ ਭਾਰੇ ਟੈਕਸਾਂ ਜਿਹੀਆਂ ਮੁਸ਼ਕਲਾਂ ਜ਼ਿਆਦਾ ਦਿੱਤੀਆਂ ਹਨ। ਇਸ ਕਾਰਨ ਦੇਸ਼ ਦੀ ਜਨਤਾ ਮੋਦੀ ਦੇ ਰਾਜ ਤੋਂ ਤ੍ਰਾਹ-ਤ੍ਰਾਹ ਕਰ ਉੱਠੀ ਹੈ। ਨਤੀਜੇ ਵਜੋਂ ਲੋਕ ਸਭਾ ਚੋਣਾਂ ਵਿਚ ਜਿੱਥੇ ਭਾਜਪਾ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ, ਉਥੇ ਕਾਂਗਰਸ ਪਾਰਟੀ ਬਡ਼ੀ ਸ਼ਾਨ ਨਾਲ ਜਿੱਤ ਪ੍ਰਾਪਤ ਕਰ ਕੇ ਦੇਸ਼ ਦਾ ਸਰਬਪੱਖੀ ਵਿਕਾਸ ਕਰੇਗੀ। ਇਸ ਦੌਰਾਨ ਜਦੋਂ ਮਹਾਰਾਣੀ ਪ੍ਰਨੀਤ ਕੌਰ ਕੋਲੋਂ ਪੁੱਛਿਆ ਗਿਆ ਕਿ ਹਲਕਾ ਸ਼ੁਤਰਾਣਾ ਲਈ ਸਭ ਤੋਂ ਵੱਡਾ ਪ੍ਰਾਜੈਕਟ ਕੀ ਲੈ ਕੇ ਆ ਰਹੇ ਹੋ? ਤਾਂ ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਵਾਲਿਆਂ ਵਾਂਗ ਮੈਨੂੰ ਫੋਕੀਆਂ ਫਡ਼੍ਹਾਂ ਮਾਰਨੀਆਂ ਨਹੀਂ ਆਉਂਦੀਆਂ। ਇਸ ਲਈ ਮੈਂ ਇਸ ਪ੍ਰਾਜੈਕਟ ਲਈ ਕੁੱਝ ਨਹੀਂ ਕਹਿ ਸਕਦੀ। ਉਹ ਤਾਂ ਪਿੱਛੋਂ ਆਉਣਾ ਹੈ। ਇਸ ਮੌਕੇ ਵਿਧਾਇਕ ਨਿਰਮਲ ਸਿੰਘ, ਯੂਥ ਆਗੂ ਸਤਨਾਮ ਸਿੰਘ, ਜੈ ਪ੍ਰਤਾਪ ਸਿੰਘ ਡੇਜ਼ੀ ਕਾਹਲੋਂ, ਜਗਦੀਸ਼ ਰਾਏ ਪੱਪੂ, ਤਰਸੇਮ ਬਾਂਸਲ ਪਾਤਡ਼ਾਂ, ਪ੍ਰੇਮ ਗੁਪਤਾ, ਰਾਮਾ ਗੁਪਤਾ ਪਾਤਡ਼ਾਂ, ਜ਼ੋਰਾ ਸਿੰਘ ਪਾਤਡ਼ਾਂ, ਹਰਪ੍ਰੀਤ ਸਿੰਘ ਬੱਬੂ ਬਾਜਵਾ, ਨਰੇਸ਼ ਬਾਂਸਲ, ਸੁਖਦਰਸ਼ਨ ਮਿੰਨੀ, ਇੰਸਪੈਕਟਰ ਗੁਰਮੀਤ ਸਿੰਘ, ਹਰਜਿੰਦਰ ਸਿੰਘ ਖੰਗੂਡ਼ਾ, ਰਮੇਸ਼ ਬਤਰਾ, ਕਾਲਾ ਗੁੱਜਰ , ਗੁਰੀ ਘੱਗਾ, ਜੱਗੀ ਕਲਵਾਨੂੰ, ਬਲਾਕ ਸੰਮਤੀ ਮੈਂਬਰ ਨਿਰਮਲ ਕੌਰ, ਗੁਰਦੀਪ ਸਿੰਘ ਮੋਮੀਆਂ, ਫੂਲਾ ਸਿੰਘ ਸਧਾਰਨਪੁਰ, ਦੀਪਾ ਰਾਮ ਰਾਜੂ ਕੰਬੋਜ, ਧੰਨਾ ਸਿੰਘ ਕਲਵਾਨੂੰ, ਕੁਲਵੰਤ ਸੋਹਲ, ਮੰਨਾ ਰਾਮ, ਕੁਲਦੀਪ ਮਿਸਾਲ, ਗੁਰਜੰਟ ਗੰਢੂਆਂ, ਹਰਮੇਸ਼ ਸ਼ੁਕਲਾ, ਰਘਵੀਰ ਗਰਗ, ਵਿਨੋਦ ਬਾਂਸਲ ਨਨਹੇਡ਼ਾ, ਜਸਵੀਰ ਕੌਰ ਐੱਮ. ਸੀ., ਰਿੰਪਲ ਕੌਰ, ਗੁੱਡੂ ਰਾਮ ਅਤੇ ਰਾਜਿੰਦਰ ਗਰਗ ਆਦਿ ਹਾਜ਼ਰ ਸਨ।
