ਬੇਕਾਬੂ ਟਰੱਕ ਵੱਡੀ ਨਦੀ ’ਚ ਡਿੱਗਾ
Monday, Apr 01, 2019 - 04:14 AM (IST)
ਪਟਿਆਲਾ (ਬਲਜਿੰਦਰ)-ਸ਼ਹਿਰ ਦੀ ਰਾਜਪੁਰਾ ਰੋਡ ਤੋਂ ਬਿਸ਼ਨ ਨਗਰ ਨੂੰ ਜਾ ਰਹੀ ਰੋਡ ’ਤੇ ਅੱਜ ਸਵੇਰੇ ਇਕ ਟਰੱਕ ਬੇਕਾਬੂ ਹੋ ਕੇ ਵੱਡੀ ਨਦੀ ’ਚ ਡਿੱਗ ਪਿਆ। ਹਾਦਸੇ ’ਚ ਟਰੱਕ ਦਾ ਡਰਾਈਵਰ ਵਾਲ-ਵਾਲ ਬਚ ਗਿਆ। ਜਾਣਕਾਰੀ ਮੁਤਾਬਕ îਇਕ ਖਾਲੀ ਟਰੱਕ ਦੁਪਹਿਰ ਨੂੰ ਟਰੱਕ ਯੂਨੀਅਨ ਤੋਂ ਡਰਾਈਵਰ ਆਪਣੇ ਘਰ ਲੈ ਕੇ ਜਾ ਰਿਹਾ ਸੀ। ਜਿਉਂ ਹੀ ਬਿਸ਼ਨ ਨਗਰ ਵਾਲੀ ਸਡ਼ਕ ’ਤੇ ਟਰੱਕ ਮੁਡ਼ਿਆ ਤਾਂ ਟਰਾਲੀ ਨੂੰ ਬਚਾਉਂਦੇ ਹੋਏ ਸਿੱਧਾ ਨਦੀ ਵਿਚ ਜਾ ਡਿੱਗਾ। ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪੁਲਸ ਪਾਰਟੀ ਵੀ ਪਹੁੰਚ ਗਈ ਸੀ।
