ਬੇਰੋਜ਼ਗਾਰ ਅਧਿਆਪਕਾਂ ਦੀ ਪ੍ਰਿੰਸੀਪਲ ਸਕੱਤਰ ਨਾਲ ਮੀਟਿੰਗ ਅੱਜ
Thursday, Mar 12, 2020 - 11:01 AM (IST)
ਪਟਿਆਲਾ: ਪਟਿਆਲਾ 'ਚ ਬੇਰੋਜ਼ਗਾਰ ਈ.ਟੀ.ਟੀ. ਅਧਿਆਪਕਾਂ ਦੇ ਬਾਅਦ ਹੁਣ ਬੁੱਧਵਾਰ ਨੂੰ ਬੀ.ਐੱਡ ਟੈਟ ਪਾਸ ਅਧਿਆਪਕ ਯੂਨੀਅਨ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਹਾਊਸ (ਮੋਤੀ ਮਹਿਲ) ਘੇਰਨ ਦੀ ਕੋਸ਼ਿਸ਼ ਕੀਤੀ। ਬੀ.ਐੱਡ. ਟੈਟ ਪਾਸ ਬੇਰੋਜ਼ਗਾਰ ਦੁਪਹਿਰ 3.45 ਮਿੰਟ 'ਤੇ ਬਾਰਾਦਰੀ ਤੋਂ ਮੋਤੀ ਮਹਿਲਾ ਦੇ ਲਈ ਕੂਚ ਕੀਤਾ। ਫੁਹਾਰਾ ਚੌਕ 'ਤੇ ਪੁਲਸ ਨੇ ਰੋਕਿਆ ਪਰ ਚਕਮਾ ਦੇ ਕੇ ਅੱਗੇ ਨਿਕਲ ਗਏ। ਇਸ ਦੇ ਬਾਅਦ ਵਾਈ. ਪੀ.ਐੱਸ. ਚੌਕ ਪਹੁੰਚੇ ਤਾਂ ਰੋਕਣ 'ਤੇ ਅਧਿਆਪਕ ਅਤੇ ਪੁਲਸ 'ਚ ਧੱਕਾ-ਮੁੱਕਾ ਹੋਈ। ਇਸ ਦੇ ਬਾਅਦ ਅਧਿਆਪਕ ਚੌਕ 'ਤੇ ਧਰਨੇ 'ਤੇ ਬੈਠ ਗਏ। ਇਸ ਦੇ ਬਾਅਦ ਜ਼ਿਲਾ ਪ੍ਰਸ਼ਾਸਨ ਨੇ 12 ਮਾਰਚ (ਬਲਕਿ ਅੱਜ) ਨੂੰ ਚੀਫ ਪ੍ਰਿੰਸੀਪਲ ਸੈਕੇਟਰੀ ਸੁਰੇਸ਼ ਕੁਮਾਰ ਨਾਲ ਮੀਟਿੰਗ ਦਾ ਭਰੋਸਾ ਦਿੱਤਾ ਤਾਂ ਉੱਥੋਂ ਧਰਨਾ ਚੁੱਕੇ ਕੇ ਅਧਿਆਪਕਾਂ ਨੇ ਨਹਿਰੂ ਪਾਰਕ 'ਚ ਪੱਕਾ ਮੋਰਚਾ ਲਗਾ ਦਿੱਤਾ। ਯੂਨੀਅਨ ਨੇ ਕਿਹਾ ਕਿ ਜੇਕਰ ਮੀਟਿੰਗ 'ਚ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਸੂਬੇ ਭਰ 'ਚ ਵੀ ਪ੍ਰਦਰਸ਼ਨ ਕਰਨ ਦੀ ਰਣਨੀਤੀ ਬਣਾਉਣਗੇ।
ਇਹ ਹਨ ਮੰਗਾਂ :
1- ਬੀ. ਐੱਡ. ਟੈੱਟ ਪਾਸ ਉਮੀਦਵਾਰਾਂ ਦੀ ਭਰਤੀ ਲਈ ਘੱਟੋ-ਘੱਟ 15 ਹਜ਼ਾਰ ਅਸਾਮੀਆਂ ਦੀ ਭਰਤੀ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ।
2- ਨੌਕਰੀ ਲਈ ਉਮਰ-ਹੱਦ 37 ਤੋਂ 42 ਸਾਲ ਕੀਤੀ ਜਾਵੇ।
3- ਬਾਰਡਰ-ਕੇਡਰ ਬਣਾਉਣ ਦਾ ਫੈਸਲਾ ਤੁਰੰਤ ਵਾਪਸ ਲੈਂਦਿਆਂ ਭਰਤੀ ਪੂਰੇ ਪੰਜਾਬ ਦੇ ਸਕੂਲਾਂ ਲਈ ਕੀਤੀ ਜਾਵੇ।
4- ਹੈਂਡੀਕੈਪਡ ਦੀਆਂ ਬੈਕਲਾਗ 90 ਅਸਾਮੀਆਂ ਵੀ 55 ਫੀਸਦੀ ਸ਼ਰਤ ਖ਼ਤਮ ਕਰ ਕੇ ਭਰੀਆਂ ਜਾਣ। ਗ੍ਰੈਜੂਏਸ਼ਨ 'ਚੋਂ 55 ਫੀਸਦੀ ਅੰਕਾਂ ਦੀ ਸ਼ਰਤ ਪੱਕੇ ਤੌਰ 'ਤੇ ਖ਼ਤਮ ਕੀਤੀ ਜਾਵੇ।
5- ਸਮਾਜਕ ਸਿੱਖਿਆ ਦੇ ਵਿਸ਼ਾ ਟੈਸਟ ਲਈ ਗ੍ਰੈਜੂਏਸ਼ਨ ਦੇ ਵਿਸ਼ੇ ਪਹਿਲਾਂ ਹੋਈ ਭਰਤੀ ਮੁਤਾਬਕ ਵਿਚਾਰੇ ਜਾਣ।
6- ਜਦੋਂ ਤੱਕ ਟੈੱਸਟ ਪਾਸ ਉਮੀਦਵਾਰਾਂ ਨੂੰ ਰੋਜ਼ਗਾਰ ਨਹੀਂ ਮਿਲਦਾ, ਚੋਣਾਂ ਸਮੇਂ ਕੀਤੇ ਵਾਅਦੇ ਮੁਤਾਬਕ 2500 ਰੁਪਏ ਬੇਰੋਜ਼ਗਾਰੀ ਭੱਤਾ ਦਿੱਤਾ ਜਾਵੇ।
7- ਨਾਜਾਇਜ਼ ਭਰਤੀ ਸ਼ਰਤਾਂ ਕਾਰਣ ਖੁਦਕੁਸ਼ੀ ਕਰ ਗਏ ਜਗਸੀਰ ਸਿੰਘ ਚੱਕ ਭਾਈਕਾ-ਮਾਨਸਾ ਦੇ ਪਰਿਵਾਰ ਨੂੰ 10 ਲੱਖ ਰੁਪਏ ਵਿੱਤੀ ਸਹਾਇਤਾ ਅਤੇ ਇਕ ਨੌਕਰੀ ਦਿੱਤੀ ਜਾਵੇ।