ਸ਼ਿਵ ਸੈਨਾ ਦੇ ਸੂਬਾ ਪ੍ਰਧਾਨ ਨੂੰ ਪੁਲਸ ਨੇ ਕੀਤਾ ਘਰ ''ਚ ਨਜ਼ਰਬੰਦ

Saturday, Aug 10, 2019 - 11:11 AM (IST)

ਸ਼ਿਵ ਸੈਨਾ ਦੇ ਸੂਬਾ ਪ੍ਰਧਾਨ ਨੂੰ ਪੁਲਸ ਨੇ ਕੀਤਾ ਘਰ ''ਚ ਨਜ਼ਰਬੰਦ

ਪਟਿਆਲਾ (ਰਾਜੇਸ਼) : ਪੰਜਾਬ 'ਚ ਅੱਤਵਾਦ ਨੂੰ ਖਤਮ ਕਰਨ ਵਾਲੇ ਸ਼ਹੀਦ ਸ੍ਰੀ ਅਰੁਣ ਵੈਦ ਦੀ ਬਰਸੀ ਅੱਜ ਪਟਿਆਲਾ 'ਚ ਮਨਾਈ ਜਾਣੀ ਸੀ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸ਼ਿਵ ਸੈਨਾ ਦੇ ਸੂਬਾ ਪ੍ਰਧਾਨ ਹਰੀਸ਼ ਸਿੰਘ ਸਨ। ਪੁਲਸ ਨੇ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਘਰ ਪਹੁੰਚ ਕੇ ਉਨ੍ਹਾਂ ਨੂੰ ਨਜ਼ਰ ਬੰਦ ਕਰ ਲਿਆ। ਪੰਜਾਬ ਪੁਲਸ ਦੇ ਦੋ ਡੀ.ਐੱਸ.ਪੀ. ਕ੍ਰਿਸ਼ਨ ਕੁਮਾਰ ਤੇ ਯੋਗੇਸ਼ਵਰ ਸ਼ਰਮਾ ਦੀ ਅਗਵਾਈ 'ਚ ਇਲਾਕੇ ਦੇ ਥਾਣਾ ਮੁੱਖੀ ਵੱਡੀ ਗਿਣਤੀ 'ਚ ਪੁਲਸ ਸਮੇਤ ਉਨ੍ਹਾਂ ਦੇ ਘਰ ਪਹੁੰਚੇ ਤੇ ਸਿੰਗਲਾ ਨਿਵਾਸ ਦੀ ਚਾਰੇ ਪਾਸੇ ਤੋਂ ਘੇਰਾਬੰਦੀ ਕਰ ਲਈ ਜਦਕਿ ਡੀ.ਐੱਸ.ਪੀ. ਅਤੇ ਇੰਸਪੈਕਟਰ ਸਿੰਗਲਾ ਨਿਵਾਸ 'ਚ ਬੈਠੇ ਹੋਏ ਹਨ। 
PunjabKesari
ਜਾਣਕਾਰੀ ਮੁਤਾਬਕ ਪੁਲਸ ਸਿੰਗਲਾ ਵਲੋਂ ਅਯੋਜਿਤ ਕੀਤੇ ਜਾਣ ਵਾਲੇ ਬਰਸੀ ਸਮਾਗਮ ਨੂੰ ਨਹੀਂ ਹੋਣ ਦੇਣਾ ਚਾਹੁੰਦੀ ਸੀ ਕਿਉਂਕਿ ਇਸ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਣ ਦਾ ਖਦਸ਼ਾ ਸੀ। ਇਸ ਤੋਂ ਇਲਾਵਾ ਸਿੰਘ ਨੇ ਧਾਰਾ 370 ਤੇ 35-ਏ ਖਤਮ ਹੋਣ ਦਾ ਸਮਰਥਨ ਕੀਤਾ ਸੀ ਤੇ ਜਸ਼ਨ ਵੀ ਮਨਾਏ ਸਨ ਜਦਕਿ ਪੰਜਾਬ ਸਰਕਾਰ ਨੇ ਜਸ਼ਨ ਮਨਾਉਣ ਤੋਂ ਮਨ੍ਹਾ ਕੀਤਾ ਸੀ।


author

Baljeet Kaur

Content Editor

Related News