ਸਮਾਜ ਸੇਵਕ ਸਿੰਗਲਾ ਵੱਲੋਂ ਸਿਵਲ ਹਸਪਤਾਲ ’ਚ ਲੰਗਰ ਭਵਨ ਦੀ ਉਸਾਰੀ
Monday, Apr 01, 2019 - 04:15 AM (IST)
ਪਟਿਆਲਾ (ਜੈਨ)-ਸਿਵਲ ਹਸਪਤਾਲ ਕੰਪਲੈਕਸ ਵਿਖੇ ਅੱਜ ਸਵਰਗੀ ਇੰਦਰਜੀਤ ਸਿੰਗਲਾ ਐੈੱਮ. ਡੀ. ਨਵਭਾਰਤ ਫਰਨੀਚਰ ਪੈਲੇਸ ਦੀ ਯਾਦ ਵਿਚ ਲੰਗਰ ਭਵਨ ਦੀ ਉਸਾਰੀ ਦਾ ਨੀਂਹ-ਪੱਥਰ ਸਮਾਜ ਸੇਵਕ ਰਮਨ ਸਿੰਗਲਾ ਨੇ ਰੱਖਿਆ। ਇਸ ਮੌਕੇ ਅਕਾਲੀ ਦਲ ਦੇ ਜਥੇਬੰਦਕ ਸੈਕਟਰੀ ਅਸ਼ੋਕ ਬਾਂਸਲ, ਸੂਰਜ ਭਾਨ ਸਿੰਗਲਾ, ਲਛਮਣ ਦਾਸ ਐੱਸ. ਡੀ. ਓ., ਹੇਮੰਤ ਕੁਮਾਰ ਜੇ. ਈ., ਪੰਡਿਤ ਲਲਿਤ ਸ਼ਰਮਾ, ਦੀਵਾਨ ਚੰਦ ਗੁਪਤਾ ਵਿੱਤ ਸੈਕਟਰੀ ਰਾਈਸ ਮਿੱਲਰਜ਼ ਐਸੋਸੀਏਸ਼ਨ, ਐੈੱਸ. ਐੈੱਮ. ਓ. ਡਾ. ਸੰਜੇ ਗੋਇਲ, ਚਮਨ ਲਾਲ ਪ੍ਰਧਾਨ, ਪ੍ਰਮੋਦ ਗੁਪਤਾ ਚੰਨੋ, ਸੁਰਿੰਦਰ ਸਿੰਗਲਾ, ਦਕਸ਼ ਸਿੰਗਲਾ, ਅਸ਼ੀਸ਼ ਸਿੰਗਲਾ, ਜਗਤਾਰ ਸਿੰਘ ਸਾਧੋਹੇਡ਼ੀ ਜ਼ਿਲਾ ਕਾਂਗਰਸ ਉੱਪ-ਪ੍ਰਧਾਨ, ਕਪਿਲ ਸਿੰਗਲਾ, ਯਸ਼ਪਾਲ ਸਿੰਗਲਾ ਅਤੇ ਹੋਰ ਪਤਵੰਤੇ ਮੌਜੂਦ ਸਨ। ਰਮਨ ਸਿੰਗਲਾ ਨੇ ਕਿਹਾ ਕਿ ਮਾਨਵਤਾ ਦੀ ਸੇਵਾ ਲਈ ਅਸੀਂ ਸ਼੍ਰੀ ਸ਼ਨੀਦੇਵ ਮੰਦਰ ਕਮੇਟੀ ਵੱਲੋਂ ਇੱਥੇ ਮਰੀਜ਼ਾਂ ਤੇ ਵਾਰਸਾਂ ਲਈ ਰੋਜ਼ਾਨਾ ਲੰਗਰ ਦਾ ਪ੍ਰਬੰਧ ਕੀਤਾ ਹੈ। ਵਰਣਨਯੋਗ ਹੈ ਕਿ ਨਗਰ ਸੁਧਾਰ ਸਭਾ ਵੱਲੋਂ ਇਸ ਕੰਪਲੈਕਸ ਵਿਚ 36 ਸਾਲ ਪਹਿਲਾਂ 2 ਵੱਡੇ ਹਾਲਾਂ ਦੀ ਉਸਾਰੀ ਕਰਵਾਈ ਗਈ ਸੀ। ਇਸ ਦੇ ਪੱਥਰ ਉਸ ਸਮੇਂ ਦੇ ਮਾਲ ਮੰਤਰੀ ਗੁਰਦਰਸ਼ਨ ਸਿੰਘ ਨੇ 29 ਅਗਸਤ 1982 ਨੂੰ ਰੱਖੇ ਸਨ।
