ਗਣਤੰਤਰ ਦਿਵਸ ਤਹਿਤ ਬੱਸੀ ਪਠਾਣਾਂ ਪੁਲਸ ਨੇ ਬਰਸਾਤ ’ਚ ਹੀ ਚਲਾਇਆ ਸਰਚ ਆਪ੍ਰੇਸ਼ਨ

01/23/2019 10:08:08 AM

ਫਤਿਹਗੜ੍ਹ ਸਾਹਿਬ (ਰਾਜਕਮਲ)-ਗਣਤੰਤਰ ਦਿਵਸ ਨੂੰ ਲੈ ਕੇ ਬੱਸੀ ਪਠਾਣਾਂ ਦੀ ਸਬਜ਼ੀ ਮੰਡੀ ਵਿਚ ਕਰਵਾਏ ਜਾਣ ਵਾਲੇ ਸਮਾਗਮ ਦੀਆਂ ਤਿਆਰੀਆਂ ਸਬੰਧੀ ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਵਲੋਂ ਵਿਸ਼ੇਸ਼ ਵਿਉਂਤਬੰਦੀ ਕੀਤੀ ਗਈ ਹੈ। ਬੱਸੀ ਪਠਾਣਾਂ ਪੁਲਸ ਵਲੋਂ ਡੀ. ਐੱਸ. ਪੀ. ਨਵਨੀਤ ਕੌਰ ਗਿੱਲ ਦੀ ਅਗਵਾਈ ਹੇਠ ਜਿਥੇ ਵਿਸ਼ੇਸ਼ ਚੈਕਿੰਗ ਕੀਤੀ ਗਈ, ਉਥੇ ਬਰਸਾਤ ਦੀ ਪ੍ਰਵਾਹ ਨਾ ਕਰਦਿਆਂ ਸ਼ਹਿਰ , ਰੇਲਵੇ ਸਟੇਸ਼ਨ ਤੋਂ ਲੰਘਣ ਵਾਲੀਆਂ ਟ੍ਰੇਨਾਂ ਤੇ ਬੱਸ ਅੱਡੇ ਸਮੇਤ ਭੀਡ਼-ਭਡ਼ੱਕੇ ਵਾਲੀਆਂ ਥਾਵਾਂ ’ਤੇ ਸਰਚ ਆਪ੍ਰੇਸ਼ਨ ਵੀ ਚਲਾਇਆ ਗਿਆ। ਗਣਤੰਤਰ ਦਿਵਸ ਮੌਕੇ ਹੋਣ ਵਾਲੇ ਸਮਾਗਮ ਵਿਚ ਕੋਈ ਗਡ਼ਬਡ਼ੀ ਨਾ ਹੋਵੇ, ਇਸ ਲਈ ਪੁਲਸ ਵਲੋਂ ਜ਼ਿਲਾ ਪੁਲਸ ਮੁਖੀ ਮੈਡਮ ਅਲਕਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਖ਼ਤ ਸੁਰੱਖਿਆ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਨਵਨੀਤ ਕੌਰ ਗਿੱਲ ਨੇ ਦੱਸਿਆ ਕਿ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਅੱਜ ਪੁਲਸ ਵਲੋਂ ਐੱਸ. ਆਈ. ਹਰਵਿੰਦਰ ਸਿੰਘ ਅਤੇ ਹੋਰ ਕਰਮਚਾਰੀਆਂ ਸਮੇਤ ਇਕ ਟੀਮ ਬਣਾ ਕੇ ਜਿਥੇ ਰੇਲਵੇ ਸਟੇਸ਼ਨ ਤੋਂ ਗੁਜ਼ਰਨ ਵਾਲੀਆਂ ਗੱਡੀਆਂ, ਬੱਸ ਸਟੈਂਡ ਅਤੇ ਭੀਡ਼-ਭਡ਼ੱਕੇ ਵਾਲੀਆਂ ਥਾਵਾਂ ਦੀ ਬਡ਼ੀ ਹੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ, ਉਥੇ ਝੁੱਗੀਆਂ-ਝੌਂਪਡ਼ੀਆਂ ਵਿਚ ਰਹਿ ਰਹੇ ਲੋਕਾਂ ਦੀ ਵੀ ਸ਼ਨਾਖਤ ਕੀਤੀ ਗਈ ਅਤੇ ਸ਼ਹਿਰਾਂ, ਪਿੰਡਾਂ ਦੇ ਮਕਾਨ, ਦੁਕਾਨ ਮਾਲਕਾਂ ਨੂੰ ਮਕਾਨਾਂ ਵਿਚ ਰਹਿ ਰਹੇ ਕਿਰਾਏਦਾਰਾਂ ਅਤੇ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਰਿਕਾਰਡ ਪੁਲਸ ਕੋਲ ਜਮ੍ਹਾ ਕਰਵਾਉਣ ਦੀ ਵੀ ਸਬੰਧਿਤ ਵਿਅਕਤੀ ਕੋਲ ਅਪੀਲ ਕੀਤੀ ਗਈ ਹੈ। ਦ ਸ਼ਹਿਰ ਦੀ ਸੁਰੱਖਿਆ ਦੇ ਮੱਦਨਜ਼ਰ ਜਿਥੇ ਜ਼ਿਆਦਾਤਰ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ ਉਥੇ ਪੁਲਸ ਵਲੋਂ ਸ਼ਹਿਰ ਵਿਚ ਆਉਣ-ਜਾਣ ਵਾਲੇ ਸਮੁੱਚੇ ਰਸਤਿਆਂ ’ਤੇ ਨਾਕਾਬੰਦੀ ਕਰ ਕੇ ਹਰੇਕ ਵਿਅਕਤੀ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਸ਼ਹਿਰ ਵਿਚ ਕੋਈ ਵੀ ਅਣਜਾਣ ਵਿਅਕਤੀ ਜਾਂ ਲਾਵਾਰਸ ਚੀਜ਼ ਦਿਖਾਈ ਦੇਵੇ ਤਾਂ ਉਹ ਤੁਰੰਤ ਪੁਲਸ ਨੂੰ ਸੂਚਿਤ ਕਰਨ।

Related News