ਬੀ.ਸੀ.ਏ.-5 ਸਮੈਸਟਰ ਦੇ ਵਿਦਿਆਰਥੀਆਂ ਨੇ ਕੀਤਾ ਗੋਬਿੰਦਗਡ਼੍ਹ ਪਬਲਿਕ ਕਾਲਜ ਦਾ ਨਾਂ ਰੌਸ਼ਨ

01/23/2019 10:08:44 AM

ਫਤਿਹਗੜ੍ਹ ਸਾਹਿਬ (ਸੁਰੇਸ਼)-ਗੋਬਿੰਦਗਡ਼੍ਹ ਪਬਲਿਕ ਕਾਲਜ (ਜੀ.ਪੀ.ਸੀ.) ਬੀ. ਸੀ. ਏ.-5 ਸਮੈਸਟਰ ਦੇ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਚੰਡੀਗਡ਼੍ਹ ਵਲੋਂ ਦਸੰਬਰ-2018 ਵਿਚ ਲਈਆਂ ਗਈਆਂ ਪ੍ਰੀਖਿਆਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਪ੍ਰਿੰਸੀਪਲ ਡਾ. ਨੀਨਾ ਸੇਠ ਪਜਨੀ ਨੇ ਦੱਸਿਆ ਕਿ ਬੀ. ਸੀ. ਏ ਪੰਜਵੇਂ ਸਮੈਸਟਰ ਦੀ ਕਮਲਜੀਤ ਸੈਣੀ ਨੇ 78.25 ਫੀਸਦੀ ਅੰਕ ਪ੍ਰਾਪਤ ਕਰਕੇ ਕਾਲਜ ਵਿਚੋਂ ਪਹਿਲਾ ਤੇ ਗੁਰਕੀਰਤ ਸਿੰਘ ਨੇ 77 ਫੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਅਤੇ ਆਂਚਲ ਨੇ 70.5 ਫੀਸਦੀ ਫੀਸਦੀ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜਦਕਿ ਕਾਲਜ ਦਾ ਨਤੀਜਾ 100 ਫੀਸਦੀ ਰਿਹਾ। ਪ੍ਰਿੰਸੀਪਲ ਡਾ.ਨੀਨਾ ਸੇਠ ਪਜਨੀ ਅਤੇ ਸਵਰਨਜੀਤ ਸਿੰਘ ਬਗ਼ਲੀ ਪ੍ਰਧਾਨ ਜੀ. ਪੀ. ਸੀ. ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਸ ਉਪਲੱਬਧੀ ਲਈ ਵਧਾਈ ਦਿੱਤੀ ਹੈ।

Related News