ਕਾਂਗਰਸ ਪਾਰਟੀ ਅਤੇ ਵਰਕਰਾਂ ਦਾ ਸਾਰੀ ਉਮਰ ਰਹਾਂਗਾ ਰਿਣੀ : ਮਲਹੋਤਰਾ

Saturday, Jan 19, 2019 - 09:51 AM (IST)

ਕਾਂਗਰਸ ਪਾਰਟੀ ਅਤੇ ਵਰਕਰਾਂ ਦਾ ਸਾਰੀ ਉਮਰ ਰਹਾਂਗਾ ਰਿਣੀ : ਮਲਹੋਤਰਾ
ਪਟਿਆਲਾ (ਰਾਜੇਸ਼)-ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਸੀਨੀਅਰ ਮੀਤ ਪ੍ਰਧਾਨ ਵਿਜੇ ਪੰਡਤ, ਐਂਟੀ-ਕੁਰੱਪਸ਼ਨ ਸੈੈੈੱਲ ਦੇ ਚੇਅਰਮੈਨ ਪਰਮਜੀਤ ਸਿੰਘ ਬੇਦੀ ਤੇ ਭਾਈ ਮਨੀ ਸਿੰਘ ਇੰਟਰਨੈਸ਼ਨਲ ਦੇ ਮੁਖੀ ਦਲੀਪ ਸਿੰਘ ਦੀ ਅਗਵਾਈ ਹੇਠ ਇਕ ਸਮਾਗਮ ਕਰਵਾਇਆ ਗਿਆ। ਇਸ ਵਿਚ ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ ਤੇ ਹੋਰ ਆਗੂਆਂ ਨੇ ਪ੍ਰਧਾਨ ਕੇ. ਕੇ. ਮਲਹੋਤਰਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ। ਇਸ ਮੌਕੇ ਮਲਹੋਤਰਾ ਨੇ ਕਿਹਾ ਕਿ ਉਹ ਜਨਮ-ਜਾਤ ਤੋਂ ਕਾਂਗਰਸੀ ਹਨ। ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਨੇ ਜੋ ਉਨ੍ਹਾਂ ਨੂੰ ਮਾਣ-ਸਨਮਾਨ ਬਖਸ਼ਿਆ ਹੈ, ਇਸ ਲਈ ਉਹ ਸਦਾ ਕਾਂਗਰਸ ਪਾਰਟੀ, ਸਮੁੱਚੇ ਅਹੁਦੇਦਾਰਾਂ ਅਤੇ ਵਰਕਰਾਂ ਦੇ ਰਿਣੀ ਰਹਿਣਗੇ। ਕਾਂਗਰਸ ਪਾਰਟੀ ਦੀ ਚਡ਼੍ਹਦੀ ਕਲਾ ਲਈ ਮਿਹਨਤ ਕਰਦੇ ਰਹਿਣਗੇ। ਇਸ ਸਮੇਂ ਬੈਂਕ ਮੁਲਾਜਮ ਆਗੂ ਕੇ. ਕੇ. ਸਹਿਗਲ, ਬਲਬੀਰ ਸਿੰਘ ਸ਼ਾਹੀ, ਬਿੱਲੂ ਬੇਦੀ, ਰਾਜੇਸ਼ ਮੰਡੋਰਾ, ਸ਼ੰਮੀ ਡੈਂਟਰ, ਸੁਖਵਿੰਦਰ ਸੋਨੂੰ, ਸਤੀਸ਼ ਅਨੇਜਾ, ਗੋਪੀ ਰੰਗੀਲਾ, ਪੁਸ਼ਪਿੰਦਰ ਟੀਟੂ, ਜਸਵਿੰਦਰ ਜੁਲਕਾਂ, ਪ੍ਰੋ. ਗੁਰਬਖਸ਼ੀਸ਼ ਸਿੰਘ, ਰਾਜਵਿੰਦਰ ਕੌਰ, ਸੋਨੂੰ ਓਬਰਾਏ, ਰਾਜ ਕੁਮਾਰ ਠਾਕੁਰ, ਦੀਵਾਂਕਰ ਸ਼ਰਮਾ, ਹਨੀ ਸੰਧੂ ਅਤੇ ਮੀਡੀਆ ਇੰਚਾਰਜ ਜਸਵਿੰਦਰ ਜੁਲਕਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।

Related News