ਰਿਵਾਲਵਰ ਸਾਫ ਕਰਦਿਆਂ ਤੇਲ ਕਾਰੋਬਾਰੀ ਦੇ ਸਿਰ ''ਚ ਲੱਗੀ ਗੋਲੀ, ਮੌਤ
Monday, Jun 10, 2019 - 02:09 PM (IST)
ਪਟਿਆਲਾ (ਬਲਜਿੰਦਰ) - ਸ਼ਹਿਰ ਦੀ ਮਾਰਕਲ ਕਾਲੋਨੀ 'ਚ ਬੀਤੇ ਦਿਨ ਇਕ ਤੇਲ ਕਾਰੋਬਾਰੀ ਦੀ ਸਿਰ 'ਚ ਗੋਲੀ ਲੱਗਣ ਨਾਲ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸੁਭਾਸ਼ ਚੰਦ (51) ਵਾਸੀ ਮਾਰਕਲ ਕਾਲੋਨੀ ਵਜੋਂ ਹੋਈ ਹੈ। ਗੋਲੀ ਲੱਗਣ ਕਾਰਨ ਇਕੱਠੇ ਹੋਏ ਲੋਕਾਂ ਨੇ ਉਸ ਨੂੰ ਇਲਾਜ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਣ 'ਤੇ ਪੁੱਜੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਦੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸੁਭਾਸ਼ ਸਵੇਰ ਦੇ ਸਮੇਂ ਆਪਣੀ ਰਿਵਾਲਵਰ ਨੂੰ ਸਾਫ ਕਰ ਰਿਹਾ ਸੀ ਕਿ ਅਚਾਨਕ ਬੰਦੂਕ 'ਚੋਂ ਗੋਲੀ ਚੱਲ ਗਈ, ਜੋ ਸੁਭਾਸ਼ ਦੇ ਸਿਰ 'ਚ ਲੱਗੀ। ਗੋਲੀ ਲੱਗਣ ਕਾਰਨ ਸੁਭਾਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਬੰਦੂਕ, ਇਕ ਖੋਲ ਅਤੇ ਰੌਂਦ ਤੋਂ ਇਲਾਵਾ ਹੋਰ ਕਈ ਵਸਤੂਆਂ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।