ਰਾਮ ਸਿੰਘ ਸਨੌਰ ਨੂੰ ਇੰਪਲਾਈਜ਼ ਫੈੈੱਡਰੇਸ਼ਨ ਯੂਨੀਅਨ ਦਾ ਪ੍ਰਧਾਨ ਬਣਾਇਆ
Monday, Apr 01, 2019 - 04:13 AM (IST)
ਪਟਿਆਲਾ (ਜੋਸਨ)-ਇੰਪਲਾਈਜ਼ ਫੈੈੱਡਰੇਸ਼ਨ ਸੁਰਿੰਦਰ ਪਹਿਲਵਾਨ ਵੱਲੋਂ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਚੱਲ ਰਹੀਆਂ ਸੰਵਿਧਾਨਕ ਚੋਣਾਂ ’ਚ ਪੂਰਬੀ ਮੰਡਲ ਪਟਿਆਲਾ ਦੀ ਚੋਣ ਕੁਲਵੰਤ ਸਿੰਘ ਅਟਵਾਲ ਸਰਕਲ ਪ੍ਰਧਾਨ, ਬ੍ਰਿਜ ਮੋਹਨ ਚੋਪਡ਼ਾ ਸਕੱਤਰ, ਦੀਪ ਇੰਦਰ ਸਿੰਘ ਪ੍ਰਧਾਨ ਅਤੇ ਰਾਜਿੰਦਰ ਠਾਕੁਰ ਮੀਤ ਪ੍ਰਧਾਨ ਦੀ ਦੇਖ-ਰੇਖ ਹੇਠ ਕਰਵਾਈ ਗਈ। ਇਸ ਦੌਰਾਨ ਰਾਮ ਸਿੰਘ ਸਨੌਰ ਨੂੰ ਸਰਬਸਮੰਤੀ ਨਾਲ ਪ੍ਰਧਾਨ ਥਾਪਿਆ ਗਿਆ। ਰਾਮ ਸਿੰਘ ਨੇ ਨਵੀਂ ਚੁਣੀ ਕਮੇਟੀ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਪਣਾ ਕੰਮ ਪੂਰੀ ਈਮਾਨਦਾਰੀ ਨਾਲ ਕਰਨਗੇ। ਇਸ ਮੌਕੇ ਕੁਲਦੀਪ ਸਿੰਘ ਸੀਨੀਅਰ ਮੀਤ ਪ੍ਰਧਾਨ, ਵਾਸਦੇਵ ਸ਼ਰਮਾ ਮੀਤ ਪਧਾਨ, ਜੋਗਿੰਦਰ ਗਿਰ ਮੀਤ ਪ੍ਰਧਾਨ, ਗੁਰਭਜਨ ਸਿੰਘ ਚੌਹਾਨ ਸਕੱਤਰ, ਬਲਜਿੰਦਰ ਸਿੰਘ ਸੀਨੀਅਰ ਸਕੱਤਰ, ਕ੍ਰਿਸ਼ਨ ਕੁਮਾਰ ਜਥੇਬੰਦਕ ਸਕੱਤਰ ਅਤੇ ਸ਼ਮਸ਼ੇਰ ਸਿੰਘ ਨੂੰ ਕੈਸ਼ੀਅਰ ਚੁਣਿਆ ਗਿਆ।
