ਪ੍ਰਨੀਤ ਕੌਰ ਦੀ ਰੈਲੀ ਪ੍ਰਤੀ ਪੰਚਾਂ-ਸਰਪੰਚਾਂ ’ਚ ਭਾਰੀ ਉਤਸ਼ਾਹ : ਕਾਕਡ਼ਾ, ਬਿੱਟੂ
Saturday, Jan 19, 2019 - 09:52 AM (IST)
ਪਟਿਆਲਾ (ਜ. ਬ.)-ਪੰਚਾਇਤੀ ਚੋਣਾਂ ਦੌਰਾਨ ਪਿੰਡਾਂ ’ਚ ਜ਼ਿਆਦਾਤਰ ਕਾਂਗਰਸੀ ਪੰਚਾਇਤਾਂ ਦੇ ਗਠਨ ਕਾਰਨ ਪੰਚਾਂ-ਸਰਪੰਚਾਂ ਨਾਲ ਮਿਲਣੀ ਲਈ ਮਹਾਰਾਣੀ ਪ੍ਰਨੀਤ ਕੌਰ ਸਾਬਕਾ ਵਿਦੇਸ਼ ਰਾਜ ਮੰਤਰੀ ਵਿਸ਼ੇਸ਼ ਤੌਰ ’ਤੇ ਦੇਵੀਗਡ਼੍ਹ ਵਿਖੇ ਪਹੁੰਚ ਰਹੇ ਹਨ। ਇਹ ਪ੍ਰਗਟਾਵਾ ਜੋਗਿੰਦਰ ਸਿੰਘ ਕਾਕਡ਼ਾ ਓ. ਐੈੱਸ. ਡੀ. ਹੈਰੀਮਾਨ ਅਤੇ ਡਾ. ਗੁਰਮੀਤ ਸਿੰਘ ਬਿੱਟੂ ਪ੍ਰਧਾਨ ਬਲਾਕ ਭੁਨਰਹੇਡ਼ੀ ਨੇ ਅੱਜ ਦੇਵੀਗਡ਼੍ਹ ਵਿਖੇ 25 ਜਨਵਰੀ ਦੇ ਸਮਾਗਮ ਦੀ ਤਿਆਰੀ ਸਬੰਧੀ ਕਾਂਗਰਸੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਜੋਗਿੰਦਰ ਕਾਕਡ਼ਾ ਤੇ ਗੁਰਮੀਤ ਬਿੱਟੂ ਨੇ ਕਿਹਾ ਕਿ ਪਿੰਡਾਂ ’ਚ ਨਵੇਂ ਬਣੇ ਪੰਚਾਂ-ਸਰਪੰਚਾਂ ਨੂੰ ਸਰਕਾਰ ਤੋਂ ਬਹੁਤ ਉਮੀਦਾਂ ਹਨ। ਜ਼ਿਆਦਾਤਰ ਕਾਂਗਰਸੀ ਪੰਚਾਇਤਾਂ ਬਣਨ ਕਾਰਨ ਮਹਾਰਾਣੀ ਪ੍ਰਨੀਤ ਕੌਰ ਅਤੇ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਪੰਚਾਇਤਾਂ ਨਾਲ ਵਿਸ਼ੇਸ਼ ਤੌਰ ’ਤੇ ਮਿਲਣੀ ਕਰ ਕੇ ਜਿੱਥੇ ਉਨ੍ਹਾਂ ਦਾ ਸਨਮਾਨ ਕਰਨਗੇ, ਉਥੇ ਨਾਲ ਹੀ ਪਿੰਡਾਂ ਦੇ ਨਵੇਂ ਵਿਕਾਸ ਕੰਮਾਂ ਲਈ ਜਾਣਕਾਰੀ ਪ੍ਰਾਪਤ ਕਰ ਕੇ ਉਨ੍ਹਾਂ ਬਾਅਦ ’ਚ ਗ੍ਰਾਂਟਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਗੁਰਮੇਲ ਸਿੰਘ ਫਰੀਦਪੁਰ, ਜੀਤ ਸਿੰਘ ਮੀਰਾਂਪੁਰ, ਮਾਨ ਸਿੰਘ ਨੰਬਰਦਾਰ, ਸਿਮਰਦੀਪ ਬਰਕਤਪੁਰ, ਗੁਰਮੀਤ ਸਿੰਘ ਵਿਰਕ, ਹਰਮੇਸ਼ ਲਾਂਬਾ, ਯਸ਼ਪਾਲ ਸਿੰਗਲਾ, ਸੋਨੀ ਨਿਜ਼ਾਮਪੁਰ, ਗੁਰੀ, ਮੰਗਾ ਜਲਾਲਾਬਾਦ, ਪਲਵਿੰਦਰ ਆਲੀਵਾਲ, ਚਰਨਜੀਤ ਕੌਰ ਕਟਖੇਡ਼ੀ, ਰਿੰਕੂ ਮਿੱਤਲ, ਜਗੀਰ ਸਿੰਘ ਦੇਵੀਗਡ਼੍ਹ, ਨਿਰਮਲ ਸਿੰਘ ਹੀਰਾਗਡ਼੍ਹ, ਮੋਹਨ ਘਡ਼ਾਮੀ, ਕੁਲਦੀਪ ਸ਼ੇਖੂਪੁਰ, ਬਲਦੇਵ ਭੰਬੂਆਂ, ਦਲੀਪ ਸਰੁਸਤੀਗਡ਼੍ਹ, ਭੂਪਿੰਦਰ ਸਿੰਘ ਸੁੰਦਰ ਸਿੰਘ ਵਾਲਾ, ਅਮਰਿੰਦਰ ਸਿੰਘ ਕਛਵਾ ਅਤੇ ਮਨਜਿੰਦਰ ਸਿੰਘ ਸਰਪੰਚ ਆਦਿ ਵੀ ਹਾਜ਼ਰ ਸਨ।
