ਥਾਣਾ ਸਦਰ ਪਟਿਆਲਾ ਦੀ ਪੁਲਸ ਦੀ ਸ਼ਰਾਬ ਤਸਕਰਾਂ ਦੇ ਵੱਡੀ ਕਾਰਵਾਈ

Tuesday, Sep 08, 2020 - 05:55 PM (IST)

ਥਾਣਾ ਸਦਰ ਪਟਿਆਲਾ ਦੀ ਪੁਲਸ ਦੀ ਸ਼ਰਾਬ ਤਸਕਰਾਂ ਦੇ ਵੱਡੀ ਕਾਰਵਾਈ

ਪਟਿਆਲਾ (ਬਲਜਿੰਦਰ) : ਥਾਣਾ ਸਦਰ ਪਟਿਆਲਾ ਦੀ ਪੁਲਸ ਨੂੰ ਐੱਸ.ਐੱਚ.ਓ. ਪ੍ਰਦੀਪ ਸਿੰਘ ਬਾਜਵਾ ਦੀ ਅਗਵਾਈ ਹੇਠ ਸ਼ਰਾਬ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ ਕਰਨ ਵਿਚ ਸਫਲਤਾ ਮਿਲੀ ਹੈ। ਸਦਰ ਪੁਲਸ ਨੇ ਕੁਲ ਤਿੰਨ ਮਾਮਲਿਆਂ ਵਿਚ ਪੰਜ ਵਿਅਕਤੀਆਂ ਖ਼ਿਲਾਫ਼ ਸ਼ਰਾਬ ਤਸਕਰੀ ਦਾ ਕੇਸ ਦਰਜ ਕੀਤਾ ਹੈ। ਜਿਨ੍ਹਾਂ ਵਿਚੋਂ ਚਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਤਿੰਨ ਮਾਮਲਿਆਂ ਵਿਚ 100 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ। ਇਨ੍ਹਾਂ ਵਿਚ 90 ਪੇਟੀਆਂ ਦੋ ਵਿਅਕਤੀਆਂ ਤੋਂ ਬਰਾਮਦ ਕੀਤੀਆਂ ਗਈਆਂ ਹਨ। ਇਸ ਸਬੰਧ ਵਿਚ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਥਾਣਾ ਸਦਰ ਪਟਿਆਲਾ ਦੇ ਐੱਸ.ਐੱਚ.ਓ. ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਪਹਿਲੇ ਮਾਮਲੇ ਵਿਚ ਕ੍ਰਿਸ਼ਨ ਕੁਮਾਰ ਪੁੱਤਰ ਰਾਮਨਾਥ ਅਤੇ ਜਗਜੀਤਸਿੰਘ ਪੁੱਤਰ ਸਵਰਨ ਸਿੰਘ ਵਾਸੀ ਮੁਗਲ ਕੀ ਪੱਤੀ ਬਾਘਾਪੁਰਾਣਾ ਜ਼ਿਲ੍ਹਾ ਮੋਗਾ ਖ਼ਿਲਾਫ਼ ਐਕਸਾਈਜ਼ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਏ.ਐੱਸ.ਆਈ. ਬਲਦੇਵ ਸਿੰਘ ਪੁਲਸ ਪਾਰਟੀ ਸਮੇਤ ਬੱਸ ਅੱਡਾ ਸੁਨਿਆਰਹੇੜੀ ਵਿਖੇ ਮੌਜੂਦ ਸੀ, ਜਿਥੇ ਜਦੋਂ ਉਕਤ ਦੋਵਾਂ ਵਿਅਕਤੀਆਂ ਨੂੰ ਗੱਡੀ ਵਿਚ ਆਉਂਦਿਆਂ ਨੂੰ ਸ਼ੱਕ ਦੇ ਅਧਾਰ 'ਤੇ ਰੋਕ ਕੇ ਚੈੱਕ ਕੀਤਾ ਗਿਆ ਤਾਂ ਸ਼ਰਾਬ ਦੀਆਂ 90 ਪੇਟੀਆਂ ਬਰਾਮਦ ਕੀਤੀਆਂ ਗਈਆਂ।

