ਪਟਿਆਲਾ ਦੇ ਭਾਰਤ ਨਗਰ ''ਚ ਇਕ ਸ਼ਖਸ ਦੀ ਗੋਲੀ ਮਾਰ ਕੇ ਹੱਤਿਆ

Friday, May 22, 2020 - 10:01 AM (IST)

ਪਟਿਆਲਾ ਦੇ ਭਾਰਤ ਨਗਰ ''ਚ ਇਕ ਸ਼ਖਸ ਦੀ ਗੋਲੀ ਮਾਰ ਕੇ ਹੱਤਿਆ

ਪਟਿਆਲਾ (ਬਲਜਿੰਦਰ): ਪਟਿਆਲਾ ਦੇ ਭਾਰਤ ਨਗਰ 'ਚ ਬੀਤੀ ਰਾਤ ਇਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  ਜਾਣਕਾਰੀ ਮੁਤਾਬਕ ਵਿਅਕਤੀ ਦੀ ਪਛਾਣ ਸ਼ਮਸ਼ੇਰ ਸਿੰਘ ਉਮਰ 35 ਸਾਲ ਦੇ ਰੂਪ 'ਚ ਹੋਈ ਜੋ ਥਾਣਾ ਅਨਾਜ ਮੰਡੀ ਦੇ ਅਧੀਨ ਪੈਂਦੇ ਸੁਖਰਾਮ ਕਾਲੋਨੀ ਦਾ ਰਹਿਣ ਵਾਲਾ ਸੀ। ਸ਼ਮਸ਼ੇਰ ਸਿੰਘ ਦਾ ਕੱਲ੍ਹ ਜਨਮ ਦਿਨ ਵੀ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਅਨਾਜ ਮੰਡੀ ਦੇ ਐੱਸ.ਐੱਸ.ਓ. ਗੁਰਨਾਮ ਸਿੰਘ ਅਤੇ ਡੀ.ਐੱਸ.ਪੀ. ਸਿਟੀ 2 ਸੌਰਭ ਜਿੰਦਲ ਮੌਕੇ 'ਤੇ ਪਹੁੰਚ ਗਏ। ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ। ਡੀ.ਐੱਸ.ਪੀ. ਸੌਰਭ ਜਿੰਦਲ ਨੇ ਦੱਸਿਆ ਕਿ ਸ਼ਮਸ਼ੇਰ ਸਿੰਘ ਨੂੰ ਭਾਰਤ ਨਗਰ 'ਚ ਗੋਲੀ ਮਾਰੀ ਗਈ ਹੈ। ਗੋਲੀ ਮਾਰਨ ਵਾਲੇ ਤਿੰਨ-ਚਾਰ ਵਿਅਕਤੀ ਦੱਸੇ ਜਾ ਰਹੇ ਹਨ। ਪੁਲਸ ਨੇ ਇਸ ਮਾਮਲੇ 'ਚ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਸਕੈਚ ਦੇ ਆਧਾਰ 'ਤੇ ਕੇਸ ਦਰਜ ਕਰਕੇ ਮਾਮਲੇ ਦੀ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


author

Shyna

Content Editor

Related News