ਬੰਦ ਅਤੇ ਕੋਰੋਨਾ ਦੀ ਦਹਿਸ਼ਤ ਕਾਰਨ ਪਟਿਆਲਾ ਦੀਆਂ ਸੜਕਾਂ ''ਤੇ ਪਸਰੀ ਸੁੰਨ (ਤਸਵੀਰਾਂ)
Saturday, Mar 21, 2020 - 11:49 AM (IST)
ਪਟਿਆਲਾ (ਬਲਜਿੰਦਰ): ਪੰਜਾਬ ਸਰਕਾਰ ਵਲੋਂ ਬੱਸਾਂ ਆਟੋ ਤੇ ਹੋਰ ਜਨਤਕ ਟਰਾਂਸਪੋਰਟ ਬੰਦ ਕਰ ਦੇਣ ਤੋਂ ਬਾਅਦ, ਬੰਦ ਕਰਨ ਦਾ ਅਸਰ ਪਟਿਆਲਾ ਸ਼ਹਿਰ 'ਚ ਸਪੱਸ਼ਟ ਤੌਰ 'ਤੇ ਦਿਖਾਈ ਦੇ ਰਿਹਾ ਹੈ। ਆਮ ਦੀ ਤੁਲਨਾ 'ਚ ਜਨਤਕ ਥਾਵਾਂ 'ਤੇ ਬਹੁਤ ਹੀ ਘੱਟ ਆਵਾਜਾਈ ਦੇਖਣ ਨੂੰ ਮਿਲ ਰਹੀ ਹੈ। ਜ਼ਿਆਦਾਤਰ ਲੋਕ ਆਪਣੇ ਵਾਹਨਾਂ ਰਾਹੀਂ ਟਰੈਵਲ ਕਰ ਰਹੇ ਹਨ। ਇਧਰ ਸਿਹਤ ਵਿਭਾਗ ਵਲੋਂ ਲਗਾਤਾਰ ਪਿੰਡਾਂ ਤੇ ਸ਼ਹਿਰਾਂ 'ਚ ਜਿਹੜੇ ਲੋਕ ਵਿਦੇਸ਼ਾਂ ਤੋਂ ਆਏ ਹਨ, ਉਨ੍ਹਾਂ ਦੀ ਭਾਲ ਕਰਕੇ ਉਨ੍ਹਾਂ ਨੂੰ ਘਰਾਂ 'ਚ ਹੀ ਆਈਸੋਲੇਟ ਕੀਤਾ ਜਾ ਰਿਹਾ ਹੈ।
ਪਟਿਆਲਾ 'ਚ ਲੋਕ ਕੱਲ੍ਹ ਦੇ ਜਨਤਾ ਕਰਫਿਊ ਦੀਆਂ ਤਿਆਰੀਆਂ 'ਚ ਵੀ ਲੱਗੇ ਹੋਏ ਹਨ। ਵਧੀਆ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਲੋਕ ਜਨਤਾ ਕਰਫਿਊ ਨੂੰ ਸਫਲ ਬਣਾਉਣ ਲਈ ਇਕ-ਦੂਜੇ ਨੂੰ ਉਤਸ਼ਾਹਿਤ ਕਰ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਕੋਰੋਨਾ ਦਾ ਕਹਿਰ, ਹੁਣ ਗੜ੍ਹਸ਼ੰਕਰ 'ਚ ਮਿਲਿਆ ਪਾਜ਼ੀਟਿਵ ਮਰੀਜ਼
ਇਥੇ ਦੱਸ ਦੇਈਏ ਕਿ ਪੰਜਾਬ 'ਚ ਵੀ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਹੁਣ ਤੱਕ ਇਥੇ 3 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ 'ਚੋਂ 1 ਦੀ ਮੌਤ ਹੋ ਗਈ ਹੈ। ਇਸ ਦੇ ਚੱਲਦਿਆ ਪੰਜਾਬ 'ਚ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਦੀ ਆਵਾਜਾਈ ਅੱਜ ਰਾਤ ਤੋਂ ਬੰਦ ਕਰ ਦਿੱਤੀ ਜਾਵੇਗਾ। ਇਸ ਤੋਂ ਇਲਾਵਾ ਸਾਰੇ ਸਿਨੇਮਾ ਘਰ, ਸ਼ਾਪਿੰਗ ਮਾਲ, ਜਿੰਮ, ਕੋਚਿੰਗ ਸੈਂਟਰ ਬੰਦ ਕਰ ਦਿੱਤੇ ਗਏ ਹਨ।