ਦੂਜੇ ਮਾਮਲੇ ਵਿਚ ਅਸ਼ੋਕ ਕੁਮਾਰ ਪੁੱਤਰ ਰਾਧਾ ਕ੍ਰਿਸ਼ਨ ਵਾਸੀ ਮਥੁਰਾ ਕਲੋਨੀ ਥਾਣਾ ਕੋਤਵਾਲੀ ਪਟਿਆਲਾ ਅਤੇ ਰਮਨ ਕੁਮਾਰ ਪੁੱਤਰ ਸੁਰਜੀਤ ਸਿੰਘ ਵਾਸੀ ਰਵੀਦਾਸ ਨਗਰ ਫੈਕਟਰੀ ਏਰੀਆ ਥਾਣਾ ਅਨਾਜ ਮੰਡੀ ਪਟਿਆਲਾ ਨੂੰ ਗ੍ਰਿਫਤਾਰ ਕਰਕੇ ਉਸ ਖ਼ਿਲਾਫ਼ ਐਕਸਾਈਜ਼ ਐਕਟ ਅਤੇ 188 ਆਈ.ਪੀ.ਸੀ. ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਐੱਸ.ਐੱਚ.ਓ. ਬਾਜਵਾ ਨੇ ਦੱਸਿਆ ਕਿ ਏ.ਐੱਸ.ਆਈ ਬਲਦੇਵ ਸਿੰਘ ਪੁਲਸ ਪਾਰਟੀ ਸਮੇਤ ਬੱਸ ਅੱਡਾ ਸਫੇੜਾ ਵਿਖੇ ਮੌਜੂਦ ਸੀ ਜਿਥੇ ਉਕਤ ਵਿਅਕਤੀਆਂ ਨੂੰ ਜਦੋਂ ਕਾਰ ਵਿਚ ਆਉਂਦਿਆਂ ਨੂੰ ਰੋਕ ਕੇ ਚੈਕ ਕੀਤਾ ਗਿਆ ਤਾਂ ਉਨ੍ਹਾਂ ਤੋਂ ਸ਼ਰਾਬ ਦੀਆਂ 36 ਬੋਤਲਾਂ ਬਰਾਮਦ ਕੀਤੀਆਂ ਗਈਆਂ।

ਤੇਜੇ ਮਾਮਲੇ ਵਿਚ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਐਕਸਾਈਜ਼ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਮੁਤਾਬਕ ਏ.ਐੱਸ.ਆਈ ਜਾਨਪਾਲ ਸਿੰਘ ਪੁਲਸ ਪਾਰਟੀ ਸਮੇਤ ਪਿੰਡ ਸੁਨਿਆਰਹੇੜੀ ਵਿਖੇ ਮੌਜੂਦ ਸਨ, ਜਿਥੇ ਇਕ ਵਿਅਕਤੀ ਮੋਟਰਸਾਇਕਲ 'ਤੇ ਆਇਆ ਅਤੇ ਉਸ ਨੇ ਮੋਟਰਸਾਇਕਲ 'ਤੇ ਦੋ ਥੈਲੇ ਲੱਦੇ ਹੋਏ ਸਨ। ਜੋ ਕਿ ਪੁਲਸ ਪਾਰਟੀ ਨੂੰ ਦੇਖ ਕੇ ਮੋਟਰਸਾਇਕਲ ਸਮੇਤ ਥੈਲਿਆਂ ਦੇ ਛੱਡ ਕੇ ਫਰਾਰ ਹੋ ਗਿਆ। ਜਦੋਂ ਪੁਲਸ ਨੇ ਥੈਲੇ ਚੈਕ ਕੀਤੇ ਤਾਂ ਉਨ੍ਹਾਂ ਵਿਚੋਂ ਸ਼ਰਾਬ ਦੀਆਂ 84 ਬੋਤਲਾਂ ਬਰਾਮਦ ਹੋਈਆਂ। ਐਸ.ਐਚ.ਓ. ਬਾਜਵਾ ਨੇ ਕਿਹਾ ਕਿ ਥਾਣਾ ਸਦਰ ਪਟਿਆਲਾ ਦੀ ਪੁਲਸ ਨੇ ਐੱਸ.ਐੱਸ.ਪੀ ਵਿਕਰਮਜੀਤ ਦੁਗਲ ਅਤੇ ਡੀ.ਐੱਸ.ਪੀ ਅਜੇਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਸ਼ਰਾਬ ਤਸਕਰਾਂ ਦੇ ਖ਼ਿਲਾਫ਼ ਵੱਡੀ ਚਲਾਈ ਹੋਈ ਹੈ। ਉਨ੍ਹਾਂ ਦੱÎਸਿਆ ਕਿ ਤਸਕਰਾਂ ਨੂੰ ਕਿਸੇ ਵੀ ਕੀਮਤ 'ਤੇ ਇਸ ਇਲਾਕੇ ਵਿਚੋਂ ਸ਼ਰਾਬ ਦੀ ਤਸਕਰੀ ਨਹੀਂ ਕਰਨ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਗ੍ਰਿਫਤਾਰ ਕੇਤੇ ਗਏ ਵਿਅਕਤੀਆਂ ਤੋਂ ਹੋਰ ਵੀ ਅੱਗੇ ਪੁਛ ਗਿਛ ਕੀਤੀ ਜਾ ਰਹੀ ਹੈ।


author

Gurminder Singh

Content Editor

Related News