ਮਹੀਨੇ ਤੋਂ ਕੂਡ਼ਾ ਸੁੱਟਣ ਦੀ ਸਮੱਸਿਆ ਨਾਲ ਜੂਝ ਰਹੀ ਸੀ ਨਗਰ ਕੌਂਸਲ

01/23/2019 9:53:57 AM

ਪਟਿਆਲਾ (ਅਨੇਜਾ, ਦਰਦ)-ਪਿਛਲੇ ਇਕ ਮਹੀਨੇ ਤੋਂ ਸਮਾਣਾ ਨਗਰ ਕੌਂਸਲ ਕੂਡ਼ਾ ਸੁੱਟਣ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਅੱਜ ਸ਼ਾਮ ਕਾਰਜ-ਸਾਧਕ ਅਫਸਰ ਬਰਜਿੰਦਰ ਅਤੇ ਨਾਇਬ-ਤਹਿਸੀਲਦਾਰ ਪੁਸ਼ਪ ਰਾਜ ਗੋਇਲ ਨੇ ਸਮਾਣਾ ਵਾਸੀਆਂ ਨੂੰ ਇਸ ਸਮੱਸਿਆ ਦੇ ਹੱਲ ਲਈ ਸਾਂਝੇ ਤੌਰ ’ਤੇ ਪਲਾਨਿੰਗ ਬਣਾ ਕੇ ਪੁਲਸ ਪਾਰਟੀ ਨੂੰ ਨਾਲ ਲੈ ਕੇ ਸਰਾਂ ਪੱਤੀ ਵਿਖੇ ਸਰਕਾਰੀ 23 ਏਕਡ਼ ਥਾਂ ’ਤੇ ਕੂਡ਼ਾ ਸੁੱਟਣਾ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਸ਼ਹਿਰ ਵਾਸੀਆਂ ਨੂੰ ਫਿਲਹਾਲ ਕੂਡ਼ੇ ਦੀ ਸਮੱਸਿਆ ਤੋਂ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਕੁਝ ਲੋਕਾਂ ਨੇ ਕੁੂੜਾ ਸੁੱਟਣ ਦਾ ਵਿਰੋਧ ਤਾਂ ਕੀਤਾ ਪਰ ਉਨ੍ਹਾਂ ਨੂੰ ਮੌਕੇ ’ਤੇ ਸਮਝਾ ਕੇ ਨਾਰਾਜ਼ਗੀ ਫਿਲਹਾਲ ਦੂਰ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਵੀ ਨਗਰ ਕੌਂਸਲ ਕਈ ਥਾਵਾਂ ’ਤੇ ਕੂਡ਼ਾ ਸੁੱਟਣ ਦਾ ਯਤਨ ਕਰ ਚੁੱਕੀ ਹੈ। ਲੋਕਾਂ ਦੇ ਵਿਰੋਧ ਕਾਰਨ ਹਰ ਵਾਰ ਅਸਫਲਤਾ ਹੱਥ ਲੱਗੀ। ਹੁਣ ਦੇਖਣਾ ਹੈ ਕਿ ਕੂਡ਼ਾ ਇਸ ਥਾਂ ’ਤੇ ਰੋਜ਼ਾਨਾ ਸੁੱਟਿਆ ਜਾਂਦਾ ਹੈ ਜਾਂ ਹੋਰ ਸਮੱਸਿਆ ਸਾਹਮਣੇ ਆਉਂਦੀ ਹੈ?

Related News