ਜਥੇ. ਕਰਮਜੀਤ ਸਿੰਘ ਭਗਡ਼ਾਣਾ ਮੁਲਾਜ਼ਮ ਵਿੰਗ ਦੇ ਸੂਬਾ ਪ੍ਰਧਾਨ ਬਣੇ

01/23/2019 10:08:00 AM

ਫਤਿਹਗੜ੍ਹ ਸਾਹਿਬ (ਜਗਦੇਵ)-ਸ਼੍ਰੋਮਣੀ ਅਕਾਲੀ ਦਲ ਵਿਚ ਲੰਮੇ ਸਮੇਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਪਾਰਟੀ ਦੇ ਨਿਰਧਡ਼ਕ ਜਰਨੈਲ ਮੁਲਾਜ਼ਮ ਆਗੂ ਜੱਥੇ. ਕਰਮਜੀਤ ਸਿੰਘ ਭਗਡ਼ਾਣਾ ਨੂੰ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਸਿਫਾਰਿਸ਼ ’ਤੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਕਰਮਜੀਤ ਸਿੰਘ ਭਗਡ਼ਾਣਾ ਨੂੰ ਸ਼੍ਰੋਮਣੀ ਅਕਾਲੀ ਦਲ ਮੁਲਾਜ਼ਮ ਵਿੰਗ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜੱਥੇ. ਭਗਡ਼ਾਣਾ ਦੀ ਇਸ ਨਿਯੁਕਤੀ ’ਤੇ ਜਿੱਥੇ ਸੂਬੇ ਦੇ ਸਮੁੱਚੇ ਮੁਲਾਜ਼ਮ ਵਰਗ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਉੱਥੇ ਹਲਕਾ ਅਮਲੋਹ ਨੂੰ ਪਾਰਟੀ ਵਲੋਂ ਦਿੱਤੇ ਇਸ ਵੱਡੇ ਮਾਣ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਅਤੇ ਆਗੂਆਂ ਵਿਚ ਵੀ ਭਗਡ਼ਾਣਾ ਦੇ ਪ੍ਰਧਾਨ ਬਣਨ ਤੇ ਮਾਣ ਮਹਿਸੂਸ ਕੀਤਾ ਜਾ ਰਿਹਾ ਹੈ। ਅੱਜ ਜਿੱਥੇ ਵੱਖ-ਵੱਖ ਆਗੂਆਂ ਅਤੇ ਲੀਡਰਸ਼ਿਪ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਜੱਥੇ ਭਗਡ਼ਾਣਾ ਨੂੰ ਮੁਲਾਜ਼ਮ ਵਿੰਗ ਦਾ ਪ੍ਰਧਾਨ ਨਿਯੁਕਤ ਕਰਨ ਤੇ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਉੱਥੇ ਉਨਾਂ ਜੱਥੇ. ਭਗਡ਼ਾਣਾ ਤੋਂ ਆਸ ਪ੍ਰਗਟਾਈ ਕਿ ਉਹ ਪਿਛਲੇ ਸਮੇਂ ਦੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਅੱਗੋਂ ਵੀ ਕੋਈ ਕਸਰ ਬਾਕੀ ਨਹੀਂ ਛੱਡਣਗੇ। ਅੱਜ ਹੋਈ ਇਸ ਨਿਯੁਕਤੀ ਤੇ ਸੀਨੀ. ਲੀਡਰਸ਼ਿਪ ਦਾ ਧੰਨਵਾਦ ਤੇ ਜੱਥੇ. ਕਰਮਜੀਤ ਸਿੰਘ ਭਗਡ਼ਾਣਾ ਨੂੰ ਵਧਾਈ ਦੇਣ ਵਾਲਿਆਂ ਵਿਚ ਸਾਬਕਾ ਮੰਤਰੀ ਸ. ਸੁਰਜੀਤ ਸਿੰਘ ਰੱਖਡ਼ਾ, ਸਾਬਕਾ ਮੰਤਰੀ ਬੀਬੀ ਜਗੀਰ ਕੌਰ, ਸ. ਦੀਦਾਰ ਸਿੰਘ ਭੱਟੀ ਹਲਕਾ ਇੰਚਾਰਜ ਸਰਹਿੰਦ, ਸ. ਦਰਬਾਰਾ ਸਿੰਘ ਗੁਰੂ ਹਲਕਾ ਇੰਚਾਰਜ ਬੱਸੀ ਪਠਾਣਾਂ, ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ, ਜ਼ਿਲਾ ਪ੍ਰਧਾਨ ਜੱਥੇ ਸਵਰਨ ਸਿੰਘ ਚਨਾਰਥਲ, ਇਸਤਰੀ ਵਿੰਗ ਦੀ ਜ਼ਿਲਾ ਪ੍ਰਧਾਨ ਬੀਬੀ ਮਨਪ੍ਰੀਤ ਕੋਰ ਹੁੰਦਲ, ਯੂਥ ਅਕਾਲੀ ਦਲ ਦੇ ਕੌਮੀ ਬੁਲਾਰੇ ਅਮਿਤ ਸਿੰਘ ਰਾਠੀ, ਐੱਸ. ਓ. ਆਈ ਦੇ ਜ਼ੋਨਲ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਸੀਨੀ ਯੂਥ ਆਗੂ ਸ਼ਰਨਜੀਤ ਸਿੰਘ ਚਨਾਰਥਲ, ਜੱਥੇ. ਪਰਮਜੀਤ ਸਿੰਘ ਖਨਿਆਣ, ਕੈਪਟਨ ਜਸਵੰਤ ਸਿੰਘ ਬਾਜਵਾ, ਸੀਨੀ. ਆਗੂ ਜਤਿੰਦਰ ਸਿੰਘ ਧਾਲੀਵਾਲ, ਬੀ. ਸੀ. ਵਿੰਗ ਦੇ ਜ਼ਿਲਾ ਪ੍ਰਧਾਨ ਭਿੰਦਰ ਸਿੰਘ ਮੰਡੀ, ਕਾਹਨ ਸਿੰਘ ਝੰਬਾਲਾ, ਜੱਥੇ. ਜਰਨੈਲ ਸਿੰਘ ਮਾਜਰੀ, ਜੱਥੇ ਹਰਬੰਸ ਸਿੰਘ ਬਡਾਲੀ, ਜੱਥੇ ਹਰਿੰਦਰ ਸਿੰਘ ਦੀਵਾ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ, ਜੱਥੇ. ਗੁਰਦੀਪ ਸਿੰਘ ਮੰਡੋਫਲ, ਸ਼ਰਧਾ ਸਿੰਘ ਛੰਨਾ, ਦਰਸ਼ਨ ਸਿੰਘ ਬੱਬੀ, ਜੱਥੇ. ਕੁਲਦੀਪ ਸਿੰਘ ਮੁੱਢਡ਼ੀਆਂ, ਨਿਰਭੈ ਸਿੰਘ ਵਿਰਕ, ਕੁਲਦੀਪ ਸਿੰਘ ਮਛਰਾਈ, ਇਕਬਾਲ ਸਿੰਘ ਰਾਏ, ਆਦਿ ਪ੍ਰਮੁੱਖ ਹਨ।

Related News