ਖਹਿਰਾ-ਗਾਂਧੀ-ਬੈਂਸ ਵਲੋਂ ਲੋਕ ਸਭਾ ਚੋਣਾਂ ਇਕੱਠਿਆ ਲੜਨ ਦਾ ਐਲਾਨ

12/16/2018 4:35:54 PM

ਪਟਿਆਲਾ (ਬਲਜਿੰਦਰ) : ਅੱਜ ਦਾ ਦਿਨ ਪੰਜਾਬ ਦੀ ਸਿਆਸਤ 'ਚ ਕਾਫੀ ਅਹਿਮ ਰਿਹਾ, ਇਕ ਪਾਸੇ ਸ੍ਰੀ ਦਰਬਾਰ ਸਾਹਿਬ ਵਿਖੇ ਬਾਗੀ ਟਕਸਾਲੀਆਂ ਵਲੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਐਲਾਨ ਕੀਤਾ ਗਿਆ ਅਤੇ ਦੂਜੇ ਪਾਸੇ ਪਟਿਆਲਾ 'ਚ ਮੈਂਬਰ ਪਾਰਲੀਮੈਂਟ ਡਾ.ਧਰਮਵੀਰ ਗਾਂਧੀ, ਵਿਧਾਇਕ ਸੁਖਪਾਲ ਖਹਿਰਾ, ਲੋਕ ਇਨਸਾਫ ਪਾਰਟੀ ਅਤੇ ਬਸਪਾ ਵਲੋਂ ਇਕੱਠੇ ਹੋ ਕੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ। 

PunjabKesari

ਅੱਠ ਤਾਰੀਕ ਨੂੰ ਬਠਿੰਡੇ ਤੋਂ ਸ਼ੁਰੂ ਹੋਇਆ ਰੋਸ ਮਾਰਚ ਅੱਜ ਪਟਿਆਲਾ ਵਿਖੇ ਖਤਮ ਹੋਇਆ। ਇਸ ਦੌਰਾਨ ਸੁਖਪਾਲ ਖਹਿਰਾ ਵਲੋਂ ਰੈਲੀ 'ਚ ਕੀਤੀ ਗਈ, ਜਿਸ ਵਿਚ ਡਾ. ਧਰਮਵੀਰ ਗਾਂਧੀ ਅਤੇ ਬੈਂਸ ਭਰਾਵਾਂ ਸਣੇ ਵੱਡੀ ਗਿਣਤੀ ਵਰਕਰਾਂ ਵਲੋਂ ਸ਼ਿਰਕਤ ਕੀਤੀ ਗਈ। ਉਕਤ ਆਗੂਆਂ ਨੇ ਪੰਜਾਬ ਨੂੰ ਕਾਂਗਰਸ, ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਤੋਂ ਮੁਕਤ ਕਰਵਾਉਣ ਦਾ ਐਲਾਨ ਕੀਤਾ।


Shyna

Content Editor

Related News