ਪ੍ਰਨੀਤ ਕੌਰ ਦੀ ਰੈਲੀ ''ਚ ਬਾਹਰੀ ਲੋਕਾਂ ਨੇ ਵਧਾਈ ਭੀੜ (ਵੀਡੀਓ)

Monday, Apr 08, 2019 - 11:11 AM (IST)

ਪਟਿਆਲਾ (ਰਾਹੁਲ ਖੁਰਾਣਾ) : ਐਤਵਾਰ ਨੂੰ ਪਟਿਆਲਾ ਤੋਂ ਕਾਂਗਰਸ ਦੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਦੇ ਪ੍ਰਚਾਰ ਵਿਚ ਨਾਭਾ ਵਿਖੇ ਰੈਲੀ ਰਖੀ ਗਈ ਸੀ।  ਉਮੀਦਵਾਰ ਜੇਕਰ ਮੁੱਖ ਮੰਤਰੀ ਦੀ ਪਤਨੀ ਹੋਵੇ ਤਾਂ ਭੀੜ ਇਕਠੀ ਕਰਨਾ ਲਾਜ਼ਮੀ ਹੋ ਜਾਂਦਾ ਹੈ। ਮਹਾਰਾਣੀ ਪ੍ਰਨੀਤ ਕੌਰ ਦੀ ਪਹਿਲੀ ਰੈਲੀ ਨੂੰ ਸਫਲ ਬਣਾਉਣ ਲਈ ਬੱਸਾਂ ਅਤੇ ਕਾਰਾਂ ਭਰ ਭਰ ਕੇ ਪੁੱਜੀਆਂ ਤਾਂ ਸੀ ਪਰ ਜਦੋਂ ਮੀਡੀਆ ਵਲੋਂ ਜਾਣਕਾਰੀ ਹਾਸਲ ਕੀਤੀ ਗਈ ਤਾਂ ਪਤਾ ਲੱਗਾ ਕਿ ਇਸ ਰੈਲੀ ਵਿਚ ਜ਼ਿਆਦਾਤਰ ਲੋਕ ਪਟਿਆਲਾ ਹਲਕੇ ਤੋਂ ਬਾਹਰਲੇ ਯਾਨੀ ਕਿ ਅਮਲੋਹ, ਫਤਿਹਗੜ੍ਹ ਸਾਹਿਬ ਅਤੇ ਸੰਗਰੂਰ ਜ਼ਿਲੇ ਤੋਂ ਸਨ।

ਇਸ ਰੈਲੀ ਵਿਚ ਹਲਕਾ ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਵੱਲੋਂ ਪਿੱਛਲੇ ਦਿਨ ਕਿਹਾ ਗਿਆ ਸੀ ਕਿ ਮੈਂ ਨਾਭਾ ਵਿਚ ਮਹਾਰਾਣੀ ਦੀਆ ਰੈਲੀਆਂ ਵਿਚ ਕੰਪੇਨ ਨਹੀ ਕਰਾਂਗਾ ਅਤੇ ਹੋਇਆ ਵੀ ਇੰਝ ਹੀ। ਇਸ ਰੈਲੀ ਵਿਚ ਕਾਕਾ ਰਣਦੀਪ ਸਿੰਘ ਅਤੇ ਨਾਭਾ ਦੇ ਸਾਬਕਾ ਵਿਧਾਇਕ ਰਮੇਸ਼ ਕੁਮਾਰ ਸਿੰਗਲਾ ਗੈਰ ਹਾਜ਼ਰ ਰਹੇ, ਜਿਨ੍ਹਾਂ ਦਾ ਨਾਭਾ ਵਿਚ ਬਹੁਤ ਵੱਡਾ ਅਧਾਰ ਹੈ।

ਉਥੇ ਹੀ ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ। ਉਨ੍ਹਾਂ ਕਿਹਾ ਕਿ ਠਾਠਾ ਮਾਰਦਾ ਲੋਕਾਂ ਦਾ ਇਕੱਠ ਇਹ ਦਰਸਾਉਂਦਾ ਹੈ ਕਿ ਲੋਕ ਕਾਂਗਰਸ ਨੂੰ ਹੀ ਜਿਤਾਉਣਾ ਚਾਹੁੰਦੇ ਹਨ।
 


Related News