ਪਟਿਆਲਾ ''ਚ ਮੀਂਹ, ਸੜਕ ''ਤੇ ਖੜ੍ਹਾ ਪਾਣੀ ਬਣਿਆ ਕਾਲਦੂਤ! (ਤਸਵੀਰਾਂ)

Thursday, Sep 05, 2019 - 10:16 AM (IST)

ਪਟਿਆਲਾ ''ਚ ਮੀਂਹ, ਸੜਕ ''ਤੇ ਖੜ੍ਹਾ ਪਾਣੀ ਬਣਿਆ ਕਾਲਦੂਤ! (ਤਸਵੀਰਾਂ)

PunjabKesariਪਟਿਆਲਾ (ਬਲਜਿੰਦਰ)—ਪਟਿਆਲਾ ਸ਼ਹਿਰ 'ਚ ਅੱਜ ਸਵੇਰੇ 7 ਵਜੇ ਤੋਂ ਲਗਾਤਾਰ ਮੋਹਲੇਧਾਰ ਮੀਂਹ ਪੈ ਰਿਹਾ ਹੈ, ਜਿਸ 'ਚ ਪੂਰਾ ਸ਼ਹਿਰ ਪਾਣੀ-ਪਾਣੀ ਹੋ ਗਿਆ। ਜਾਣਕਾਰੀ ਮੁਤਾਬਕ ਸ਼ਹਿਰ ਦੇ ਨੀਵੇਂ ਇਲਾਕਿਆਂ 'ਚ ਵੀ ਪਾਣੀ ਭਰ ਗਿਆ ਅਤੇ ਕਈ ਪਲੇਅ ਸਕੂਲਾਂ ਵਲੋਂ ਤੇਜ਼ ਮੀਂਹ ਦੇ ਕਾਰਨ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ।

 

PunjabKesari

ਦੂਜੇ ਪਾਸੇ ਸ਼ਹਿਰ ਦੀ ਪੁਰਾਣੀ ਸਬਜ਼ੀ ਮੰਡੀ ਦੇ ਕੋਲ ਖੜ੍ਹੇ ਹੋਏ ਪਾਣੀ 'ਚ ਅਚਾਨਕ ਕਰੰਟ ਆ ਗਿਆ ਤੇ ਇਕ ਵਿਅਕਤੀ ਨੂੰ ਕਰੰਟ ਨੇ ਬੁਰੀ ਤਰ੍ਹਾਂ ਝਟਕ ਦਿੱਤਾ, ਜਿਸ ਨੂੰ ਇਲਾਕੇ ਦੇ ਲੋਕਾਂ ਨੇ ਚੁੱਕ ਕੇ ਸਰਕਾਰੀ ਰਾਜਿੰਦਰਾ ਹਸਪਤਾਲ 'ਚ ਪਹੁੰਚਾਇਆ, ਜਿੱਥੇ ਉਸ ਦਾ ਜ਼ੇਰੇ ਇਲਾਜ ਚੱਲ ਰਿਹਾ ਹੈ।

PunjabKesari

 

PunjabKesari


author

Shyna

Content Editor

Related News